
ਖਾਲਸਾ ਏਡ ਨੂੰ ਲੋਕਾਂ ਵੱਲੋਂ ਦਿੱਤੀਆਂ ਗਈਆਂ ਦੁਆਵਾਂ
ਅਫਰੀਕਾ: ਦੁਨੀਆ ਦੇ ਹਰ ਕੋਨੇ 'ਚ ਕੁਦਰਤੀ ਆਫਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਵਾਲੀ ਖਾਲਸਾ ਏਡ ਦੀਆਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਵਲੋਂ ਅਫਰੀਕਾ ਦੇ ਮਲਾਵੀ 'ਚ ਭੁਖਮਰੀ ਦਾ ਸ਼ਕਾਰ ਹੋ ਰਹੇ ਲੋਕਾਂ ਨੂੰ ਰਾਸ਼ਨ ਦਿੱਤਾ ਗਿਆ। ਖਾਲਸਾ ਏਡ ਦੇ ਇਸ ਤਰ੍ਹਾਂ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੇਖ ਉਥੇ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਤੇ ਲੋਕ ਇਸ ਸ਼ਲਾਘਾਯੋਗ ਕਦਮ ਲਈ ਦੁਆਵਾਂ ਦਿੰਦੇ ਨਹੀਂ ਥੱਕ ਰਹੇ।
Photo
ਦੱਸ ਦਈਏ ਕਿ ਖਾਲਸਾ ਏਡ ਵੱਲੋਂ ਵੱਡੇ ਪੱਧਰ 'ਤੇ ਮੁਸਬਤ ਵਚਿ ਫਸੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਕੁਝ ਸਮਾਂ ਪਹਲਾਂ ਪੰਜਾਬ ਚ ਵੀ ਆਏ ਹੜਾਂ ਤੋਂ ਪ੍ਰਭਾਵਤਿ ਹੋਏ ਇਲਾਕੇ ਦੇ ਲੋਕਾਂ ਦੀ ਖਾਲਸਾ ਏਡ ਵੱਲੋਂ ਮਦਦ ਕੀਤੀ ਗਈ ਜਨ੍ਹਾਂ ਨੂੰ ਮੱਝਾ, ਘਰ ਤੇ ਖਾਣ ਪੀਣ ਦਾ ਸਮਾਨ ਤੱਕ ਖਾਲਸਾ ਏਡ ਵੱਲੋਂ ਦਿੱਤਾ ਗਿਆ ਸੀ ਤੇ ਹੁਣ ਖਾਲਸਾ ਏਡ ਵੱਲੋਂ ਅਫਰੀਕਾ ਦੇ ਮਲਾਵੀ 'ਚ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ।
Photo
ਦਸ ਦਈਏ ਕਿ ਜਦੋਂ ਵੀ ਕਿਸੇ ਤੇ ਵੀ ਮੁਸੀਬਤ ਆਉਂਦੀ ਹੈ ਤਾਂ ਖਾਲਸਾ ਏਡ ਨੇ ਅੱਗੇ ਆ ਕੇ ਮਦਦ ਕੀਤੀ ਹੈ। ਲੋੜਵੰਦਾਂ ਦੀ ਮਸੀਹਾ ਅਖਵਾਉਣ ਵਾਲੀ ਸਮਾਜ ਸੇਵੀ ਸੰਸਥਾ ‘ਖਾਲਸਾ ਏਡ’ ਵੱਲੋਂ ਆਏ ਦਿਨ ਲੋਕਾਂ ਲਈ ਵੱਡੇ ਉਪਰਾਲੇ ਕਰ ਰਹੀ ਹੈ। ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਨਾਲ ਪੀੜਤ ਲੋਕਾਂ ਦੀ ਮਦਦ ਲਈ ਇਹ ਸੰਸਥਾ ਅਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ।
Photo
ਉਹਨਾਂ ਵੱਲੋਂ ਵੱਡਾ ਉਪਰਾਲਾ ਕੀਤਾ ਗਿਆ ਸੀ। ਖਾਲਸਾ ਏਡ ਵੱਲੋਂ ਪੰਜਾਬ ਵਿਚ ਮੁਫ਼ਤ ਟਿਊਸ਼ਨ ਸੈਂਟਰ ਖੋਲੇ ਗਏ ਹਨ। ਜਿਸ ਦੌਰਾਨ ਪਟਿਆਲਾ ਵਿਖੇ ਹਲਕਾ ਸਨੌਰ ਦੇ ਪਿੰਡ ਅਕੌਤ ਵਿਖੇ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ।
Photo
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਖਾਲਸਾ ਏਡ ਵੱਲੋਂ ਕਮਜ਼ੋਰ ਵਰਗ ਦੇ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ ਸੀ ਇਸ ਵਿਚ ਬੱਚਿਆਂ ਨੂੰ ਮੁਫ਼ਤ ਟਿਊਸ਼ਨ, ਗੁਰਮਤਿ ਕਲਾਸਾਂ ਅਤੇ ਸੰਗੀਤ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖ਼ਾਲਸਾ ਏਡ ਇਹ ਉਪਰਾਲਾ ਪੰਜਾਬ ਦੇ ਪੇਂਡੂ ਖੇਤਰਾਂ ਦੇ ਬੱਚਿਆਂ ਦੇ ਵਿਕਾਸ ਲਈ ਕਰ ਰਹੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।