
ਹਾਈ ਹੀਲਜ਼ ਕਾਰਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸ਼ਰੀਰਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹੈ
ਟੋਕੀਓ : ਜਾਪਾਨ ਵਿਖੇ ਪਛਮੀ ਦੇਸ਼ਾਂ 'ਚ ਸ਼ੁਰੂ ਹੋਈ #MeToo ਮੁਹਿੰਮ ਦੀ ਤਰ੍ਹਾਂ #KuToo ਮੁਹਿੰਮ ਚੱਲ ਰਹੀ ਹੈ। ਜਾਪਾਨ ਦੇ ਦਫ਼ਤਰਾਂ 'ਚ ਔਰਤਾਂ ਨੂੰ ਹਾਈ ਹੀਲਜ਼ ਪਾਉਣਾ ਲਾਜ਼ਮੀ ਹੈ। ਹਾਈ ਹੀਲਜ਼ ਕਾਰਨ ਔਰਤਾਂ ਨੂੰ ਕਈ ਤਰ੍ਹਾਂ ਦੀਆਂ ਸ਼ਰੀਰਕ ਪ੍ਰੇਸ਼ਾਨੀਆਂ ਹੁੰਦੀਆਂ ਹਨ। ਜਾਪਾਨ ਟਾਈਮਜ਼ ਮੁਤਾਬਕ ਹਾਈ ਹੀਲਜ਼ ਵਿਰੁਧ ਔਰਤਾਂ ਨੇ ਸੋਸ਼ਲ ਮੀਡੀਆ 'ਤੇ ਇਹ ਮੁਹਿੰਮ ਸ਼ੁਰੂ ਕੀਤੀ ਹੈ। ਦਫ਼ਤਰਾਂ 'ਚ ਡਰੈਸ ਕੋਡ ਅਤੇ ਔਰਤਾਂ ਲਈ ਹਾਈ ਹੀਲਜ਼ ਲਾਜ਼ਮੀ ਕਰਨ ਦੇ ਵਿਰੋਧ 'ਚ ਇਹ ਮੁਹਿੰਮ ਚਲਾਈ ਜਾ ਰਹੀ ਹੈ।
#KuToo: A Revolt Against High Heels in the Japanese Workplace-1
ਜਾਪਾਨ 'ਚ ਡਰੈਸ ਕੋਡ ਅਤੇ ਹਾਈ ਹੀਲਜ਼ ਵਿਰੁੱਧ ਚਲਾਈ ਜਾ ਰਹੀ ਇਸ ਮੁਹਿੰਮ ਵਿਰੁੱਧ ਸੋਸ਼ਲ ਮੀਡੀਆ 'ਤੇ ਕਾਫ਼ੀ ਸਮਰਥਨ ਮਿਲ ਰਿਹਾ ਹੈ। ਸੋਸ਼ਲ ਮੀਡੀਆ ਯੂਜ਼ਰਾਂ ਨੇ ਹਾਈ ਹੀਲਜ਼ ਅਤੇ ਨਾਰਮਲ ਡਰੈਸ ਕੋਡ ਲਾਜ਼ਮੀ ਰੱਖਣ ਨੂੰ ਪੁਰਾਣੀ ਮਾਨਸਿਕ ਸੋਚ ਦੱਸਿਆ ਹੈ। ਹਾਈ ਹੀਲਜ਼ ਦੇ ਵਿਰੋਧ 'ਚ ਔਰਤਾਂ ਦਾ ਕਹਿਣਾ ਹੈ ਕਿ ਇਸ ਨਾਲ ਅੱਡੀ 'ਚ ਦਰਦ, ਕਮਰ ਦਰਦ ਜਿਹੀ ਕਈ ਸਰੀਰਕ ਬੀਮਾਰੀਆਂ ਤੋਂ ਗੁਜਰਨਾ ਪੈਂਦਾ ਹੈ। ਔਰਤਾਂ ਨੇ ਇਸ ਦੇ ਵਿਰੋਧ 'ਚ ਲਿਖਿਆ, "ਹੀਲਜ਼ ਪਾਉਣ ਨੂੰ ਲਾਜ਼ਮੀ ਨਹੀਂ ਕਰਨਾ ਚਾਹੀਦਾ। ਇਹ ਇਕ ਤਰ੍ਹਾਂ ਨਾਲ ਔਰਤ ਵਿਰੋਧੀ ਮਾਨਸਿਕਤਾ ਹੈ, ਜਿਸ ਕਾਰਨ ਔਰਤਾਂ ਨੂੰ ਆਪਣੇ ਸਿਹਤ ਖ਼ਤਰੇ 'ਚ ਪਾ ਕੇ ਹਾਈ ਹੀਲਜ਼ ਪਾਉਣੀ ਪੈਂਦੀ ਹੈ।"
#KuToo: A Revolt Against High Heels in the Japanese Workplace-2
ਜ਼ਿਕਰਯੋਗ ਹੈ ਕਿ ਜਾਪਾਨ ਦੇ ਦਫ਼ਤਰਾਂ 'ਚ ਔਰਤਾਂ ਅਤੇ ਮਰਦਾਂ ਦੋਹਾਂ ਲਈ ਡਰੈਸ ਕੋਡ ਲਾਜ਼ਮੀ ਹੈ। ਮਰਦਾਂ ਨੂੰ ਵੀ ਫਾਰਮਲ ਡਰੈਸ ਕੋਡ ਨਾਲ ਕਲੀਨ ਸ਼ੇਵ ਰਹਿਣਾ ਜ਼ਰੂਰੀ ਹੈ।