
ਰਾਸ਼ਟਰਪਤੀ ਮਿਗੁਅਲ ਡਿਆਜ ਕੈਨੇਲ ਨੇ ਕੀਤੀ ਨਿਯੁਕਤੀ
ਨਵੀਂ ਦਿੱਲੀ : ਕਿਊਬਾ ਨੂੰ 43 ਸਾਲ ਬਾਅਦ ਆਪਣਾ ਪ੍ਰਧਾਨਮੰਤਰੀ ਮਿਲ ਗਿਆ ਹੈ। ਰਾਸ਼ਟਰਪਤੀ ਮਿਗੁਅਲ ਡਿਆਜ ਕੈਨੇਲ ਨੇ 1976 ਦੇ ਬਾਅਦ ਦੇਸ਼ ਵਿਚ ਪ੍ਰਧਾਨਮੰਤਰੀ ਨੂੰ ਨਿਯੁਕਤ ਕੀਤਾ ਹੈ। ਸੈਰ ਸਪਾਟਾ ਮੰਤਰੀ ਮੈਨੁਅਲ ਮਾਰੇਰੋ ਨੇ ਦੇਸ਼ ਦੇ ਪ੍ਰਧਾਨਮੰਤਰੀ ਦੇ ਰੂਪ ਵਿਚ ਕੰਮ-ਕਾਜ ਸੰਭਾਲਿਆ ਹੈ। ਸਰਕਾਰ ਦੇ ਮੁੱਖੀ ਵਜੋਂ 56 ਸਾਲਾਂ ਮਾਰੇਰੋ ਦੀ ਨਿਯੁਕਤੀ ਕਮਿਊਨਿਸਟ ਪਾਰਟੀ ਦੇ ਸ਼ਾਸਨ ਨੂੰ ਵਧਾਉਣ ਅਤੇ ਸੁਰੱਖਿਅਤ ਕਰਨ ਦੇ ਉਪਦੇਸ਼ ਨਾਲ ਇਨਕਲਾਬੀ ਪੁਰਾਣੇ ਸਰਪ੍ਰਸਤ ਤੋਂ ਵਿਕੇਂਦਰੀਕਰਣ ਅਤੇ ਪੀੜੀ ਤਬਦੀਲੀ ਦੀ ਪ੍ਰਕਿਰਿਆ ਦਾ ਹਿੱਸਾ ਹੈ।
Photo
ਇਸ ਪ੍ਰਸਤਾਵ ਨੂੰ ਕਮਿਊਨਿਸਟ ਪਾਰਟੀ ਆਫ ਕਿਊਬਾ ਦੇ ਰਾਜਨੀਤਿਕ ਬਿਊਰੋ ਨੇ ਸਹੀ ਢੰਗ ਨਾਲ ਮੰਜ਼ੂਰੀ ਦੇ ਦਿੱਤੀ ਹੈ। ਰਾਸ਼ਟਰਪਤੀ ਮਿਗੁਅਲ ਡਿਆਜ ਕੈਨੇਲ ਨੇ ਸ਼ਨਿੱਚਰਵਾਰ ਨੂੰ ਦੇਸ਼ ਦੀ ਨੈਸ਼ਨਲ ਅਸੈਂਬਲੀ ਵਿਚ ਇਸ ਨੂੰ ਪੇਸ਼ ਕੀਤਾ ਜਿਸ 'ਤੇ ਸਰਬਸੰਮਤੀ ਨਾਲ ਦਸਤਖ਼ਤ ਕੀਤੇ ਗਏ। ਕਮਿਊਨਿਸਟ ਪਾਰਟੀ ਦੇ ਨੇਤਾ, ਸਾਬਕਾ ਰਾਸ਼ਟਰਪਤੀ ਰਾਓਲ ਕਾਸਤਰੋ ਨੇ ਮਾਰੇਰੋ ਨਾਲ ਹੱਥ ਮਿਲਾਇਆ।
Photo
ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਮਾਰੇਰੋ ਕੰਮ ਕਰਨ ਦੇ ਲਈ ਆ ਰਹੇ ਹਨ ਕੁੱਝ ਬਦਲਾਅ ਦੇ ਲਈ ਨਹੀਂ ਆ ਰਹੇ। ਉਹ ਇਸ ਨੂੰ ਲਾਗੂ ਕਰਨ ਅਤੇ ਪ੍ਰਬੰਧਨ ਕਰਨ ਲਈ ਇੱਥੇ ਆ ਰਹੇ ਹਨ। ਉਨ੍ਹਾਂ ਨੇ ਸਰਕਾਰ ਵਿਚ ਆਪਣਾ ਕੈਰੀਅਰ 1999 ਵਿਚ ਹਥਿਆਰਬੰਦ ਬਲ ਨਾਲ ਸਬੰਧਿਤ ਸ਼ਕਤੀਸ਼ਾਲੀ ਗੈਵੀਟਾ ਹੋਟਲ ਸਮੂਹ ਦੇ ਉੱਪ ਮੁੱਖੀ ਦੇ ਰੂਪ ਵਿਚ ਸ਼ੁਰੂ ਕੀਤਾ ਸੀ। ਇਕ ਸਾਲ ਬਾਅਦ ਉਹ ਇਸ ਦੇ ਮੁੱਖੀ ਬਣੇ। ਇਸ ਪਦ 'ਤੇ ਉਹ 2004 ਤੱਕ ਰਹੇ।
Photo
ਦਰਅਸਲ ਕਿਊਬਾ ਵਿਚ ਕ੍ਰਾਂਤੀਕਾਰੀ ਨੇਤਾ ਫਿਦੇਲ ਕਾਸ਼ਤਰੋ ਨੇ 1976 ਵਿਚ ਰਾਸ਼ਟਰਪਤੀ ਅਹੁਦਾ ਸੰਭਾਲਿਆ ਸੀ। ਸਮਰਾਜਵਾਦੀ ਵਿਵਸਥਾ ਦੇ ਵਿਰੋਧੀ ਰਹੇ ਕਾਸਤਰੋ ਨੇ ਕਿਊਬਾ ਵਿਚ ਸ਼ੋਸ਼ਣ ਦੇ ਵਿਰੁੱਧ ਲੜ ਕੇ 1959 ਵਿਚ ਕਮਿਊਨਿਸਟ ਸੱਤਾ ਸਥਾਪਤ ਕੀਤੀ ਸੀ। ਦੱਸ ਦਈਏ ਕਿ 1976 ਤੱਕ ਉਹ ਦੇਸ਼ ਦੇ ਪ੍ਰਧਾਨਮੰਤਰੀ ਰਹੇ ਸਨ।