ਵਿਦੇਸ਼ ਮੰਤਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਮਰੀਕਾ ਇਸ ਮੁੱਦੇ 'ਤੇ ਭਾਰਤ ਸਰਕਾਰ ਨਾਲ ਸਿੱਧੇ ਸੰਪਰਕ 'ਚ ਹੈ।
ਨਿਊਯਾਰਕ: ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ ਸਿੱਖ ਵੱਖਵਾਦੀ ਨੇਤਾ ਦੇ ਕਤਲ ਵਿਚ ਭਾਰਤ ਦੀ “ਸ਼ਮੂਲੀਅਤ” ਦੇ ਇਲਜ਼ਾਮਾਂ ਤੋਂ ਅਮਰੀਕਾ ਬੇਹੱਦ ਚਿੰਤਤ ਹੈ। ਬਲਿੰਕਨ ਨੇ ਇਹ ਵੀ ਕਿਹਾ ਕਿ ਇਹ ਜ਼ਰੂਰੀ ਹੈ ਕਿ ਭਾਰਤ ਇਸ ਮਾਮਲੇ ਦੀ ਜਾਂਚ ਵਿਚ ਕੈਨੇਡਾ ਨਾਲ ਮਿਲ ਕੇ ਕੰਮ ਕਰੇ। ਵਿਦੇਸ਼ ਮੰਤਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਅਮਰੀਕਾ ਇਸ ਮੁੱਦੇ 'ਤੇ ਭਾਰਤ ਸਰਕਾਰ ਨਾਲ ਸਿੱਧੇ ਸੰਪਰਕ 'ਚ ਹੈ।
ਇਹ ਵੀ ਪੜ੍ਹੋ: ਗਰਮਖਿਆਲੀ ਗੁਰਪਤਵੰਤ ਪੰਨੂ ਦੀਆਂ ਜਾਇਦਾਦਾਂ ਜ਼ਬਤ, ਅੰਮ੍ਰਿਤਸਰ 'ਚ 46 ਕਨਾਲਾਂ ਜਾਇਦਾਦ ਅਟੈਚ
ਗਰਮਖਿਆਲੀ ਆਗੂ ਹਰਦੀਪ ਨਿੱਝਰ ਦੀ ਹਤਿਆ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਜਾਰੀ ਹੈ।ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ 18 ਜੂਨ ਨੂੰ ਨਿੱਝਰ ਦੀ ਹਤਿਆ ‘ਚ ਭਾਰਤੀ ਏਜੰਟਾਂ ਦੀ ‘ਸੰਭਾਵੀ ਸ਼ਮੂਲੀਅਤ’ ਦੇ ਟਰੂਡੋ ਦੇ ਇਲਜ਼ਾਮਾਂ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋ ਗਿਆ। ਭਾਰਤ 'ਤੇ ਟਰੂਡੋ ਦੇ ਇਲਜ਼ਾਮਾਂ ਬਾਰੇ ਪੁੱਛੇ ਜਾਣ 'ਤੇ ਬਲਿੰਕਨ ਨੇ ਕਿਹਾ, "ਮੈਂ ਇਸ ਬਾਰੇ ਕੁੱਝ ਗੱਲਾਂ ਕਹਿਣੀਆਂ ਚਾਹੁੰਦਾ ਹਾਂ। ਪਹਿਲੀ, ਪ੍ਰਧਾਨ ਮੰਤਰੀ ਟਰੂਡੋ ਨੇ ਜੋ ਇਲਜ਼ਾਮ ਲਗਾਏ ਹਨ, ਉਨ੍ਹਾਂ ਨੂੰ ਲੈ ਕੇ ਅਸੀਂ ਬੇਹੱਦ ਚਿੰਤਤ ਹਾਂ”।
ਇਹ ਵੀ ਪੜ੍ਹੋ: ਸਰਕਾਰ ਸਰਲ, ਭਾਰਤੀ ਭਾਸ਼ਾਵਾਂ ਵਿਚ ਕਾਨੂੰਨ ਬਣਾਉਣ ਲਈ ਸੁਹਿਰਦ ਯਤਨ ਕਰ ਰਹੀ ਹੈ: ਪ੍ਰਧਾਨ ਮੰਤਰੀ ਮੋਦੀ
ਵਿਦੇਸ਼ ਮੰਤਰੀ ਨੇ ਕਿਹਾ, ''ਅਸੀਂ ਇਸ ਮੁੱਦੇ 'ਤੇ ਨਾ ਸਿਰਫ ਗੱਲਬਾਤ ਸਗੋਂ ਸਹਿਯੋਗ ਦੇ ਨਾਲ-ਨਾਲ ਕੈਨੇਡੀਅਨ ਭਾਈਵਾਲਾਂ ਨਾਲ ਲਗਾਤਾਰ ਗੱਲਬਾਤ ਕਰ ਰਹੇ ਹਾਂ ਅਤੇ ਇਹ ਜ਼ਰੂਰੀ ਹੈ ਕਿ ਕੈਨੇਡਾ ਦੀ ਜਾਂਚ ਅੱਗੇ ਵਧੇ ਅਤੇ ਇਹ ਵੀ ਮਹੱਤਵਪੂਰਨ ਹੈ ਕਿ ਭਾਰਤ ਇਸ ਜਾਂਚ ਵਿਚ ਕੈਨੇਡਾ ਦੇ ਨਾਲ ਕੰਮ ਕਰੇ”। ਉਨ੍ਹਾਂ ਕਿਹਾ, "ਅਸੀਂ ਜਵਾਬਦੇਹੀ ਚਾਹੁੰਦੇ ਹਾਂ ਅਤੇ ਇਹ ਮਹੱਤਵਪੂਰਨ ਹੈ ਕਿ ਜਾਂਚ ਸਹੀ ਦਿਸ਼ਾ ਵਿਚ ਅੱਗੇ ਵਧੇ ਅਤੇ ਕਿਸੇ ਨਤੀਜੇ 'ਤੇ ਪਹੁੰਚੇ।''
ਇਹ ਵੀ ਪੜ੍ਹੋ: ''ਸੱਤ ਸਿਤਾਰਾ ਇਮਾਰਤ” ਸੰਸਦ ਵਿਚ "ਨਫ਼ਰਤ" ਦੇ ਨਵੇਂ ਸੱਭਿਆਚਾਰ ਦੇ ਉਦਘਾਟਨ ਦੀ ਗਵਾਹ ਬਣੀ: ਕਪਿਲ ਸਿੱਬਲ
ਉਨ੍ਹਾਂ ਕਿਹਾ, ''ਅਸੀਂ ਭਾਰਤ ਸਰਕਾਰ ਨਾਲ ਵੀ ਸਿੱਧੇ ਸੰਪਰਕ 'ਚ ਹਾਂ। ਮੇਰਾ ਮੰਨਣਾ ਹੈ ਕਿ ਸੱਭ ਤੋਂ ਸਕਾਰਾਤਮਕ ਚੀਜ਼ ਜੋ ਇਸ ਸਮੇਂ ਹੋ ਸਕਦੀ ਹੈ, ਜਾਂਚ ਨੂੰ ਅੱਗੇ ਵਧਾਉਣਾ ਅਤੇ ਪੂਰਾ ਕਰਨਾ ਹੈ। ਸਾਨੂੰ ਉਮੀਦ ਹੈ ਕਿ ਸਾਡੇ ਭਾਰਤੀ ਦੋਸਤ ਇਸ ਜਾਂਚ 'ਚ ਸਹਿਯੋਗ ਕਰਨਗੇ।''