
ਪੁਲਿਸ ਦਾ ਕੰਮ ਸੌਖਾ ਕਰੇਗੀ ਰੋਬੋਟ ਪੁਲਿਸ, ਰੁਕਣਗੀਆਂ ਵਾਰਦਾਤਾਂ
ਅਮਰੀਕਾ- ਦੁਬਈ ਤੋਂ ਬਾਅਦ ਹੁਣ ਅਮਰੀਕਾ ਦੇ ਕੈਲੇਫੋਰਨੀਆਂ ਵਿਚ ਪੈਂਦੇ ਇਕ ਸ਼ਹਿਰ ਹੰਟਿੰਗਟਨ ਪਾਰਕ ਵਿਖੇ ਵੀ ਆਮ ਪੁਲਿਸ ਦੀ ਥਾਂ ਰੋਬੋਟ ਪੁਲਿਸ ਤਾਇਨਾਤ ਕੀਤੀ ਜਾਵੇਗੀ। ਇਹ ਰੋਬੋਟ ਪੁਲਿਸ ਜਨਤਕ ਥਾਵਾਂ 'ਤੇ ਨਜ਼ਰ ਰੱਖਣ ਲਈ ਤਾਇਨਾਤ ਕੀਤੀ ਜਾਵੇਗੀ।
Huntington Park Police to Deploy 'RoboCop' to Monitor Public Areas
ਜਾਣਕਾਰੀ ਮੁਤਾਬਕ ਲਾਸ ਏਂਜਲਸ ਤੋਂ ਦੱਖਣ ਵਿਚ 10 ਕਿਲੋਮੀਟਰ ਦੂਰ 50 ਹਜ਼ਾਰ ਦੀ ਵਸੋਂ ਵਾਲੇ ਸ਼ਹਿਰ ਹੰਟਿੰਗਟਨ ਪਾਰਕ ਵਿਚ ਨਿਗਰਾਨੀ ਲਈ 'ਐਚਪੀ ਰੋਬੋਕਾਪ' ਉਪਕਰਨਾਂ ਨੂੰ ਸਥਾਪਤ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਪਾਰਕ ਸ਼ਹਿਰ ਦੀਆਂ ਇਮਾਰਤਾਂ ਅਤੇ ਕਾਰੀਡੋਰ ਵਰਗੇ ਇਲਾਕਿਆਂ ਦੀ ਨਿਗਰਾਨੀ ਲਈ ਇਸ ਵਿਚ 360 ਡਿਗਰੀ ਐਚਡੀ ਵੀਡੀਓ ਫੁਟੇਜ ਦੀ ਵਰਤੋਂ ਕੀਤੀ ਜਾਵੇਗੀ।
Huntington Park Police to Deploy 'RoboCop' to Monitor Public Areas
ਨਿਗਰਾਨੀ ਰੱਖਣ ਲਈ ਅਜਿਹੀਆਂ ਥਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਜਿੱਥੇ ਪੁਲਿਸ ਲਗਾਤਾਰ ਨਜ਼ਰ ਨਹੀਂ ਰੱਖ ਪਾਉਂਦੀ ਅਤੇ ਉਥੇ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ। ਹੰਟਿੰਗਟਨ ਪਾਰਕ ਦੇ ਸਿਟੀ ਹਾਲ ਵਿਚ ਇਸ ਮਸ਼ੀਨ ਨੂੰ ਲਗਾਇਆ ਗਿਆ ਹੈ ਹੁਣ ਇਸ ਰੋਬੋਟ ਪੁਲਿਸ ਦੀ ਤਾਇਨਾਤੀ ਨਾਲ ਇਸ ਖੇਤਰ ਵਿਚ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇਗਾ।