
ਸੁਮਿਤ ਸੁਲਾਨ ਨੇ ਸਹਿਯੋਗੀਆਂ ਦੀ ਹਤਿਆ ਕਰਨ ਵਾਲੇ ਅਪਰਾਧੀ ਨੂੰ ਮਾਰੀ ਸੀ ਗੋਲੀ
ਨਿਊਯਾਰਕ: ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਨਿਊਯਾਰਕ ਪੁਲਿਸ ਵਿਭਾਗ ਦੇ ਇਕ ਭਾਰਤੀ ਮੂਲ ਦੇ ਅਧਿਕਾਰੀ ਅਤੇ ਨੌਂ ਹੋਰਾਂ ਨੂੰ ਬਹਾਦਰੀ ਮੈਡਲਾਂ ਨਾਲ ਸਨਮਾਨਤ ਕੀਤਾ। ਇਹ ਬਹਾਦਰੀ ਮੈਡਲ ਜਨਤਕ ਸੁਰੱਖਿਆ ਅਧਿਕਾਰੀਆਂ ਲਈ ਦੇਸ਼ ਦਾ ਸਰਬਉਚ ਪੁਰਸਕਾਰ ਹੈ। ਸੁਮਿਤ ਸੁਲਾਨ (27) ਨੂੰ ਬੁਧਵਾਰ ਨੂੰ ਵ੍ਹਾਈਟ ਹਾਊਸ 'ਚ ਆਯੋਜਤ ਇਕ ਸਮਾਰੋਹ 'ਚ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ: ਭਾਰਤ ਜੋੜੋ ਦੀ ਗੱਲ ਕਰਨ ਵਾਲੀ ਕਾਂਗਰਸ ਪਾਰਟੀ ਕੌਮ ਨੂੰ ਤੋੜਨ ਵਾਲਿਆਂ ਨਾਲ ਕਿਉਂ ਖੜੀ ਹੈ? : ਮਨਜੀਤ ਜੀਕੇ
ਸੁਮਿਤ ਨੇ ਜਨਵਰੀ ਵਿਚ ਨਿਊਯਾਰਕ ਸ਼ਹਿਰ ਵਿਚ ਘਰੇਲੂ-ਹਿੰਸਾ ਮਾਮਲੇ ਦੀ ਜਾਂਚ ਦੌਰਾਨ ਅਪਣੇ ਦੋ ਸਹਿਯੋਗੀਆਂ ਦੀ ਹਤਿਆ ਕਰਨ ਵਾਲੇ ਇਕ ਫਰਾਰ ਅਪਰਾਧੀ ਨੂੰ ਗੋਲੀ ਮਾਰ ਦਿਤੀ ਸੀ। ਪੁਲਿਸ ਮੁਤਾਬਕ ਤਿੰਨ ਪੁਲਿਸ ਕਰਮਚਾਰੀ ਸੁਲਾਨ, ਜੇਸਨ ਰਿਵੇਰਾ (22) ਅਤੇ ਵਿਲਬਰਟ ਮੋਰਾ (27) ਨਿਊਯਾਰਕ ਦੇ ਹਾਰਲੇਮ ਇਲਾਕੇ ਵਿਚ ਇਕ ਔਰਤ ਵਲੋਂ 911 ’ਤੇ ਕੀਤੀ ਗਈ ਕਾਲ ਦੀ ਜਾਂਚ ਕਰਨ ਗਏ ਸਨ, ਜਿਸ ਦੇ ਵੱਡੇ ਬੇਟੇ ਨੇ ਔਰਤ ਅਤੇ ਅਪਣੇ ਭਰਾ ਨੂੰ ਧਮਕੀ ਦਿਤੀ ਸੀ।
ਇਹ ਵੀ ਪੜ੍ਹੋ: ਮੁੱਖ ਮੰਤਰੀ ਨੇ ਦਿੜ੍ਹਬਾ ਤੇ ਚੀਮਾ ਵਿਚ ਅਤਿ ਆਧੁਨਿਕ ਤਹਿਸੀਲ ਕੰਪਲੈਕਸਾਂ ਦਾ ਨੀਂਹ ਪੱਥਰ ਰੱਖਿਆ
ਦੋਸ਼ੀ ਨੇ ਤਿੰਨ ਅਧਿਕਾਰੀਆਂ 'ਤੇ ਹਮਲਾ ਕੀਤਾ, ਜਿਸ ਦੌਰਾਨ ਰਿਵੇਰਾ ਅਤੇ ਮੋਰਾ ਗੰਭੀਰ ਜ਼ਖਮੀ ਹੋ ਗਏ ਅਤੇ ਬਾਅਦ ਵਿਚ ਉਨ੍ਹਾਂ ਦੀ ਮੌਤ ਹੋ ਗਈ। ਅਮਰੀਕੀ ਰਾਸ਼ਟਰਪਤੀ ਨੇ 17 ਮਈ ਨੂੰ ਆਯੋਜਤ ਇਕ ਸਮਾਰੋਹ 'ਚ ਸੁਲਾਨ ਦੀ ਤਾਰੀਫ਼ ਕੀਤੀ ਸੀ। ਜੋਅ ਬਾਈਡਨ ਨੇ ਕਿਹਾ ਕਿ ਤੁਸੀਂ ਅਪਣੀ ਫੁਰਤੀ ਅਤੇ ਬਹਾਦਰੀ ਦਿਖਾ ਕੇ ਦੋ ਲੋਕਾਂ ਦੀ ਜਾਨ ਬਚਾਈ ਅਤੇ ਦੋਸ਼ੀ ਨੂੰ ਵੀ ਖ਼ਤਮ ਕਰ ਦਿਤਾ, ਜੋ ਕਿ ਸ਼ਲਾਘਾਯੋਗ ਹੈ। ਇਸ ਦੇ ਨਾਲ ਹੀ ਤੁਹਾਡੀ ਤੇਜ਼ ਸੋਚ, ਤੇਜ਼ ਕਾਰਵਾਈ ਅਤੇ ਸਾਹਸ ਲਈ ਪੂਰਾ ਦੇਸ਼ ਤੁਹਾਡਾ ਸ਼ੁਕਰਗੁਜ਼ਾਰ ਹੈ।