
ਫ਼ਾਈਲ 'ਤੇ 11 ਹੋਰ ਅਧਿਕਾਰੀਆਂ ਦੇ ਵੀ ਹਸਤਾਖਰ ਸਨ
ਨਵੀਂ ਦਿੱਲੀ : ਕਾਂਗਰਸ ਨੇ ਆਈਐਨਐਕਸ ਮੀਡੀਆ ਮਾਮਲੇ ਵਿਚ ਪੀ ਚਿਦੰਬਰਮ ਦੀ ਗ੍ਰਿਫ਼ਤਾਰੀ ਬਾਰੇ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਇਹ ਮਾਮਲਾ ਸਰਕਾਰ ਦੀ ਸਾਜ਼ਸ਼ ਹੈ। ਕਾਂਗਰਸ ਆਗੂ ਨੇ ਕਿਹਾ ਕਿ ਇਸ ਮਾਮਲੇ ਵਿਚ ਚਿਦੰਬਰਮ ਨਹੀਂ ਸਗੋਂ ਉਹ ਲੋਕ ਮੁੱਖ ਸਾਜ਼ਸ਼ੀ ਹਨ ਜਿਹੜੇ ਸਰਕਾਰ ਵਿਚ ਬੈਠ ਕੇ ਉਨ੍ਹਾਂ ਦੀ ਕਿਰਦਾਰਕੁਸ਼ੀ ਕਰ ਰਹੇ ਹਨ। ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਇਸ ਮਾਮਲੇ ਨੂੰ ਰਾਜਸੀ ਬਦਲੇ ਦੀ ਸਰਵੋਤਮ ਮਿਸਾਲ ਕਰਾਰ ਦਿੰਿਦਆਂ ਕਿਹਾ ਕਿ ਜੇ ਮੰਤਰੀਆਂ ਨਾਲ ਇਹ ਵਿਹਾਰ ਕੀਤਾ ਗਿਆ ਤਾਂ ਫਿਰ ਕੋਈ ਵੀ ਮੰਤਰੀ ਫ਼ਾਈਲਾਂ 'ਤੇ ਹਸਤਾਖਰ ਨਹੀਂ ਕਰੇਗਾ।
Jairam Ramesh
ਰਮੇਸ਼ ਨੇ ਪੱਤਰਕਾਰਾਂ ਨੂੰ ਕਿਹਾ, 'ਕਈ ਮਹੀਨਿਆਂ ਤੋਂ ਮੋਦੀ ਸਰਕਾਰ ਦੁਆਰਾ ਚਿਦੰਬਰਮ ਵਿਰੁਧ ਮੁਹਿੰਮ ਚਲਾਈ ਗਈ ਹੈ। ਇਸ ਸਾਰੀ ਮੁਹਿੰਮ ਵਿਚ ਤੱਥ ਏਜੰਸੀਆਂ ਨੇ ਪੇਸ਼ ਨਹੀਂ ਕੀਤੇ ਕਿ ਮੀਡੀਆ ਮਾਮਲੇ ਵਿਚ ਚਿਦੰਬਰਮ ਨੇ ਜਿਸ ਤਜਵੀਜ਼ ਨੂੰ ਪ੍ਰਵਾਨਗੀ ਦਿਤੀ, ਉਸ 'ਤੇ 11 ਅਧਿਕਾਰੀਆਂ ਨੇ ਵੀ ਹਸਤਾਖਰ ਕੀਤੇ ਸਨ ਅਤੇ ਇਨ੍ਹਾਂ ਅਧਿਕਾਰੀਆਂ ਨੂੰ ਅਪਰਾਧੀ ਨਹੀਂ ਮੰਨਿਆ ਗਿਆ।'
P Chidambaram
ਉਨ੍ਹਾਂ ਕਿਹਾ, 'ਆਈਐਨਐਕਸ ਮੀਡੀਆ ਦੀ ਫ਼ਾਈਲ ਉਸ ਵਕਤ ਵਿੱਤ ਮੰਤਰੀ ਚਿਦੰਬਰਮ ਨੂੰ ਗਈ ਸੀ, ਉਸ ਵਿਚ 23 ਹੋਰ ਤਜਵੀਜ਼ਾਂ ਸਨ। ਚਿਦੰਬਰਮ ਨੇ 28 ਮਈ 2007 ਨੂੰ ਹਸਤਾਖਰ ਕੀਤੇ। ਉਸੇ ਫ਼ਾਈਲ 'ਤੇ 11 ਹੋਰ ਜਣਿਆਂ ਦੇ ਹਸਤਾਖਰ ਸਨ। ਕਿਸੇ ਵੀ ਅਫ਼ਸਰ ਨੇ ਕੋਈ ਇਤਰਾਜ਼ ਨਹੀਂ ਕੀਤਾ ਅਤੇ ਕਿਸੇ ਨੇ ਕੋਈ ਟਿਪਣੀ ਨਹੀਂ ਕੀਤੀ।' ਰਮੇਸ਼ ਨੇ ਦਾਅਵਾ ਕੀਤਾ, 'ਜਾਂਚ ਏਜੰਸੀਆਂ ਨੇ ਕੁੱਝ ਅਫ਼ਸਰਾਂ ਕੋਲੋਂ ਪੁੱਛ-ਪੜਤਾਲ ਕੀਤੀ ਹੈ। ਏਜੰਸੀਆਂ ਨੇ ਕਦੇ ਨਹੀਂ ਕਿਹਾ ਕਿ ਕੋਈ ਅਪਰਾਧ ਨਹੀਂ ਹੋਇਆ। ਜੇ 11 ਅਫ਼ਸਰਾਂ ਨੇ ਕੋਈ ਅਪਰਾਧ ਨਹੀਂ ਕੀਤਾ ਤਾਂ 12ਵੇਂ ਵਿਅਕਤੀ ਨੇ ਕੋਈ ਗ਼ਲਤੀ ਕਿਵੇਂ ਕੀਤੀ?