ਕੈਨੇਡਾ ਦੀਆਂ ਚੋਣਾਂ 'ਚ 18 ਪੰਜਾਬੀਆਂ ਨੇ ਪਾਈ ਧੱਕ
Published : Oct 23, 2019, 11:40 am IST
Updated : Oct 23, 2019, 11:51 am IST
SHARE ARTICLE
performance of indians in canada elections
performance of indians in canada elections

ਕੈਨੇਡਾ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੋਵੇਗਾ ਕਿ 18 ਮੈਂਬਰ ਪਾਰਲੀਮੈਂਟ ਪੰਜਾਬੀ ਮੂਲ ਦੇ ਹੋਣਗੇ।

ਕੈਨੇਡਾ : ਕੈਨੇਡਾ ਦੇ ਇਤਿਹਾਸ ਵਿੱਚ ਇਹ ਦੂਜੀ ਵਾਰ ਹੋਵੇਗਾ ਕਿ 18 ਮੈਂਬਰ ਪਾਰਲੀਮੈਂਟ ਪੰਜਾਬੀ ਮੂਲ ਦੇ ਹੋਣਗੇ। ਇਹਨਾਂ ਵਿਚੋਂ 13 ਲਿਬਰਲ ਪਾਰਟੀ ਦੇ ਹਨ, ਚਾਰ ਕੰਜਰਵੇਟਿਵ ਪਾਰਟੀ ਦੇ ਹਨ ਅਤੇ ਇੱਕ ਐਨਡੀਪੀ ਦਾ ਹੈ। ਕੈਨੇਡਾ ਅਤੇ ਭਾਰਤ ਦੋਵਾਂ ਵਿੱਚ ਸਿੱਖਾਂ ਦੀ ਆਬਾਦੀ ਲੱਗਭੱਗ 2% ਹੈ ਪਰ ਰਾਜਨੀਤੀ ਵਿੱਚ ਉਨ੍ਹਾਂ ਦੀ ਤਰਜਮਾਨੀ ਬੇਜੋੜ ਹੈ। ਕੈਨੇਡਾ ਵਿੱਚ 18 ਸਿੱਖ ਸਾਂਸਦ ਹਨ ਜਦੋਂ ਕਿ ਭਾਰਤ ਦੀ ਲੋਕਸਭਾ ਵਿੱਚ ਸਿਰਫ 13 ਸਿੱਖ ਸਾਂਸਦ ਹਨ। ਬਰੈਂਪਟਨ ਵਿੱਚ ਸਾਰੀਆਂ ਰਾਈਡਿੰਗਾਂ ਉੱਤੇ ਲਿਬਰਲ ਪਾਰਟੀ ਨੇ ਆਪਣਾ ਕਬਜ਼ਾ ਬਰਕਰਾਰ ਰੱਖਿਆ ਹੈ ਜਿਸ ਵਿੱਚ ਕਮਲ ਖੈਹਰਾ, ਸੋਨੀਆ ਸਿੱਧੂ, ਰੂਬੀ ਸਹੋਤਾ, ਮਨਦੀਪ ਸਿੱਧੂ, ਰਾਮੇਸ਼ਵਰ ਸੰਘਾ ਦੀ ਜਿੱਤ ਹੋਈ ਹੈ। ਇਸੇ ਤਰਾਂ ਮਿਸੀਸਾਗਾ ਮਾਲਟਨ ਤੋਂ ਫੈਡਰਲ ਮੰਤਰੀ ਨਵਦੀਪ ਬੈਂਸ ਅਤੇ ਮਿਸੀਸਾਗਾ ਸਟਰੀਟਸਵਿੱਲ ਤੋਂ ਗਗਨ ਸਿੰਕਦ ਆਪੋ ਆਪਣੀਆਂ ਰਾਈਡਿੰਗਾਂ ਨੂੰ ਆਸਾਨੀ ਨਾਲ ਜਿੱਤ ਗਏ ਹਨ। ਕਿਉਬਿੱਕ ਵਿੱਚ ਲਸੀ਼ਨ ਲਾਸੈਲ ਤੋਂ ਪੰਜਾਬਣ ਅੰਜੂ ਢਿੱਲੋਂ ਨੇ ਆਪਣੀ ਸੀਟ ਨੂੰ ਖੁੱਸਣ ਤੋਂ ਬਚਾ ਲਿਆ ਹੈ ਜਦੋਂ ਕਿ ਅਲਬਰਟਾ ਵਿੱਚ ਐਡਮਿੰਟਨ ਮਿਲ ਵੁੱਡਜ਼ ਤੋਂ ਫੈਡਰਲ ਮੰਤਰੀ ਅਮਰਜੀਤ ਸੋਹੀ ਨੂੰ ਸਾਬਕਾ ਟੋਰੀ ਮੰਤਰੀ ਟਿਮ ਉੱਪਲ ਹੱਥੋਂ ਹਾਰ ਦਾ ਮੂੰਹ ਵੇਖਣਾ ਪਿਆ ਹੈ।

canada electionscanada elections

ਕਿਚਰਨ ਸੈਂਟਰ ਤੋਂ ਲਿਬਰਲ ਰਾਜ ਸੈਣੀ ਦੀ ਜਿੱਤ ਹੋਈ ਹੈ ਅਤੇ ਇਵੇਂ ਹੀ ਫੈਡਰਲ ਮੰਤਰੀ ਬਰਦੀਸ਼ ਚੱਗੜ ਮੁੜ ਐਮ ਪੀ ਚੁਣੀ ਗਈ ਹੈ। ਓਕਵਿੱਲ ਤੋਂ ਅਨੀਤਾ ਆਨੰਦ, ਸਰੀ ਨਿਊਟਨ ਤੋਂ ਸੁਖ ਧਾਲੀਵਾਲ, ਵੈਨਕੂਵਰ ਸਾਊਥ ਤੋਂ ਹਰਜੀਤ ਸਿੰਘ ਸੱਜਣ, ਸਰੀ ਸੈਂਟਰ ਤੋਂ ਰਣਦੀਪ ਸਿੰਘ ਸਰਾਏ ਆਪੋ ਆਪਣੀਆਂ ਸੀਟਾਂ ਜਿੱਤ ਗਏ ਹਨ ਜਦੋਂ ਕਿ ਫਲੀਟਵੁੱਡ ਪੋਰਟ ਵੈਲਸ ਤੋਂ ਟੋਰੀ ਉਮੀਦਵਾਰ ਸਿੰਦਰ ਪੁਰੇਵਾਲ ਨੂੰ ਲਿਬਰਲ ਦੇ ਕੈਨ ਹਾਰਡੀ ਤੋਂ ਹਾਰ ਦਾ ਮੂੰਹ ਵੇਖਣਾ ਪਿਆ ਹੈ। ਕੈਲਗਰੀ ਸਕਾਈਵਿਊ ਤੋਂ ਕੰਜ਼ਰਵੇਟਿਵ ਜਗਦੀਪ ਸਹੋਤਾ ਨੇ ਲਿਬਰਲ ਦੀ ਨਿਰਮਲਾ ਨਾਇਡੂ ਨੂੰ ਹਰਾ ਦਿੱਤਾ ਹੈ।

ndp leader jagmeet singhndp leader jagmeet singh

 ਜੇ ਗਰੇਟਰ ਟੋਰਾਂਟੋ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਮਿਸੀਸਾਗਾ ਸੈਂਟਰ ਤੋਂ ਲਿਬਰਲ ਓਮਰ ਅਲਘਬਰਾ, ਮਿਸੀਸਾਗਾ ਐਰਿਨ ਮਿਲਜ਼ ਤੋਂ ਇਕਰਾ ਖਾਲਿਦ, ਮਿਸੀਸਾਗਾ ਕੁੱਕਸਵਿੱਲ ਤੋਂ ਪੀਟਰ ਫੋਂਸੈਕਾ ਅਤੇ ਮਿਸੀਸਾਗਾ ਲੇਕਸ਼ੋਰ ਤੋਂ ਸਵੈਨ ਸਪੈਂਜਮਾਨ (ਸਾਰੇ ਲਿਬਰਲ) ਜੇਤੂ ਹੋ ਨਿਕਲੇ ਹਨ। ਇਸੇ ਤਰੀਕੇ ਈਟੋਬੀਕੋ ਨੌਰਥ ਤੋਂ ਫੈਡਰਲ ਮੰਤਰੀ ਕ੍ਰਿਸਟੀ ਡੰਕਨ ਨੇ ਟੋਰੀ ਉਮੀਦਵਾਰ ਸਰਬਜੀਤ ਕੌਰ ਨੂੰ ਹਰਾ ਦਿੱਤਾ ਹੈ ਜਦੋਂ ਕਿ ਟੋਰਾਂਟੋ ਵਿੱਚ ਪਾਰਕਡੇਲ ਹਾਈਪਾਰਕ ਤੋਂ ਭਾਰਤੀ ਮੂਲ ਦੇ ਲਿਬਰਲ ਆਰਿਫ਼ ਵਿਰਾਨੀ ਦੁਬਾਰਾ ਆਪਣੀ ਸੀਟ ਜਿੱਤ ਗਏ ਹਨ ਜਦੋਂ ਕਿ ਕੈਂਬਰਿਜ ਉਂਟੇਰੀਓ ਤੋਂ ਕੰਜ਼ਰਵੇਟਿਵ ਉਮੀਦਵਾਰ ਸੱਨੀ ਅਟਵਾਲ ਲਿਬਰਲ ਬਰਾਈਨ ਮੇਅ ਤੋਂ ਹਾਰ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM

ਕੀ khaira ਤੋਂ ਬਿਨਾਂ Sangrur ਲਈ Congressਨੂੰ ਨਹੀਂ ਮਿਲਿਆ ਹੋਰ Leader? ਸੁਖਪਾਲ ਖਹਿਰਾ ਨੂੰ ਨਰਿੰਦਰ ਭਰਾਜ ਨੇ..

27 Apr 2024 8:53 AM

'Majithia ਦੇ ਠੇਕੇ ਤੋਂ ਨਹੀਂ ਖਰੀਦੀ ਦਾਰੂ ਦੀ ਪੇਟੀ ਤਾਂ ਕਰਕੇ ਫ਼ੋਟੋ ਪਾਈ' - Ashok Parashar Pappi ਨੇ ਖੜਕਾਇਆ..

27 Apr 2024 8:19 AM

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM
Advertisement