ਤਲਾਸ਼ੀ ਮੁਹਿੰਮ ਜਾਰੀ
ਤਰਨਤਾਰਨ: ਪਾਕਿਸਤਾਨੀ ਤਸਕਰਾਂ ਦੀ ਇਕ ਹੋਰ ਕੋਸ਼ਿਸ਼ ਨੂੰ ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਦੇ ਜਵਾਨਾਂ ਨੇ ਨਾਕਾਮ ਕਰ ਦਿਤਾ। ਅੱਜ ਸਵੇਰੇ ਪਾਕਿਸਤਾਨੀ ਤਸਕਰਾਂ ਦਾ ਡਰੋਨ ਇਕ ਵਾਰ ਫਿਰ ਭਾਰਤੀ ਸਰਹੱਦ ਵਿਚ ਦਾਖ਼ਲ ਹੋਇਆ। ਆਵਾਜ਼ ਸੁਣ ਕੇ ਬੀ.ਐਸ.ਐਫ. ਨੇ ਫਾਈਰਿੰਗ ਕਰ ਕੇ ਉਸ ਨੂੰ ਡੇਗ ਦਿਤਾ ਅਤੇ ਬਰਾਮਦ ਕਰ ਲਿਆ। ਇਲਾਕੇ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਗਈ ਹੈ, ਤਾਂ ਜੋ ਇਸ ਨਾਲ ਸਬੰਧਤ ਹੋਰ ਸ਼ੱਕੀ ਵਸਤੂਆਂ ਨੂੰ ਵੀ ਬਰਾਮਦ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਰਾਤ ਨੂੰ AC ਚਲਾਉਣ ਨਾਲ ਬਿਜਲੀ ਦਾ ਬਿੱਲ ਆਵੇਗਾ ਜ਼ਿਆਦਾ, ਫਿਰ ਵੀ ਤੁਹਾਨੂੰ ਹੋਵੇਗਾ ਲਾਭ; ਜਾਣੋ ਕੀ ਹੈ ਯੋਜਨਾ ਅਤੇ ਕਦੋਂ ਹੋਵੇਗੀ ਲਾਗੂ
ਬੀ.ਐਸ,ਐਫ, ਅਧਿਕਾਰੀਆਂ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਇਹ ਘਟਨਾ ਤਰਨਤਾਰਨ ਦੇ ਸਰਹੱਦੀ ਪਿੰਡ ਲਖਾਣਾ ਵਿਚ ਵਾਪਰੀ। ਬੀ.ਐਸ.ਐਫ. ਦੇ ਜਵਾਨ ਗਸ਼ਤ 'ਤੇ ਸਨ, ਇਸ ਦੌਰਾਨ ਉਨ੍ਹਾਂ ਨੇ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿਤੀ। ਕੁੱਝ ਸਮੇਂ ਬਾਅਦ ਆਵਾਜ਼ ਆਉਣੀ ਬੰਦ ਹੋ ਗਈ। ਜਵਾਨਾਂ ਵਲੋਂ ਇਲਾਕੇ ਨੂੰ ਸੀਲ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਡਰੋਨ ਖੇਤਾਂ ਵਿਚ ਡਿੱਗਿਆ ਮਿਲਿਆ।
ਇਹ ਵੀ ਪੜ੍ਹੋ: ਸਾਬਕਾ ਕਾਂਗਰਸੀ ਵਿਧਾਇਕ ਸਣੇ 6 ਵਿਰੁਧ FIR, ਪਰਲ ਦੇ MD ਨੂੰ ਜ਼ਮਾਨਤ ਦਿਵਾਉਣ ਦੇ ਨਾਂਅ ’ਤੇ ਮਾਰੀ 3.5 ਕਰੋੜ ਦੀ ਠੱਗੀ
ਜਵਾਨਾਂ ਨੇ ਡਰੋਨ ਨੂੰ ਬਰਾਮਦ ਕਰ ਕੇ ਸੁਰੱਖਿਅਤ ਰੱਖ ਲਿਆ ਹੈ। ਮੁੱਢਲੀ ਜਾਂਚ ਤੋਂ ਬਾਅਦ ਜਲਦੀ ਹੀ ਇਸ ਡਰੋਨ ਨੂੰ ਬਰਾਮਦ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਦੋ ਦਿਨ ਪਹਿਲਾਂ ਫਾਜ਼ਿਲਕਾ ਵਿਚ ਵੀ ਇਕ ਡਰੋਨ ਨੂੰ ਡੇਗਿਆ ਗਿਆ ਸੀ। ਇਹ ਡਰੋਨ ਫਾਜ਼ਿਲਕਾ ਦੇ ਪਿੰਡ ਜੋਧੇਵਾਲਾ ਤੋਂ ਬਰਾਮਦ ਕੀਤਾ ਗਿਆ ਹੈ। ਇਸ ਡਰੋਨ ਦੇ ਨਾਲ ਹੀ ਪਾਕਿਸਤਾਨੀ ਤਸਕਰਾਂ ਵਲੋਂ ਭੇਜੀ ਗਈ 2 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ।