
ਟਰੰਪ ਨੇ ਪੈਨਸਲਵੇਨੀਆ ਵਿਚ ਮੁਕੱਦਮਾ ਖ਼ਾਰਜ ਹੋਣ ਵਿਰੁਧ ਅਪੀਲ ਕੀਤੀ
ਪੈਨਸਲਵੇਨੀਆ, 23 ਨਵੰਬਰ : ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੈਨਸਲਵੇਨੀਆਂ ਵਿਚ ਚੋਣ ਨਤੀਜਿਆਂ ਨੂੰ ਚੋਨੌਤੀ ਦੇਣ ਦੇ ਉਨ੍ਹਾਂ ਦੇ ਅਭਿਆਨ ਦੇ ਯਤਨਾਂ ਨੂੰ ਇਕ ਸੰਘੀ ਜੱਜ ਵਲੋਂ ਖ਼ਾਰਜ ਕਰਨ ਦੇ ਫ਼ੈਸਲੇ ਵਿਰੁਧ ਅਪੀਲ ਦਾਇਰ ਕੀਤੀ ਹੈ। ਅਮਰੀਕਾ ਵਿਚ ਇਕ ਸੰਘੀ ਜੱਜ ਨੇ ਟਰੰਪ ਦੇ ਅਭਿਆਨ ਵਲੋਂ ਪੈਨਸਲਵੇਨੀਆਂ ਵਿਚ ਦਾਇਰ ਉਸ ਮੁਕੱਦਮੇ ਨੂੰ ਖ਼ਾਰਜ ਕਰ ਦਿਤਾ ਸੀ ਜਿਸ ਵਿਚ ਲੱਖਾਂ ਵੋਟਾਂ ਨੂੰ ਗ਼ੈਰ ਕਾਨੂੰਨੀ ਐਲਾਨਣ ਦੀ ਮੰਗੀ ਕੀਤੀ ਗਈ ਸੀ। ਯੂਐਸ ਡਿਲ ਡਿਸਟ੍ਰਿਕ ਆਫ਼ ਪੈਨਸਲਵੇਨੀਆ ਦੇ ਜੱਜ ਮੈਥਯੂ ਬਰਾਉਣ ਨੇ ਟਰੰਪ ਅਭਿਆਨ ਦੀ ਬੇਨਤੀ ਸਨਿਚਰਵਾਰ ਨੂੰ ਖ਼ਾਰਜ ਕਰ ਦਿਤੀ, ਜਿਸ ਵਿਚ ਤਿੰਨ ਨਵੰਬਰ ਨੂੰ ਹੋਈਆਂ ਚੋਣਾਂ ਦੇ ਨਤੀਜਿਆਂ ਨੂੰ ਚੁਨੌਤੀ ਦਿਤੀ ਗਈ ਸੀ। ਹੁਣ ਰਾਸ਼ਟਰਪਤੀ ਅਤੇ ਹੋਰ ਨੇ ਥਰਡ ਯੂਐਸ ਸਰਕਟ ਕੋਰਟ ਆਫ਼ ਅਪੀਲਜ਼ ਵਿਚ ਐਤਵਾਰ ਨੂੰ ਅਪੀਲੀ ਨੋਟਿਸ ਦਿਤਾ, ਜੋ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ. ਬਾਈਡਨ ਨੂੰ ਅਹੁਦਾ ਸੰਭਾਲਣ ਤੋਂ ਰੋਕਣ ਦਾ ਇਕ ਹੋ ਯਤਨ ਹੈ। (ਪੀਟੀਆਈ)