
ਸਾਲ 'ਚ 33 ਦਿਨਾਂ ਦੀ ਛੁੱਟੀ ਅਤੇ ਰਹਿਣਾ-ਖਾਣਾ ਮੁਫ਼ਤ
ਲੰਦਨ : ਮਹਾਰਾਣੀ ਐਲੀਜ਼ਾਬੇਥ-2 ਨੂੰ ਸੋਸ਼ਲ ਮੀਡੀਆ ਮੈਨੇਜਰ ਦੀ ਲੋੜ ਹੈ। ਨੌਕਰੀ ਲਈ ਸ਼ਾਹੀ ਪਰਵਾਰ ਵੱਲੋਂ ਜੋਬ ਲਿਸਟਿੰਗ ਵੈਬਸਾਈਟ 'ਤੇ ਇਸ਼ਤਿਹਾਰ ਦਿੱਤਾ ਗਿਆ ਹੈ। ਜੋਬ ਲਿਸਟਿੰਗ ਵੈਬਸਾਈਟ ਮੁਤਾਬਕ ਡਿਜ਼ੀਟਲ ਕਮਿਊਨੀਕੇਸ਼ਨ ਅਫ਼ਸਰ ਨੂੰ ਮਹਾਰਾਣੀ ਲਈ ਕੰਮ ਕਰਨਾ ਪਵੇਗਾ। ਉਨ੍ਹਾਂ ਨੂੰ ਮਹਾਰਾਣੀ ਦੀ ਮੌਜੂਦਗੀ ਨੂੰ ਜਨਤਕ ਅਤੇ ਵਿਸ਼ਵ ਮੰਚ 'ਤੇ ਬਣਾਈ ਰੱਖਣ ਲਈ ਨਵੇਂ ਤਰੀਕੇ ਲੱਭਣੇ ਹੋਣਗੇ।
Buckingham Palace
ਨੌਕਰੀ ਲਈ ਇਸ਼ਤਿਹਾਰ https://theroyalhousehold.tal.net 'ਤੇ ਦਿੱਤਾ ਗਿਆ ਹੈ। ਵੈਬਸਾਈਟ ਮੁਤਾਬਕ ਡਿਜ਼ੀਟਲ ਕਮਿਊਨੀਕੇਸ਼ਨ ਅਫ਼ਸਰ ਦੀ ਤਨਖਾਹ 30 ਹਜ਼ਾਰ ਪਾਊਂਡ (ਲਗਭਗ 26 ਲੱਖ 58 ਹਜ਼ਾਰ ਰੁਪਏ) ਹੋਵੇਗੀ। ਉਨ੍ਹਾਂ ਨੂੰ ਸੋਮਵਾਰ ਤੋਂ ਸ਼ੁਕਰਵਾਰ ਤਕ ਹਫ਼ਤੇ 'ਚ 37.5 ਘੰਟੇ ਕੰਮ ਕਰਨਾ ਹੋਵੇਗਾ। ਸਾਲ 'ਚ 33 ਦਿਨਾਂ ਦੀ ਛੁੱਟੀ ਅਤੇ ਦਿਨ 'ਚ ਮੁਫ਼ਤ ਖਾਣਾ ਮਿਲੇਗਾ। ਇਹ ਨੌਕਰੀ ਬਕਿੰਘਮ ਪੈਲੇਸ ਲਈ ਹੋਵੇਗੀ।
Queen Elizabeth II
ਸੋਸ਼ਲ ਮੀਡੀਆ ਮੈਨੇਜਰ ਨੂੰ ਸੋਸ਼ਲ ਮੀਡੀਆ 'ਤੇ ਆਉਣ ਵਾਲੀਆਂ ਖ਼ਬਰਾਂ ਦਾ ਪ੍ਰਬੰਧਨ ਕਰਨਾ ਹੋਵੇਗਾ। ਇਸ ਦੇ ਨਾਲ ਹੀ ਕੁਝ ਡਿਜ਼ੀਟਲ ਪ੍ਰਾਜੈਕਟਾਂ 'ਤੇ ਵੀ ਕੰਮ ਕਰਨਾ ਹੋਵੇਗਾ। ਉਨ੍ਹਾਂ ਨੂੰ ਡਿਜ਼ੀਟਲ ਮੀਡੀਆ ਮਾਹਰਾਂ ਦੀ ਛੋਟੀ ਟੀਮ ਨਾਲ ਕੰਮ ਕਰਨਾ ਹੋਵੇਗਾ। ਉਹ ਸੋਸ਼ਲ ਮੀਡੀਆ ਅਤੇ ਡਿਜ਼ੀਟਲ ਪਲੇਟਫ਼ਾਰਮ ਲਈ ਕੰਟੈਂਟ ਲਿਖਣਗੇ। ਉਨ੍ਹਾਂ ਨੂੰ ਸ਼ਾਹੀ ਪਰਿਵਾਰ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣੀ ਪਵੇਗੀ।