ਦੋ ਚਿਪਾਂ ਦੇ ਸਹਾਰੇ ਚੱਲ ਰਹੀ ਹਾਦਸੇ ਦੌਰਾਨ ਨਾਕਾਰਾ ਹੋਈ ਇਹ ਔਰਤ
Published : Dec 22, 2019, 12:28 pm IST
Updated : Apr 9, 2020, 11:11 pm IST
SHARE ARTICLE
Winter Mraz
Winter Mraz

ਅਮਰੀਕਾ ਦੇ ਲਿਵਰਪੂਲ ਵਿਚ ਰਹਿਣ ਵਾਲੀ 31 ਸਾਲ ਦੀ ਇਕ ਮਹਿਲਾ ਇੰਜੀਨੀਅਰ ਇਕ ਕਾਰ ਹਾਦਸੇ ਵਿਚ ਮੌਤ ਦੇ ਕਰੀਬ ਪਹੁੰਚ ਗਈ ਸੀ।

ਲਿਵਰਪੂਲ: ਅਮਰੀਕਾ ਦੇ ਲਿਵਰਪੂਲ ਵਿਚ ਰਹਿਣ ਵਾਲੀ 31 ਸਾਲ ਦੀ ਇਕ ਮਹਿਲਾ ਇੰਜੀਨੀਅਰ ਇਕ ਕਾਰ ਹਾਦਸੇ ਵਿਚ ਮੌਤ ਦੇ ਕਰੀਬ ਪਹੁੰਚ ਗਈ ਸੀ। ਹਾਦਸੇ ਵਿਚ ਵਿੰਟਰ ਮ੍ਰਾਜ਼ ਦੀ ਗਰਦਨ, ਗੋਡੇ ਅਤੇ ਅੱਡੀਆਂ ਟੁੱਟ ਗਈ ਸੀ। ਇਸ ਨਾਲ ਉਸ ਦੀ ਜ਼ਿੰਦਗੀ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਵਧੀਆਂ। ਫਿਰ ਇਕ ਗੁਆਂਢੀ ਨੇ ਮ੍ਰਾਜ਼ ਨੂੰ ਸਰੀਰ ਵਿਚ ਬਾਇਓਨਿਕ ਚਿੱਪ ਲਗਾਉਣ ਦੀ ਸਲਾਹ ਦਿੱਤੀ।

ਇਸ ਤੋਂ ਬਾਅਦ ਔਰਤ ਨੇ ਆਪਣੇ ਸਰੀਰ ਵਿਚ ਦੋ ਚਿੱਪਾਂ ਲਗਵਾਈਆਂ। ਇਕ ਚਿੱਪ ਦਰਵਾਜ਼ੇ ਖੋਲ੍ਹਣ ਲਈ ਹੈ ਅਤੇ ਦੂਜੀ ਵਪਾਰਕ ਸੰਦੇਸ਼ ਭੇਜਣ ਲਈ। ਇਨ੍ਹਾਂ ਚਿੱਪਾਂ ਦੀ ਮਦਦ ਨਾਲ ਮ੍ਰਾਜ਼ ਦੇ ਬਹੁਤ ਸਾਰੇ ਕੰਮ ਸੌਖੇ ਹੋ ਗਏ। ਆਪਣਾ ਕਾਰੋਬਾਰ ਕਰਨ ਵਾਲੀ ਮ੍ਰਾਜ਼ ਨੇ ਦੱਸਿਆ ਕਿ ਕਾਰ ਹਾਦਸੇ ਤੋਂ ਬਾਅਦ ਕਾਰ ਇਕ ਆਮ ਔਰਤ ਤੋਂ ਬਾਇਓਨਿਕ ਔਰਤ ਬਣਨ ਦੀ ਸ਼ੁਰੂਆਤ ਹੋਈ।

ਅੱਜ ਉਸ ਦਾ ਇਕ ਗੋਡਾ 3 ਡੀ ਪ੍ਰਿੰਟਡ ਹੈ। ਇਸ ਚਿੱਪ ਦੀ ਮਦਦ ਨਾਲ ਉਹ ਆਪਣੇ ਰੋਜ਼ਾਨਾ ਦੇ ਕੰਮਾਂ ਨੂੰ ਚੰਗੀ ਤਰ੍ਹਾਂ ਕਰਨ ਸਕਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦੇ ਖੱਬੇ ਹੱਥ ਵਿਚ ਇੱ ਛੋਟੀ ਜਿਹੀ ਚਿਪ ਲੱਗੀ ਹੋਈ ਹੈ, ਜੋ ਦਫਤਰ ਦੇ ਦਰਵਾਜ਼ੇ ਖੋਲ੍ਹਣ ਲਈ ਵਰਤੀ ਜਾਂਦੀ ਹੈ।

ਇਹ ਠੀਕ ਉਸੇ ਤਰ੍ਹਾਂ ਕੰਮ ਕਰਦੀ ਹੈ ਜਿਵੇਂ ਡਿਟੈਕਟ ਮਸ਼ੀਨ ਕਰਮਚਾਰੀ ਦੇ ਕਾਰਡ ਨੂੰ ਡਿਟੈਕਟ ਕਰਦੀ ਹੈ। ਦੂਜੀ ਚਿੱਪ ਉਹਨਾਂ ਦੇ ਸੱਜੇ ਹੱਥ ਵਿਚ ਹੈ। ਇਸ ਦੀ ਸਹਾਇਤਾ ਨਾਲ ਕਾਰੋਬਾਰੀ ਕਾਰਡ ਦੀ ਜਾਣਕਾਰੀ ਸਮਾਰਟ ਫੋਨ 'ਤੇ ਆਉਂਦੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement