
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਡਾਰ ਨੇ ਪੱਤਰਕਾਰ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ
ਇਸਲਾਮਾਬਾਦ: ਪਾਕਿਸਤਾਨ ਦੇ ਵਿੱਤ ਮੰਤਰੀ ਇਸ਼ਾਕ ਡਾਰ ਇਕ ਪੱਤਰਕਾਰ ਨਾਲ ਬਦਸਲੂਕੀ ਕਾਰਨ ਵਿਵਾਦਾਂ ਵਿਚ ਹਨ। ਪੱਤਰਕਾਰ ਦਾ ਇਲਜ਼ਾਮ ਹੈ ਕਿ ਜਦੋਂ ਉਸ ਨੇ ਇਕ ਰੁਕੇ ਹੋਏ ਆਈ.ਐਮ.ਐਫ਼. ਸੌਦੇ ਸਬੰਧੀ ਮੰਤਰੀ ਨੂੰ ਸਵਾਲ ਪੁਛਿਆ ਤਾਂ ਉਨ੍ਹਾਂ ਨੇ ਥੱਪੜ ਮਾਰ ਦਿਤਾ। ਡਾਨ ਅਖ਼ਬਾਰ ਦੀ ਰੀਪੋਰਟ ਮੁਤਾਬਕ ਇਹ ਘਟਨਾ ਵੀਰਵਾਰ ਨੂੰ ਉਦੋਂ ਵਾਪਰੀ ਜਦੋਂ ਡਾਰ ਨੈਸ਼ਨਲ ਅਸੈਂਬਲੀ ਦੇ ਸੈਸ਼ਨ ਨੂੰ ਸੰਬੋਧਨ ਕਰਨ ਤੋਂ ਬਾਅਦ ਸੰਸਦ ਕੰਪਲੈਕਸ ਤੋਂ ਬਾਹਰ ਆ ਰਹੇ ਸਨ। ਇਸ ਦੌਰਾਨ ਪੱਤਰਕਾਰ ਸ਼ਾਹਿਦ ਕੁਰੈਸ਼ੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ।
ਇਹ ਵੀ ਪੜ੍ਹੋ: ਹਿਮਾਚਲ ਪ੍ਰਦੇਸ਼ 'ਚ ਭਾਰੀ ਮੀਂਹ ਨੇ ਮਚਾਈ ਤਬਾਹੀ, ਮਲਬੇ ਹੇਠ ਦੱਬੇ ਕਈ ਵਾਹਨ
ਸੋਸ਼ਲ ਮੀਡੀਆ 'ਤੇ ਵਿਆਪਕ ਤੌਰ 'ਤੇ ਪ੍ਰਸਾਰਤ ਇਕ ਵੀਡੀਉ ਵਿਚ, ਰਿਪੋਰਟਰ ਨੂੰ ਡਾਰ ਨੂੰ ਸਵਾਲ ਕਰਦੇ ਦੇਖਿਆ ਜਾ ਸਕਦਾ ਹੈ। ਕੁਰੈਸ਼ੀ ਨੇ ਰੁਕੇ ਹੋਏ ਅੰਤਰਰਾਸ਼ਟਰੀ ਮੁਦਰਾ ਫੰਡ (ਆਈ.ਐਮ.ਐਫ.) ਪ੍ਰੋਗਰਾਮ ਦੀ ਪ੍ਰਗਤੀ ਬਾਰੇ ਸਵਾਲ ਕੀਤਾ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਆਈ.ਐਮ.ਐਫ. ਦੀ ਪ੍ਰਬੰਧ ਨਿਰਦੇਸ਼ਕ ਕ੍ਰਿਸਟਾਲੀਨਾ ਜਾਰਜੀਵਾ ਨਾਲ ਹਾਲ ਹੀ ਵਿਚ ਹੋਈ ਮੀਟਿੰਗ ਦਾ ਹਵਾਲਾ ਦਿਤਾ।
ਇਹ ਵੀ ਪੜ੍ਹੋ: ਸਿਰਫ਼ ਨਾਮ ਦਾ ਹੀ ਹੈ ਚੰਡੀਗੜ੍ਹ ਟਰਾਂਸਜੈਂਡਰ ਵੈਲਫੇਅਰ ਬੋਰਡ, ਟਰਾਂਸਜੈਂਡਰਾਂ ਨੂੰ ਨਹੀਂ ਮਿਲ ਰਹੀ ਕੋਈ ਸਹੂਲਤ
ਡਾਰ (73) ਨੇ ਸਵਾਲਾਂ ਦਾ ਜਵਾਬ ਨਹੀਂ ਦਿਤਾ ਪਰ ਪੱਤਰਕਾਰ ਨੇ ਸਵਾਲ ਜਾਰੀ ਰੱਖਿਆ ਅਤੇ ਵਾਸ਼ਿੰਗਟਨ ਸਥਿਤ ਗਲੋਬਲ ਰਿਣਦਾਤਾ ਤੋਂ 1.1 ਬਿਲੀਅਨ ਡਾਲਰ ਦੇ ਸੌਦੇ ਨੂੰ ਸੁਰੱਖਿਅਤ ਕਰਨ ਵਿਚ ਸਰਕਾਰ ਦੀ ਅਸਫਲਤਾ 'ਤੇ ਸਵਾਲ ਉਠਾਏ। ਇਸ ਤੋਂ ਬਾਅਦ ਡਾਰ ਨੇ ਜਵਾਬ ਦਿਤਾ ਕਿ ਸੌਦਾ ਨਹੀਂ ਹੋ ਸਕਦਾ ਕਿਉਂਕਿ “ਤੁਹਾਡੇ ਵਰਗੇ ਲੋਕ ਸਿਸਟਮ ਵਿਚ ਹਨ”।
ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਬੱਚੀ ਨੂੰ ਜਨਮ ਦੇਣ ਤੋਂ ਬਾਅਦ ਮਾਂ ਨੇ ਤੋੜਿਆ ਦਮ
ਪੱਤਰਕਾਰ ਨੇ ਅਪਣਾ ਬਚਾਅ ਕਰਦਿਆਂ ਕਿਹਾ ਕਿ ਪੱਤਰਕਾਰ ‘ਸਿਸਟਮ’ ਦਾ ਹਿੱਸਾ ਨਹੀਂ ਹਨ, ਸਿਰਫ਼ ਸਵਾਲ ਪੁਛਦੇ ਹਨ। ਇਸ 'ਤੇ ਡਾਰ ਗੁੱਸੇ 'ਚ ਆ ਗਏ ਅਤੇ ਪੱਤਰਕਾਰ ਨਾਲ ਭਿੜ ਗਏ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਡਾਰ ਨੇ ਫਿਰ ਪੱਤਰਕਾਰ ਦਾ ਮੋਬਾਈਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਸੁਰੱਖਿਆ ਕਰਮੀਆਂ ਨੂੰ ਮੋਬਾਈਲ ਫੋਨ ਜ਼ਬਤ ਕਰਨ ਅਤੇ ਸੁੱਟ ਦੇਣ ਦੀ ਵੀ ਹਦਾਇਤ ਕੀਤੀ। ਇਸ ਤੋਂ ਬਾਅਦ ਵਿੱਤ ਮੰਤਰੀ ਦੇ ਸੁਰੱਖਿਆ ਕਰਮੀਆਂ ਨੇ ਦਖਲ ਦਿਤਾ ਅਤੇ ਡਾਰ ਨੂੰ ਪਾਰਕਿੰਗ ਵਿਚ ਇਕ ਵਾਹਨ ਵੱਲ ਲੈ ਗਏ।
ਇਹ ਵੀ ਪੜ੍ਹੋ: ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੀ ਪ੍ਰਾਪਤੀ ਸਾਰੀਆਂ ਔਰਤਾਂ ਲਈ ਪ੍ਰੇਰਨਾ ਹੈ: ਪ੍ਰਧਾਨ ਮੰਤਰੀ ਮੋਦੀ
ਪੱਤਰਕਾਰ ਨੇ ਬਾਅਦ ਵਿਚ ਇਕ ਹੋਰ ਵੀਡੀਉ ਜਾਰੀ ਕੀਤੀ ਜਿਸ ਵਿਚ ਉਸ ਨੇ ਘਟਨਾ ਦਾ ਵੇਰਵਾ ਦਿਤਾ ਅਤੇ ਦਾਅਵਾ ਕੀਤਾ ਕਿ ਉਸ ਨੂੰ ਡਾਰ ਦੇ ਸੁਰੱਖਿਆ ਗਾਰਡਾਂ ਨੇ ਫੜ ਲਿਆ ਸੀ ਅਤੇ ਮੰਤਰੀ ਵਲੋਂ ਥੱਪੜ ਮਾਰਿਆ ਗਿਆ। ਕੁਰੈਸ਼ੀ ਨੇ ਕਿਹਾ, “ਜਾਂਦੇ ਸਮੇਂ ਡਾਰ ਨੇ ਅਪਣੇ ਸੁਰੱਖਿਆ ਅਧਿਕਾਰੀਆਂ ਨੂੰ ਕਿਹਾ ਕਿ ਉਹ ਮੇਰਾ ਪਿੱਛਾ ਕਰਨ ਅਤੇ ਮੈਨੂੰ ਸਬਕ ਸਿਖਾਉਣ.....ਉਨ੍ਹਾਂ ਅਧਿਕਾਰੀਆਂ ਨੇ ਉਦੋਂ ਤਕ ਮੇਰਾ ਪਿੱਛਾ ਕੀਤਾ ਜਦੋਂ ਤਕ ਮੈਂ ਸੰਸਦ ਦੀ ਦੂਜੀ ਮੰਜ਼ਿਲ ’ਤੇ ਨਹੀਂ ਪਹੁੰਚ ਗਿਆ”।