
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ ਅਤੇ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ, ਵਿਗਿਆਨੀ, ਮਾਹਰ ਅਤੇ ਡਾਕਟਰ ਇਸ ਦਾ ਇਲਾਜ ਨਹੀਂ ਲੱਭ ਸਕੇ।
ਨਵੀਂ ਦਿੱਲ਼ੀ: ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ ਅਤੇ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ, ਵਿਗਿਆਨੀ, ਮਾਹਰ ਅਤੇ ਡਾਕਟਰ ਇਸ ਦਾ ਇਲਾਜ ਨਹੀਂ ਲੱਭ ਸਕੇ। ਹਰ ਰੋਜ਼ ਇਸ ਵਾਇਰਸ ਨੂੰ ਖਤਮ ਕਰਨ ਲਈ ਇਕ ਨਵਾਂ ਦਾਅਵਾ ਕੀਤਾ ਜਾਂਦਾ ਹੈ।
File Photo
ਹੁਣ ਇਸ ਲੜੀ ਵਿਚ, ਮੈਡਾਗਾਸਕਰ ਦੇ ਰਾਸ਼ਟਰਪਤੀ ਨੇ ਹਰਬਲ ਟੀ ਲਾਂਚ ਕਰਦੇ ਹੋਏ ਇਕ ਨਵਾਂ ਦਾਅਵਾ ਕੀਤਾ ਹੈ ਕਿ ਇਹ ਕੋਰੋਨਾ ਵਾਇਰਸ ਨੂੰ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ। ਮੈਡਾਗਾਸਕਰ ਦੇ ਰਾਸ਼ਟਰਪਤੀ ਆਂਡਰੇ ਰਾਜੋਲੀਨ ਨੇ ਅਧਿਕਾਰਤ ਤੌਰ 'ਤੇ ਕੋਰੋਨਾ ਵਾਇਰਸ ਦੇ ਇਲਾਜ ਲਈ ਹਰਬਲ ਟੀ ਲਾਂਚ ਕੀਤੀ ਹੈ।
File Photo
ਰਾਸ਼ਟਰਪਤੀ ਨੇ ਆਪਣੇ ਮੰਤਰੀਆਂ, ਡਿਪਲੋਮੈਟਾਂ ਅਤੇ ਪੱਤਰਕਾਰਾਂ ਵਿਚ ਇੰਸਟੀਚਿਊਟ ਅਪਲਾਈਡ ਰਿਸਰਚ ਦੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਇਸ ਦੀ ਪਰਖ ਕੀਤੀ ਗਈ ਹੈ ਅਤੇ ਦੋ ਲੋਕਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਜਾ ਚੁੱਕਾ ਹੈ। ਉਹਨਾਂ ਨੇ ਕਿਹਾ ਕਿ ਤੁਹਾਨੂੰ ਇਹ ਦਿਖਾਉਣ ਲਈ ਮੈਂ ਇਸ ਉਤਪਾਦ ਨੂੰ ਸਾਰਿਆਂ ਸਾਹਮਣੇ ਪੀਵਾਂਗਾ, ਜਿਸ ਨਾਲ ਇਹ ਸਾਬਿਤ ਹੋ ਜਾਵੇਗਾ ਕਿ ਇਹ ਇਲਾਜ ਕਰਦਾ ਹੈ, ਮਾਰਦਾ ਨਹੀਂ ਹੈ।
File Photo
ਇਸ ਹਰਬਲ ਟੀ ਨੂੰ ਰਾਸ਼ਟਰਪਤੀ ਨੇ ਕੋਵਿਡ ਆਰਗੈਨਿਕਸ ਦਾ ਨਾਂਅ ਦਿੱਤਾ ਹੈ ਅਥੇ ਇਸ ਨੂੰ ਆਰਟੀਮੇਸੀਆ ਨਾਂਅ ਦੇ ਪਲਾਂਟ ਵਿਚ ਤਿਆਰ ਕੀਤਾ ਗਿਆ ਹੈ। ਇਹ ਪਲਾਂਟ ਮਲੇਰੀਆ ਦੇ ਇਲਾਜ ਵਿਚ ਬੇਹੱਦ ਕਾਰਗਰ ਸਾਬਿਤ ਹੋ ਚੁੱਕਾ ਹੈ। ਇਸ ਹਰਬਲ ਟੀ ਨੂੰ ਬਣਾਉਣ ਲਈ ਸਥਾਨਕ ਜੜੀ-ਬੂਟੀਆਂ ਦੀ ਵਰਤੋਂ ਕੀਤੀ ਗਈ ਹੈ।
File Photo
ਕਿਹਾ ਗਿਆ ਹੈ ਕਿ ਇਹ ਕੋਵਿਡ ਆਰਗੈਨਿਕਸ ਪ੍ਰੋਫਿਲੈਕਸਿਸ ਦੇ ਰੂਪ ਵਿਚ ਹੋਵੇਗਾ ਜੋ ਕੋਰੋਨਾ ਵਾਇਰਸ ਦੀ ਰੋਕਥਾਮ ਵਿਚ ਅਹਿਮ ਭੂਮਿਕਾ ਨਿਭਾਵੇਗਾ। ਦੱਸ ਦਈਏ ਕਿ ਮੈਡਾਗਾਸਕਰ ਵਿਚ ਕੋਰੋਨਾ ਵਾਇਰਸ ਦੇ 121 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਪਰ ਹਾਲੇ ਤੱਕ ਉੱਥੇ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ।