
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਅਤੇ ਪਾਕਿਸਤਾਨ ਦੇ ਵਿਚਾਕਰ ਤਣਾਅ ਘੱਟ ਕਰਨ ਨੂੰ ਬੜਾਵਾ ਦੇ ਰਹੇ ਬਨ। ਵਾਈਟ ਹਾਊਸ ਵੱਲੋਂ ਇਹ ਗੱਲ ਸ਼ੁੱਕਰਵਾਰ ਨੂੰ...
ਵਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਭਾਰਤ ਅਤੇ ਪਾਕਿਸਤਾਨ ਦੇ ਵਿਚਾਕਰ ਤਣਾਅ ਘੱਟ ਕਰਨ ਨੂੰ ਬੜਾਵਾ ਦੇ ਰਹੇ ਬਨ। ਵਾਈਟ ਹਾਊਸ ਵੱਲੋਂ ਇਹ ਗੱਲ ਸ਼ੁੱਕਰਵਾਰ ਨੂੰ ਕਹੀ ਗਈ ਹੈ। ਇਸ ਦੇ ਨਾਲ ਹੀ ਇਸ ਗੱਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਦੋਨਾਂ ਦੇਸ਼ਾਂ ਵਿਚ ਤਣਾਅ ਉਦੋਂ ਹੀ ਘੱਟ ਹੋ ਸਕੇਗਾ ਜਦੋਂ ਪਾਕਿਸਤਾਨ ਆਪਣੇ ਦੇਸ਼ ਦੇ ਅਤਿਵਾਦੀਆਂ ਅਤੇ ਕੱਟੜਪੰਥੀਆਂ ਉੱਤੇ ਕਾਰਵਾਈ ਕਰੇਗਾ।
Trump with Ivanka
ਆਪਣੀ ਅਗਾਮੀ ਭਾਰਤ ਯਾਤਰਾ ਦੌਰਾਨ ਟਰੰਪ ਨੂੰ ਕਸ਼ਮੀਰ ਮੁੱਦੇ 'ਤੇ ਦੁਬਾਰਾ ਵਿਚੋਲਗੀ ਦੀ ਪੇਸ਼ਕਸ਼ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਤੁਸੀਂ ਰਾਸ਼ਟਰਪਤੀ ਤੋਂ ਜੋ ਸੁਣੋਗੇ, ਉਹ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਘੱਟ ਕਰਨ ਲਈ ਹੈ।" ਇਹ ਬਹੁਤ ਹੀ ਪ੍ਰੇਰਣਾਦਾਇਕ ਹੋਵੇਗਾ ਦੋਵੇਂ ਦੇਸ਼ਾਂ ਨੂੰ ਆਪਣੇ ਮਤਭੇਦਾਂ ਨੂੰ ਹੱਲ ਕਰਨ ਲਈ ਇਕ ਦੂਸਰੇ ਦੇ ਨਾਲ ਗੱਲਬਾਤ ਕਰਨ ਲਈ ਪ੍ਰੇਰਿਤ ਕਰਨ ਵਾਲਾ ਹੋਵੇਗਾ।
white House
ਅਧਿਕਾਰੀ ਨੇ ਕਿਹਾ, "ਅਸੀਂ ਹਮੇਸ਼ਾਂ ਮੰਨਦੇ ਹਾਂ ਕਿ ਦੋਵਾਂ ਦੇਸ਼ਾਂ (ਭਾਰਤ ਅਤੇ ਪਾਕਿਸਤਾਨ) ਦਰਮਿਆਨ ਕਿਸੇ ਵੀ ਸਫਲ ਗੱਲਬਾਤ ਦੀ ਬੁਨਿਆਦ ਪਾਕਿਸਤਾਨ ਦੇ ਆਪਣੇ ਖੇਤਰ ਵਿੱਚ ਅਤਿਵਾਦੀਆਂ ਅਤੇ ਕੱਟੜਪੰਥੀਆਂ ਖਿਲਾਫ ਕਾਰਵਾਈ ਕਰਨ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਉੱਤੇ ਅਧਾਰਤ ਹੈ।" ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ, “ਪਰ ਮੈਂ ਸਮਝਦਾ ਹਾਂ ਕਿ ਰਾਸ਼ਟਰਪਤੀ ਦੋਵੇਂ ਦੇਸ਼ਾਂ ਨੂੰ ਕੰਟਰੋਲ ਰੇਖਾ ਦੇ ਨਾਲ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣ ਅਤੇ ਉਨ੍ਹਾਂ ਕਾਰਵਾਈਆਂ ਜਾਂ ਬਿਆਨਾਂ ਤੋਂ ਪਰਹੇਜ਼ ਕਰਨ ਦੀ ਬੇਨਤੀ ਕਰਨਗੇ ਜੋ ਖੇਤਰ ਵਿਚ ਤਣਾਅ ਵਧਾ ਸਕਦੇ ਹਨ।”
India and Pakistan
ਅਫਗਾਨਿਸਤਾਨ ਸ਼ਾਂਤੀ ਪ੍ਰਕਿਰਿਆ ਤੇ ਇਕ ਸਵਾਲ ਦੇ ਜਵਾਬ ਵਿਚ ਅਧਿਕਾਰੀ ਨੇ ਕਿਹਾ ਕਿ ਅਮਰੀਕਾ, ਭਾਰਤ ਨੂੰ ਪ੍ਰੇਰਿਤ ਕਰੇਗਾ ਕਿ ਉਹ ਇਸ ਸ਼ਾਂਤੀ ਦੀ ਪ੍ਰਕਿਰਿਆ ਤੇ ਜੋ ਵੀ ਕਰ ਸਕਦਾ ਹੈ ਉਹ ਕਰੇ ਤਾਂ ਕਿ ਇਹ ਪ੍ਰਕਿਰਿਆ ਸਫਲ ਹੋ ਸਕੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।