ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਆਖ਼ਰੀ ਵਾਰ ਜਨਤਕ ਤੌਰ ’ਤੇ ਸਾਹਮਣੇ ਆਏ ਜੈਸਿੰਡਾ ਆਰਡਨ
Published : Jan 24, 2023, 3:42 pm IST
Updated : Jan 24, 2023, 3:42 pm IST
SHARE ARTICLE
During her last appearance as New Zealand PM, Ardern gave this advice to Hipkins
During her last appearance as New Zealand PM, Ardern gave this advice to Hipkins

ਕਿਹਾ- ਸਭ ਤੋਂ ਵੱਧ ਦੇਸ਼ ਦੇ ਲੋਕਾਂ ਨੂੰ ਯਾਦ ਕਰਾਂਗੀ

 

ਆਕਲੈਂਡ: ਜੈਸਿੰਡਾ ਆਡਰਨ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਵਜੋਂ ਮੰਗਲਵਾਰ ਨੂੰ ਆਖਰੀ ਵਾਰ ਜਨਤਕ ਤੌਰ ’ਤੇ ਸਾਹਮਣੇ ਆਏ। ਉਹਨਾਂ ਕਿਹਾ ਕਿ ਉਹ ਸਭ ਤੋਂ ਜ਼ਿਆਦਾ ਆਪਣੇ ਦੇਸ਼ ਦੇ ਲੋਕਾਂ ਨੂੰ ਯਾਦ ਕਰਨਗੇ ਕਿਉਂਕਿ ਉਹਨਾਂ ਲਈ ਉਹ ‘ਨੌਕਰੀ ਵਿਚ ਖੁਸ਼ ਰਹਿਣ’ ਦੀ ਵਜ੍ਹਾ ਸਨ। ਆਡਰਨ ਨੇ ਬੀਤੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਜਾ ਰਹੇ ਹਨ।

ਇਹ ਵੀ ਪੜ੍ਹੋ: ਰਿਲਾਇੰਸ ਜੀਓ ਨੇ ਬਣਾਇਆ ਰਿਕਾਰਡ, 50 ਸ਼ਹਿਰਾਂ ਵਿਚ ਇਕੋ ਸਮੇਂ ਲਾਂਚ ਕੀਤੀ True 5ਜੀ ਸੇਵਾ

Jacinda Ardern makes final appearance as New Zealand PMJacinda Ardern makes final appearance as New Zealand PM

ਲੇਬਰ ਪਾਰਟੀ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕ੍ਰਿਸ ਹਿਪਕਿੰਸ ਦੇ ਹੱਕ ਵਿਚ ਐਤਵਾਰ ਨੂੰ ਸਰਬ ਸੰਮਤੀ ਨਾਲ ਵੋਟ ਕੀਤਾ ਅਤੇ ਉਹ ਬੁੱਧਵਾਰ ਨੂੰ ਸਹੁੰ ਚੁੱਕਣਗੇ। ਪੱਤਰਕਾਰਾਂ ਨਾਲ ਗੱਲ ਕਰਦਿਆਂ ਜੈਸਿੰਡਾ ਨੇ ਕਿਹਾ ਕਿ ਉਹਨਾਂ ਦੀ ਹਿਪਕਿੰਸ ਨਾਲ ਦੋਸਤੀ ਕਰੀਬ 20 ਸਾਲ ਪੁਰਾਣੀ ਹੈ ਅਤੇ ਉਹ ਰਾਤਨਾ ਮੈਦਾਨ ਤੱਕ ਆਉਣ ਦੌਰਾਨ ਕਰੀਬ 2 ਘੰਟੇ ਉਹਨਾਂ ਦੇ ਨਾਲ ਰਹੇ।

ਇਹ ਵੀ ਪੜ੍ਹੋ: ਬਿਜਲੀ ਸੰਕਟ ਨਾਲ ਨਜਿੱਠਣ ਲਈ ਪਾਕਿਸਤਾਨ ਦੀ ਮਦਦ ਲਈ ਤਿਆਰ: ਅਮਰੀਕਾ

Jacinda Ardern makes final appearance as New Zealand PMJacinda Ardern makes final appearance as New Zealand PM

ਉਹਨਾਂ ਕਿਹਾ ਕਿ ਉਹ ਕ੍ਰਿਸ ਨੂੰ ਸਿਰਫ਼ ਇਕ ਸੱਚੀ ਸਲਾਹ ਦੇ ਸਕਦੇ ਹਨ ਕਿ, ‘ਤੁਸੀਂ ਜੋ ਚਾਹੁੰਦੇ ਹੋ ਉਹ ਕਰੋ’। ਉਹਨਾਂ ਨੇ ਆਪਣੇ ਸਾਰੇ ਸਾਥੀਆਂ ਦਾ ਵੀ ਧੰਨਵਾਦ ਕੀਤਾ। ਉਧਰ ਹਿਪਕਿੰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਕੇ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ ਪਰ ਜੈਸਿੰਡਾ ਵੀ ਮੇਰੀ ਵਧੀਆ ਦੋਸਤ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement