
ਸੰਕੇਤਕ ਭਾਸ਼ਾ ’ਚ ਗੱਲ ਕਰਨ ਦਾ ਵੀਡੀਓ ਵਾਇਰਲ
ਅਮਰੀਕਾ: ਸੋਸ਼ਲ ਮੀਡੀਆ ’ਤੇ ਇਕ ਬਹਿਰੇ ਪਿਤਾ ਅਤੇ ਨਵਜੰਮੀ ਬੱਚੀ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹੈ। ਇਸ ਵੀਡੀਓ ਵਿਚ ਇਕ ਬਹਿਰਾ ਪਿਤਾ ਅਪਣੀ ਨਵਜੰਮੀ ਬੇਟੀ ਨਾਲ ਸੰਕੇਤਕ ਭਾਸ਼ਾ ਦੀ ਵਰਤੋਂ ਕਰਦੇ ਹੋਏ ਗੱਲਬਾਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਦਰਅਸਲ ਇਹ ਅਮਰੀਕੀ ਬਾਸਕਟਬਾਲ ਪੇਸ਼ੇਵਰ ਖਿਡਾਰੀ ਰੈਕਸ ਚੈਪਮੈਨ ਅਪਣੀ ਨਵਜੰਮੀ ਬੱਚੀ ਨੂੰ ‘ਆਈ ਲਵ ਯੂ’ ਕਹਿਣ ਲਈ ਸਾਈਨ ਲੈਂਗੁਏਜ਼ ਦੀ ਵਰਤੋਂ ਕਰਦਾ ਹੈ।
Video Viral
ਇਕ ਪਿਤਾ ਵੱਲੋਂ ਦਿਲ ਨੂੰ ਛੂਹ ਲੈਣ ਵਾਲੀ ਇਸ ਵੀਡੀਓ ਨੂੰ ਤਿੰਨ ਦਿਨ ਪਹਿਲਾਂ ਆਨਲਾਈਨ ਸਾਂਝਾ ਕੀਤਾ ਗਿਆ ਸੀ। 41 ਸਕਿੰਟ ਦੇ ਇਸ ਵੀਡੀਓ ਵਿਚ ਪਿਤਾ ਅਪਣੀ ਨਵਜੰਮੀ ਬੇਟੀ ਨੂੰ ਅਪਣੀਆਂ ਬਾਹਾਂ ਵਿਚ ਰੱਖ ਕੇ ਉਸ ਨਾਲ ਗੱਲ ਕਰਨ ਲਈ ਸਾਈਨ ਲੈਂਗੁਏਜ਼ ਦੀ ਵਰਤੋਂ ਕਰਦਾ ਹੈ। ਇਕ ਟਵਿੱਟਰ ਯੂਜ਼ਰ ਨੇ ਟਿੱਪਣੀ ਕਰਦਿਆਂ ਲਿਖਿਆ ਕਿ ਪਿਤਾ ਅਪਣੀ ਬੱਚੀ ਨੂੰ ਇਹ ਕਹਿ ਰਿਹਾ ਹੈ। ‘‘ਮੈਂ ਤੁਹਾਡਾ ਡੈਡੀ ਹਾਂ, ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।
Video Viral
ਤੂੰ ਇਕ ਸੁੰਦਰ ਲੜਕੀ ਹੈ। ਤੇਰੀਆਂ ਅੱਖਾਂ ਇੰਨੀਆਂ ਸੁੰਦਰ ਚਮਕਦਾਰ ਹਰੇ ਰੰਗ ਦੀਆਂ ਹਨ। ਕਰੀਬ ਦੋ ਸਾਲ ਪਹਿਲਾਂ ਵੀ ਇਕ ਦਾਦੀ ਵੱਲੋਂ ਅਪਣੀ ਛੋਟੀ ਜਿਹੀ ਪੋਤੀ ਨਾਲ ਸਾਈਨ ਲੈਂਗੁਏਜ਼ ਵਿਚ ਗੱਲ ਕਰਨ ਦਾ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਇਆ ਸੀ।
Tweet
ਪਿਤਾ ਵੱਲੋਂ ਟਵਿੱਟਰ ’ਤੇ ਇਸ ਵੀਡੀਓ ਨੂੰ ਹੁਣ ਤਕ 5.9 ਮਿਲੀਅਨ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਕੇ ਪਿਤਾ ਵੱਲੋਂ ਅਪਣੀ ਬੱਚੀ ਲਈ ਦਿਖਾਏ ਜਾ ਰਹੇ ਪਿਆਰ ਦੀ ਤਾਰੀਫ਼ ਕੀਤੀ ਜਾ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।