
ਸੀ.ਐਨ.ਐਨ. ਦੀ ਖਬਰ ਦੇ ਮੁਤਾਬਕ ਸ਼ੈਵੀ ਸ਼ਾਹ ਨਾਂ ਦੀ ਵਿਦਿਆਰਥਣ ਨੇ ਅਪਣੇ...
ਵਾਸ਼ਿੰਗਟਨ: ਮੀਡੀਆ ਵਿਚ ਆਈ ਇਕ ਖਬਰ ਦੇ ਮੁਤਾਬਕ ਭਾਰਤੀ ਮੂਲ ਦੀ 15 ਸਾਲ ਦੀ ਇਕ ਅਮਰੀਕੀ ਵਿਦਿਆਰਥਣ ਨੇ ਕੋਰੋਨਾਵਾਇਰਸ ਦੇ ਖਤਰੇ ਦੇ ਵਿਚਾਲੇ ਬੇਘਰ ਲੋਕਾਂ ਨੂੰ 150 ਤੋਂ ਵਧੇਰੇ ਸੈਨੀਟਾਈਜ਼ਰ ਦੇ ਉਪਕਰਨ ਦਾਨ ਕੀਤੇ ਹਨ ਤੇ ਆਪਣੀ ਪਹਿਲ ਨੂੰ ਵਿਸਥਾਰ ਦੇਣ ਲਈ ਚੰਦਾ ਇਕੱਠਾ ਕਰਨ ਦੇ ਮਕਸਦ ਨਾਲ ਇਕ ਖਾਤਾ ਵੀ ਖੋਲਿਆ ਹੈ।
Soap
ਸੀ.ਐਨ.ਐਨ. ਦੀ ਖਬਰ ਦੇ ਮੁਤਾਬਕ ਸ਼ੈਵੀ ਸ਼ਾਹ ਨਾਂ ਦੀ ਵਿਦਿਆਰਥਣ ਨੇ ਅਪਣੇ ਸਕੂਲ ਟੇਸੋਰੋ ਹਾਈ ਸਕੂਲ ਦੀ ਆਨਰ ਸੁਸਾਇਟੀ ਦੇ ਮੈਂਬਰਾਂ ਦੀ ਸਹਾਇਤਾ ਨਾਲ ਹੱਥਾਂ 'ਤੇ ਲਾਉਣ ਵਾਲਾ ਸੈਨੀਟਾਈਜ਼ਰ, ਸਾਬਣ, ਲੋਸ਼ਨ ਤੇ ਮਾਸਕ ਆਦੀ ਇਕੱਠੇ ਕੀਤੇ। ਕੋਰੋਨਾਵਾਇਰਸ ਮਹਾਂਮਾਰੀ ਦੇ ਵਿਚਾਲੇ ਸ਼ਾਹ ਨੇ ਇਹਨਾਂ ਚੀਜ਼ਾਂ ਨੂੰ ਬੇਘਰ ਲੋਕਾਂ ਵਿਚ ਵੰਡ ਕੇ ਉਨ੍ਹਾਂ ਦੀ ਸਹਾਇਤਾ ਕੀਤੀ।
Hand Wash
ਸ਼ੈਵੀ ਨੇ ਕਿਹਾ ਕਿ ਉਹਨਾਂ ਲੋਕਾਂ ਦੇ ਕੋਲ ਇਸ ਸਮੇਂ ਉਹ ਚੀਜ਼ਾਂ ਨਹੀਂ ਹਨ, ਜੋ ਸਵੱਛ ਤੇ ਕੀਟਾਣੂ ਮੁਕਤ ਰਹਿਣ ਲਈ ਲੋੜੀਂਦੀਆਂ ਹਨ। ਬੇਘਰ ਲੋਕਾਂ ਦੀ ਸਮੱਸਿਆ 'ਤੇ ਕੈਲੀਫ਼ੋਰਨੀਆ ਦੇ ਗਵਰਨਰ ਗਾਵਿਨ ਨਿਊਸਮ ਦੇ ਭਾਸ਼ਣ ਨੇ ਸ਼ਾਹ ਨੂੰ ਇਸ ਕਦਮ ਦੇ ਲਈ ਉਤਸ਼ਾਹਿਤ ਕੀਤਾ।
Coronavirus
ਸ਼ਾਹ ਦੀਆਂ ਕੋਸ਼ਿਸ਼ਾਂ ਕਾਰਨ ਹੁਣ ਤਕ ਲਾਸ ਏਂਜਲਸ ਦੇ ਤਿੰਨ ਥਾਵਾਂ 'ਤੇ 150 ਤੋਂ ਵਧੇਰੇ ਸੈਨੀਟਾਈਜ਼ਰ ਉਪਕਰਨ ਵੰਡੇ ਜਾ ਚੁੱਕੇ ਹਨ। ਰੇਂਚੋ ਸਾਂਤਾ ਮਾਰਗਰੀਟਾ ਦੀ ਰਹਿਣ ਵਾਲੀ ਸ਼ਾਹ ਨੇ ਅਪਣੇ ਇਸ ਪ੍ਰੋਗਰਾਮ ਨੂੰ ਵਿਸਥਾਰ ਦੇਣ ਲਈ 'ਗੋ ਫ਼ੰਡ ਮੀ' ਖਾਤਾ ਵੀ ਖੋਲਿਆ ਹੈ, ਜਿਸ ਵਿਚ ਲੋਕ ਚੰਦੇ ਦੀ ਰਕਮ ਜਮਾ ਕਰਵਾ ਸਕਦੇ ਹਨ।
PM Narendra Modi
ਕੋਰੋਨਾ ਵਾਇਰਸ ਦਾ ਡਰ ਲਗਭਗ ਹਰ ਉਮਰ, ਵਰਗ ਦਿਲਾਂ ਵਿਚ ਘਰ ਕਰ ਗਿਆ ਹੈ। ਇਸ ਦੇ ਚਲਦੇ ਲੋਕ ਇਸ ਤੋਂ ਬਚਣ ਲਈ ਵੱਖ-ਵੱਖ ਤਰੀਕੇ ਅਪਣਾ ਰਹੇ ਹਨ। ਅੱਜ 22 ਮਾਰਚ ਨੂੰ ਮੋਦੀ ਵੱਲੋਂ ਅਪੀਲ ਕੀਤੀ ਗਈ ਹੈ ਕਿ ਲੋਕ ਅਪਣੇ ਘਰਾਂ ਵਿਚ ਜਨਤਾ ਕਰਫਿਊ ਦੀ ਪਾਲਣਾ ਕਰਨ ਅਤੇ ਅਪਣੇ ਆਪ ਨੂੰ ਇਸ ਬਿਮਾਰੀ ਤੋਂ ਬਚਾ ਕੇ ਰੱਖਣ।
ਜਿੱਥੇ ਕੋਰੋਨਾ ਵਾਇਰਸ ਦੇ ਫੈਲਣ ਦੇ ਡਰ ਨਾਲ ਅੱਜ ਇਨਸਾਨਾਂ ਨੂੰ ਮਾਸਕ ਪਹਿਨਿਆ ਦੇਖਿਆ ਜਾਣਾ ਆਮ ਚੀਜ਼ ਲਗ ਰਹੀ ਹੈ ਉੱਥੇ ਹੀ ਵਾਇਰਸ ਤੋਂ ਬਚਣ ਲਈ ਬੱਕਰੀਆਂ ਨੂੰ ਮਾਸਕ ਪਹਿਨੇ ਸ਼ਾਇਦ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਟਿਕਟਾਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਤੇ ਹੁਣ ਤਕ 703 ਹਜ਼ਾਰ ਲੋਕਾਂ ਨੇ ਲਾਈਕ ਕੀਤੇ ਹਨ। ਇਸ ਤੋਂ ਪਹਿਲਾਂ ਇਕ ਟਿੱਕਟੌਕ ਸੇਲਿਬ੍ਰਿਟੀ ਜਿਸ ਨੇ ਕੋਰੋਨਾ 'ਤੇ ਚੁਣੌਤੀ ਦੀ ਸ਼ੁਰੂਆਤ ਕੀਤੀ ਸੀ, ਸੋਸ਼ਲ ਮੀਡੀਆ' ਤੇ ਕਾਫ਼ੀ ਚਰਚਾ ਵਿਚ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।