
ਪਾਕਿਸਤਾਨ ਵਿਚ ਇਸ ਸਮੇਂ ਚੋਣ ਪ੍ਰਚਾਰ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਅਤਿਵਾਦੀ ਸੰਗਠਨਾਂ ਦੇ ਸ਼ਾਮਲ ਹੋਣ ਨੂੰ ਲੈ ....
ਵਾਸ਼ਿੰਗਟਨ : ਪਾਕਿਸਤਾਨ ਵਿਚ ਇਸ ਸਮੇਂ ਚੋਣ ਪ੍ਰਚਾਰ ਬੜੇ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ। ਇਨ੍ਹਾਂ ਚੋਣਾਂ ਵਿਚ ਅਤਿਵਾਦੀ ਸੰਗਠਨਾਂ ਦੇ ਸਮਰਥਕ ਉਮੀਦਵਾਰਾਂ ਦੇ ਸ਼ਾਮਲ ਹੋਣ ਨੂੰ ਲੈ ਕੇ ਅਮਰੀਕਾ ਨੇ ਅਪਣੀ ਚਿੰਤਾ ਜ਼ਾਹਿਰ ਕਰਦਿਆਂ ਪਾਕਿਸਤਾਨ ਨੂੰ ਇਸ ਸਬੰਧੀ ਜਾਣਕਾਰੀ ਦਿਤੀ ਹੈ। ਦਸ ਦਈਏ ਕਿ ਪਾਕਿਸਤਾਨ ਵਿਚ 25 ਜੁਲਾਈ ਨੂੰ ਚੋਣਾਂ ਹੋਣ ਜਾ ਰਹੀਆਂ ਹਨ।
Hafiz Syeedਇਨ੍ਹਾਂ ਚੋਣਾਂ ਵਿਚ ਸੁਰੱਖਿਆ ਏਜੰਸੀਆਂ ਅਤੇ ਪਾਬੰਦੀਸ਼ੁਦਾ ਅਤਿਵਾਦੀ ਸੰਗਠਲਾਂ ਦੇ ਉਮੀਦਵਾਰਾਂ ਦੇ ਵਿਚਕਾਰ ਰਿਸ਼ਤਿਆਂ ਨੂੰ ਲੈ ਕੇ ਖ਼ਬਰਾਂ ਆ ਰਹੀਆਂ ਹਨ। ਪਾਕਿਸਤਾਨ ਚੋਣ ਕਮਿਸ਼ਨ ਨੇ ਮੁੰਬਈ ਹਮਲਿਆਂ ਦੇ ਮਾਸਟਰ ਮਾਈਂਡ ਹਾਫਿਜ਼ ਸਈਦ ਨਾਲ ਸਬੰਧ ਰੱਖਣ ਵਾਲੀ ਮਿੱਲੀ ਮੁਸਲਿਮ ਲੀਗ (ਐਮਐਮਐਲ) ਨੂੰ ਰਾਜਨੀਤਕ ਪਾਰਟੀ ਦੇ ਤੌਰ 'ਤੇ ਮਾਨਤਾ ਦੇਣ ਤੋਂ ਇਨਕਾਰ ਕਰ ਦਿਤਾ ਸੀ।
Terrorist Pakistanਇਸ ਤੋਂ ਬਾਅਦ ਇਸ ਸੰਗਠਨ ਨੇ ਅੱਲ੍ਹਾ ਹੁ ਅਕਬਰ ਤਹਿਰੀਕ (ਏਏਟੀ) ਨਾਲ ਗਠਜੋੜ ਕਰ ਲਿਆ, ਜਿਸ ਨੇ ਹਾਫਿਜ਼ ਖ਼ਾਲਿਦ ਵਾਲੀਦ ਨੂੰ ਅਪਣਾ ਉਮੀਦਵਾਰ ਬਣਾਇਆ ਹੈ। ਵਾਲੀਦ ਯੂਨਾਇਟਡ ਨੇਸ਼ਨ ਦੁਆਰਾ ਐਲਾਨ ਅਤਿਵਾਦੀ ਹਾਫਿਜ਼ ਸਈਦ ਦਾ ਜਵਾਈ ਹੈ। 'ਦਿ ਡਾਨ' ਨੇ ਹਾਲ ਹੀ ਵਿਚ ਦਸਿਆ ਸੀ ਕਿ ਏਏਟੀ ਨੇ ਪੂਰੇ ਪਾਕਿਸਤਾਨ ਵਿਚ 265 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ।
Pakistan Election 2018ਵਾਲੀਦ ਤੋਂ ਇਲਾਵਾ ਏਏਟੀ ਦੇ ਮੁੱਖ ਉਮੀਦਵਾਰ ਤਲਹਾ ਸਈਦ ਵੀ ਹਨ। ਤਲਹਾ ਅਤਿਵਾਦੀ ਹਾਫ਼ਿਜ਼ ਸਈਦ ਦਾ ਬੇਟਾ ਹੈ। ਤਲਹਾ ਸਰਗੋਧਾ ਸੀਟ ਤੋਂ ਚੋਣ ਲੜਨ ਜਾ ਰਿਹਾ ਹੈ। ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਅਤਿਵਾਦੀ ਸੰਗਠਨ ਨਾਲ ਜੁੜੇ ਲੋਕਾਂ ਦਾ ਚੋਣ ਵਿਚ ਉਤਰਨਾ ਜਾਂ ਚੋਣ ਵਿਚ ਹਿੱਸੇਦਾਰੀ ਨਿਭਾਉਣਾ ਸੁਰੱਖਿਆ ਏਜੰਸੀਆਂ ਦੀ ਮਿਲੀਭੁਗਤ ਦੇ ਬਿਨਾਂ ਸੰਭਵ ਨਹੀਂ ਹੈ। ਇਸ ਤੋਂ ਇਲਾਵਾ ਸੰਪਰਦਾਇਕ ਸੰਗਠਨ ਅਹਲੂ ਸੁਨ੍ਹਾ ਵਲ ਉਮਾਹ (ਏਐਸਡਬਲਯੂਜੇ) ਦਾ ਮੁਖੀ ਮੁਹੰਮਦ ਅਹਿਮਦ ਲੁਧਿਆਣਵੀ ਵੀ ਰਾਜਨੀਤੀ ਵਿਚ ਉਤਰਨ ਦੀ ਤਿਆਰੀ ਕਰ ਰਿਹਾ ਹੈ।
Pakistan Election Rallyਉਹ ਪੰਜਾਬ ਦੇ ਝਾਂਗ ਖੇਤਰ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਵਿਚ ਉਤਰ ਰਿਹਾ ਹੈ। ਖ਼ਬਰਾਂ ਹਨ ਕਿ ਚੋਣ ਕਮਿਸ਼ਨ ਨੇ ਲੁਧਿਆਣਵੀ ਦੇ ਨਾਮਜ਼ਦਗੀ ਪੱਤਰ ਨੂੰ ਫਿਲਹਾਲ ਖ਼ਾਰਜ ਕਰ ਦਿਤਾ ਹੈ। ਇਸ ਤੋਂ ਬਾਅਦ ਲੁਧਿਆਣਵੀ ਨੂੰ ਉਨ੍ਹਾਂ ਲੋਕਾਂ ਦੀ ਸੂਚੀ ਤੋਂ ਬਾਹਰ ਕਰ ਦਿਤਾ ਗਿਆ, ਜਿਨ੍ਹਾਂ ਦਾ ਅਤਿਵਾਦੀ ਸੰਗਠਨਾਂ ਨਾਲ ਸਬੰਧ ਹੈ ਅਤੇ ਉਸ ਦੇ ਬੈਂਕ ਖ਼ਾਤਿਆਂ ਨੂੰ ਵੀ ਫਿਰ ਤੋਂ ਬਹਾਲ ਕਰ ਦਿਤਾ ਗਿਆ। ਇਸ ਦਾ ਮਤਲਬ ਹੈ ਕਿ ਉਹ ਪਰਚਾ ਭਰਨ ਲਈ ਹੁਣ ਆਜ਼ਾਦ ਹੈ।