
ਮਤ੍ਰੇਈ ਮਾਂ ਨੂੰ ਮਿਲੀ 9 ਲੱਖ ਬਕਾਇਆ ਰਕਮ !
ਮੁਕਤਸਰ: ਮੁਕਤਸਰ ਦੇ ਪਿੰਡ ਈਨਾ ਖੇੜਾ ਤੋਂ ਇੱਕ ਗੁੰਝਲਦਾਰ ਮਾਮਲਾ ਸਾਹਮਣੇ ਆਇਆ ਹੈ। ਦਅਰਸਲ ਗੁਰਦੀਪ ਸਿੰਘ ਬੇਲਦਾਰ ਨਹਿਰ ਵਿਭਾਗ ਵਿਚ ਸਰਕਾਰੀ ਨੌਕਰੀ ਕਰਦਾ ਸੀ ਜਿਸ ਦੇ 2 ਲੜਕੇ ਅਤੇ ਇੱਕ ਦੀ ਸੀ। ਪਰ ਗੁਰਦੀਪ ਸਿੰਘ ਨੇ ਰਾਜ ਕੌਰ ਨਾਲ ਦੂਜਾ ਵਿਆਹ ਕਰਵਾਇਆ ਸੀ ਅਤੇ ਉਸ ਦੀ ਸਰਕਾਰੀ ਨੌਕਰੀ ਦੌਰਾਨ ਮੌਤ ਹੋ ਗਈ ਸੀ।
Muktsar
ਇਸ ਤੋਂ ਬਾਅਦ ਗੁਰਦੀਪ ਦੀ ਦੂਜੀ ਪਤਨੀ ਰਾਜ ਕੌਰ ਨੂੰ ਨਹਿਰ ਵਿਭਾਗ ਵੱਲੋਂ ਬਕਾਇਆ ਰਕਮ 9 ਲੱਖ ਰੁਪਏ ਦਿੱਤੀ ਗਈ ਹੈ ਅਤੇ ਹੁਣ ਮਤਰੇਈ ਮਾਂ ਕੋਲੋ ਗੁਰਦੀਪ ਸਿੰਘ ਦੇ ਬੱਚਿਆਂ ਵੱਲੋਂ ਰੁਪਇਆਂ 'ਚ ਹਿੱਸਾ ਪਾਉਣ ਦੀ ਮੰਗ ਕੀਤੀ ਜਾ ਰਹੀ ਹੈ ਅਤੇ ਇੱਕ ਦੂਜੇ 'ਤੇ ਗੰਭੀਰ ਇਲਜ਼ਾਮ ਲਾਏ ਜਾ ਰਹੇ ਹਨ। ਉੱਥੇ ਹੀ ਮ੍ਰਿਤਕ ਦੀ ਦੂਜੀ ਪਤਨੀ ਰਾਜ ਕੌਰ ਦਾ ਕਹਿਣਾ ਹੈ ਕਿ ਉਸ ਦਾ ਪਹਿਲਾ ਪਰਿਵਾਰ ਜੀਪੀਐੱਫ 'ਚ ਮਿਲੇ 9 ਲੱਖ ਰੁਪਏ 'ਚੋਂ ਹਿੱਸਾ ਲੈਣ ਲਈ ਉਸ ਨੂੰ ਧਮਕੀਆਂ ਦੇ ਰਹੇ ਹਨ ਜਦਕਿ ਇਹ ਪੈਸਾ ਉਸ ਨੂੰ ਨਹਿਰ ਵਿਭਾਗ ਵੱਲੋਂ ਉਸ ਦੇ ਬਣਦੇ ਹੱਕ ਕਾਰਨ ਦਿੱਤਾ ਗਿਆ ਹੈ।
Muktsar
ਇਹ ਪੈਸੇ ਉਸ ਦੀ ਪਤਨੀ ਦੇ ਖਾਤੇ ਵਿਚ ਆਏ ਸਨ। ਦੱਸ ਦੇਈਏ ਕਿ ਇਹ ਕੋਈ ਅਜਿਹਾ ਪਹਿਲਾ ਮਾਮਲਾ ਨਹੀਂ ਹੈ ਪਹਿਲਾ ਵੀ ਅਜਿਹੇ ਅਨੇਕਾਂ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਵਿਚ ਮਤਰੇਏ ਬੱਚਿਆਂ ਨੂੰ ਉਹਨਾਂ ਦੇ ਪਿਤਾ ਦੇ ਰੁਪਏ ਜਾਂ ਜ਼ਮੀਨ 'ਚੋਂ ਕੋਈ ਹਿੱਸਾ ਨਹੀਂ ਮਿਲਦਾ।
ਇਹ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ 9 ਲੱਖ ਰੁਪਏ 'ਚੋਂ ਮ੍ਰਿਤਕ ਗੁਰਦੀਪ ਸਿੰਘ ਦੇ ਬੱਚਿਆਂ ਨੂੰ ਕੋਈ ਹਿੱਸਾ ਮਿਲਦਾ ਹੈ ਜਾਂ ਨਹੀਂ। ਗੁਰਦੀਪ ਸਿੰਘ ਦੀ ਪੁੱਤਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਰੁਪਿਆਂ ਵਿਚੋਂ ਕੁੱਝ ਵੀ ਨਹੀਂ ਮਿਲਿਆ। ਉਹ ਮਜ਼ਦੂਰੀ ਕਰ ਕੇ ਅਪਣਾ ਗੁਜ਼ਾਰਾ ਕਰਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।