
ਸ਼੍ਰੀਲੰਕਾ ਆਤਮਘਾਤੀ ਹਮਲਾਵਰ ਕਰ ਰਿਹਾ ਸੀ ਵਿਸਫੋਟ ਤੋਂ ਪਹਿਲਾਂ ਕੁਝ ਸਮਾਂ ਪਹਿਲਾਂ ਲੋਕਾਂ ਨਾਲ ਨਾਸ਼ਤਾ
ਕੋਲੰਬੋ: ਸ਼੍ਰੀਲੰਕਾ ਲਈ ਐਤਵਾਰ ਦਾ ਦਿਨ ਖੂਨੀ ਦਿਨ ਦੇ ਰੂਪ ਵਿਚ ਯਾਦ ਕੀਤਾ ਜਾਵੇਗਾ। ਐਤਵਾਰ ਨੂੰ ਇਸਟਰ ਦੇ ਮੌਕੇ ’ਤੇ 8 ਸੀਰੀਅਲ ਬੰਬ ਧਮਾਕੇ ਵਿਚ ਲਗਭਗ 300 ਲੋਕਾਂ ਦੀ ਮੌਤ ਨੇ ਸ਼੍ਰੀਲੰਕਾ ਦੇ ਨਾਲ ਨਾਲ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕੋਲੰਬੋ ਦੇ ਵੱਖ ਵੱਖ ਹੋਟਲਾਂ ਅਤੇ ਚਰਚਾਂ ਵਿਚ ਹੋਏ ਧਮਾਕੇ ਦਾ ਜ਼ਿੰਮੇਵਾਰ ਕੌਣ ਹੈ ਇਸ ਦਾ ਅਜੇ ਤਕ ਪਤਾ ਨਹੀਂ ਲਗ ਸਕਿਆ। ਸ਼੍ਰੀਲੰਕਾ ਦੇ ਸਿਨਾਸੇਨ ਗ੍ਰਾਂਡ ਹੋਟਲ ਵਿਚ ਧਮਾਕਾ ਕਰਨ ਵਾਲੇ ਬਾਕੀ ਲੋਕਾਂ ਨਾਲ ਭੋਜਨ ਕਰਨ ਲਈ ਕਤਾਰ ਵਿਚ ਲੱਗੇ ਹੋਏ ਸਨ।
Srilanka
ਇਸ ਦੌਰਾਨ ਉਹ ਬੜੇ ਅਰਾਮ ਨਾਲ ਭੋਜਨ ਖਾਣ ਵਿਚ ਮਸਤ ਦਿਖਾਈ ਦੇ ਰਹੇ ਸਨ। ਮੈਨੇਜਰ ਨੇ ਕਿਹਾ ਕਿ ਹਮਲਾਵਰ ਬੀਤੀ ਰਾਤ ਹੀ ਹੋਟਲ ਵਿਚ ਮੁਹੰਮਦ ਆਜ਼ਮ ਮੁਹੰਮਦ ਦੇ ਨਾਮ ਨਾਲ ਠਹਿਰਣ ਲਈ ਆਇਆ ਸੀ। ਸਵੇਰੇ ਨਾਸ਼ਤੇ ਦੌਰਾਨ ਉਸ ਦੇ ਹੱਥ ਵਿਚ ਪਲੇਟ ਸੀ ਅਤੇ ਜਦੋਂ ਉਸ ਨੂੰ ਭੋਜਨ ਦੇਣ ਵਾਲਾ ਆਇਆ ਤਾ, ਉਸੇ ਸਮੇਂ ਉਸ ਨੇ ਵਿਨਾਸ਼ਕਾਰੀ ਹਮਲਾ ਕਰ ਦਿੱਤਾ। ਨਾਮ ਨਾ ਦਸਣ ਦੀ ਸੂਰਤ ਵਿਚ ਪ੍ਰਬੰਧਕ ਨੇ ਸਮਾਚਾਰ ਏਜੰਸੀ ਨੂੰ ਕਿਹਾ ਉੱਥੇ ਬਹੁਤ ਉੱਥਲ ਪੁਥਲ ਸੀ।
Police
ਹੋਟਲ ਦੇ ਟੈਪਰੋਬੇਨ ਰੈਸਟੋਰੈਂਟ ਵਿਚ ਇਹ ਦਿਨ ਬਹੁਤ ਵਿਅਸਤ ਦਿਨ ਹੁੰਦਾ ਹੈ ਕਿਉਂਕਿ ਇਸਟਰਨ ਦੇ ਹਫਤੇ ਦੇ ਅਖੀਰਲੇ ਦਿਨ ਬਹੁਤ ਭੀੜ ਹੁੰਦੀ ਹੈ। ਮੈਨੇਜਰ ਨੇ ਅੱਗੇ ਦਸਿਆ ਕਿ ਉਸ ਵਕਤ ਸਾਢੇ ਅੱਠ ਵੱਜੇ ਸਨ ਅਤੇ ਬਹੁਤ ਭੀੜ ਜੁੜੀ ਹੋਈ ਸੀ। ਹਮਲਾਵਾਰ ਕਤਾਰ ਵਿਚ ਸੱਭ ਤੋਂ ਅੱਗੇ ਆਇਆ ਅਤੇ ਉੱਥੇ ਵਿਸਫੋਟ ਕਰ ਦਿੱਤਾ।
Police
ਮੈਨੇਜਰ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਾਡੇ ਪ੍ਰਬੰਧਕਾਂ ਵਿਚੋਂ ਜੋ ਲੋਕਾਂ ਦਾ ਸਵਾਗਤ ਕਰ ਰਿਹ ਸੀ ਉਹ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਹਮਲਾਵਰ ਦੀ ਵੀ ਮੌਤ ਹੋ ਗਈ ਹੈ। ਹੋਟਲ ਦੇ ਇਕ ਹੋਰ ਅਧਿਕਾਰੀ ਨੇ ਦਸਿਆ ਕਿ ਹਮਲਾਵਰ ਸ਼੍ਰੀਲੰਕਾ ਦਾ ਨਾਗਰਿਕ ਸੀ ਅਤੇ ਉਹ ਇਕ ਫਰਜ਼ੀ ਪਤੇ ’ਤੇ ਹੋਟਲ ਵਿਚ ਰੁਕਿਆ ਸੀ। ਉਹ ਕਾਰੋਬਾਰ ਲਈ ਸ਼ਹਿਰ ਵਿਚ ਆਇਆ ਸੀ।
ਦਸ ਦਈਏ ਕਿ ਸ਼੍ਰੀਲੰਕਾ ਵਿਚ ਗਿਰਜਾਘਰ ਅਤੇ ਪੰਜ ਸਿਤਾਰਾ ਹੋਟਲਾਂ ਵਿਚ ਐਤਵਾਰ ਨੂੰ ਇਸਟਰਨ ਮੌਕੇ ’ਤੇ ਹੋਏ ਆਤਮਘਾਤੀ ਹਮਲੇ ਵਿਚ 8 ਬੰਬ ਧਮਾਕਿਆਂ ਵਿਚ ਲਗਭਗ 290 ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਕਰੀਬ 500 ਲੋਕ ਜ਼ਖ਼ਮੀ ਹੋ ਗਏ ਹਨ। ਹੁਣ ਤਕ ਲਗਭਗ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਲ੍ਹ ਜੋ ਕਰਫਿਊ ਲਗਾਇਆ ਗਿਆ ਸੀ ਉਸ ਨੂੰ ਹਟਾ ਲਿਆ ਗਿਆ ਹੈ। ਮਰਨ ਵਾਲਿਆਂ ਵਿਚ ਪੰਜ ਭਾਰਤੀ ਨਾਗਰਿਕ ਵੀ ਸ਼ਾਮਲ ਹਨ।