ਕੋਰੋਨਾ ਤੋਂ ਵੀ ਜ਼ਿਆਦਾ ਜਾਨਲੇਵਾ ਵਾਇਰਸ! ਚੀਨ ਵਿਚ ਮੰਕੀ ਬੀ ਵਾਇਰਸ ਦੇ ਪਹਿਲੇ ਮਰੀਜ਼ ਦੀ ਮੌਤ
Published : Jul 22, 2021, 10:44 am IST
Updated : Jul 22, 2021, 10:44 am IST
SHARE ARTICLE
China's first human case with Monkey B virus dies
China's first human case with Monkey B virus dies

ਕੋਰੋਨਾ ਵਾਇਰਸ ਦੇ ਚਲਦਿਆਂ ਚੀਨ ਵਿਚ ਇਕ ਹੋਰ ਵਾਇਰਸ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਚਲਦਿਆਂ ਚੀਨ ਵਿਚ ਇਕ ਹੋਰ ਵਾਇਰਸ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਬਾਂਦਰ ਜ਼ਰੀਏ ਫੈਲਣ ਵਾਲੇ ਮੰਕੀ ਬੀ ਵਾਇਰਸ ਦੀ ਚਪੇਟ ਵਿਚ ਆਏ ਪਸ਼ੂਆਂ ਦੇ ਇਕ ਡਾਕਟਰ ਦੀ ਮੌਤ ਹੋ ਗਈ ਹੈ। ਇਹ ਚੀਨ ਵਿਚ ਇਸ ਵਾਇਰਸ ਨਾਲ ਇਨਸਾਨਾਂ ਵਿਚ ਫੈਲਣ ਦਾ ਪਹਿਲਾ ਮਾਮਲਾ ਹੈ।

Monkey B virusMonkey B virus

ਇਹ ਵਾਇਰਸ ਕਿੰਨਾ ਜਾਨਲੇਵਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਨਾਲ ਪੀੜਤ ਲੋਕਾਂ ਦੇ ਮਰਨ ਦੀ ਦਰ 70 ਤੋਂ 80 ਫੀਸਦ ਹੈ। ਮੀਡੀਆ ਰਿਪੋਰਟਾਂ ਅਨੁਸਾਰ ਬੀਜਿੰਗ ਵਿਚ ਜਾਨਵਰਾਂ ਦੇ ਇਕ ਡਾਕਟਰ ਦੀ ਮੰਕੀ ਬੀ ਵਾਇਰਸ ਕਾਰਨ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਡਾਕਟਰ ਦੇ ਸੰਪਰਕ ਵਿਚ ਆਏ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ।

MonkeyMonkey53 ਸਾਲਾ ਡਾਕਟਰ ਇਕ ਸੰਸਥਾ ਵਿਚ ਨਾਨ-ਹਿਊਮਨ ਪ੍ਰਾਈਮੇਟਸ ਉੱਤੇ ਰਿਸਰਚ ਕਰ ਰਿਹਾ ਸੀ। ਡਾਕਟਰ ਨੇ ਮਾਰਚ ਵਿਚ ਦੋ ਮ੍ਰਿਤਕ ਬਾਂਦਰਾਂ ਉੱਤੇ ਰਿਸਰਚ ਕੀਤਾ ਸੀ। ਰਿਪੋਰਟ ਅਨੁਸਾਰ ਪੀੜਤ ਡਾਕਟਰ ਦਾ ਕਈ ਹਸਪਤਾਲਾਂ ਵਿਚ ਇਲਾਜ ਕੀਤਾ ਗਿਆ ਪਰ ਬਾਅਦ ਵਿਚ 27 ਮਈ ਨੂੰ ਉਸ ਦੀ ਮੌਤ ਹੋ ਗਈ।

Monkey B virusMonkey B virusਕੀ ਹੈ ਮੰਕੀ ਬੀ ਵਾਇਰਸ?

ਆਈਸੀਐਮਆਰ ਦੇ ਸਾਬਕਾ ਸਲਾਹਕਾਰ ਡਾਕਟਰ ਵੀਕੇ ਭਾਰਦਵਾਜ ਕਹਿੰਦੇ ਹਨ ਕਿ ਹਰਪੀਸ ਬੀ ਵਾਇਰਸ ਜਾਂ ਫਿਰ ਮੰਕੀ ਵਾਇਰਸ ਆਮ ਤੌਰ ’ਤੇ ਬਾਲਗ ਮੈਕਾਕ ਬਾਂਦਰਾਂ ਵਿਚ ਮਿਲਦਾ ਹੈ। ਇਸ ਤੋਂ ਇਲਾਵਾ ਰੀਸਸ ਮੈਕਾਕ, ਸੂਅਰ-ਪੂੰਛ ਵਾਲੇ ਮੈਕਾਕ ਆਦਿ ਵਿਚ ਵੀ ਇਹ ਵਾਇਰਸ ਫੈਲਦਾ ਹੈ।

ਡਾ ਭਾਰਦਵਾਜ ਦਾ ਕਹਿਣਾ ਹੈ ਕਿ ਮਨੁੱਖਾਂ ਵਿਚ ਇਹ ਵਾਇਰਸ ਬਹੁਤ ਘੱਟ ਮਿਲਦਾ ਹੈ ਕਿਉਂਕਿ ਇਹ ਵਾਇਰਸ ਅਜੇ ਤੱਕ ਭਾਰਤ ਦੇ ਬਾਂਦਰਾਂ ਵਿਚ ਮੌਜੂਦ ਨਹੀਂ ਹੈ, ਪਰ ਜੇ ਕੋਈ ਵਿਅਕਤੀ ਇਸ ਵਾਇਰਸ ਨਾਲ ਸੰਕਰਮਿਤ ਹੋ ਜਾਂਦਾ ਹੈ ਤਾਂ ਉਸ ਨੂੰ ਤੰਤੂ ਬਿਮਾਰੀ ਜਾਂ ਦਿਮਾਗ ਦੀ ਸਮੱਸਿਆ ਹੋ ਸਕਦੀ ਹੈ। ਇਨਸਾਨਾਂ ਵਿਚ ਇਸ ਵਾਇਰਸ ਦੇ ਲੱਛਣ ਇਕ ਮਹੀਨੇ ਵਿਚ ਜਾਂ ਫਿਤ 3 ਤੋਂ 7 ਦਿਨਾਂ ਵਿਚ ਦਿਖਾਈ ਦਿੰਦੇ ਹਨ।

CoronavirusCoronavirus

ਬਾਦਰਾਂ ਤੋਂ ਇਸ ਤਰ੍ਹਾਂ ਇਨਸਾਨਾਂ ਵਿਚ ਪਹੁੰਚ ਸਕਦਾ ਹੈ ਵਾਇਰਸ

  • ਬਾਂਦਰ ਦੇ ਕੱਟਣ ਨਾਲ
  • ਬਾਂਦਰ ਦੇ ਖਰੋਚਣ ਨਾਲ
  • ਬਾਂਦਰ ਦਾ ਥੁੱਕ
  • ਮਲ ਮੂਤਰ
  • ਸੰਕਰਮਿਤ ਇੰਜੈਕਸ਼ਨ

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

"ਜੇ ਮੈਂ ਪ੍ਰੋਡਿਊਸਰ ਹੁੰਦਾ ਮੈਂ 'PUNJAB 95' ਚਲਾ ਦੇਣੀ ਸੀ', ਦਿਲਜੀਤ ਦੋਸਾਂਝ ਦੇ ਦਿਲ ਦੇ ਫੁੱਟੇ ਜਜ਼ਬਾਤ "

19 Oct 2025 3:06 PM

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM
Advertisement