
ਅਮਰੀਕਾ ਵਿਚ ਇਕ ਸਿੱਖ ਵਿਅਕਤੀ ਦੀ ਕਥਿਤ ਤੌਰ 'ਤੇ ਕੀਤੀ ਗਈ ਹਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ..............
ਨਿਊਯਾਰਕ : ਅਮਰੀਕਾ ਵਿਚ ਇਕ ਸਿੱਖ ਵਿਅਕਤੀ ਦੀ ਕਥਿਤ ਤੌਰ 'ਤੇ ਕੀਤੀ ਗਈ ਹਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਿੱਖ ਵਿਅਕਤੀ ਪਿਛਲੇ ਹਫ਼ਤੇ ਨਿਊ ਜਰਸੀ ਵਿਚ ਅਪਣੇ ਸਟੋਰ 'ਚ ਮ੍ਰਿਤਕ ਮਿਲਿਆ ਸੀ। ਉਸ ਦੇ ਸਰੀਰ 'ਤੇ ਚਾਕੂ ਨਾਲ ਹਮਲਾ ਕੀਤੇ ਜਾਣ ਦੇ ਜ਼ਖ਼ਮ ਸਨ। ਬੀਤੇ ਤਿੰਨ ਹਫ਼ਤਿਆਂ ਦੌਰਾਨ ਘੱਟ ਗਿਣਤੀ ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਇਹ ਤੀਜੀ ਘਟਨਾ ਵਾਪਰੀ ਸੀ। ਜਾਣਕਾਰੀ ਮੁਤਾਬਕ ਤਰਲੋਕ ਸਿੰਘ ਨਾਮ ਦਾ ਸਿੱਖ ਵਿਅਕਤੀ ਵੀਰਵਾਰ ਨੂੰ ਅਪਣੇ ਹੀ ਸਟੋਰ ਵਿਚ ਮ੍ਰਿਤਕ ਹਾਲਤ ਵਿਚ ਮਿਲਿਆ ਸੀ।
ਉਨ੍ਹਾਂ ਦੀ ਛਾਤੀ 'ਤੇ ਚਾਕੂ ਮਾਰੇ ਜਾਣ ਦੇ ਨਿਸ਼ਾਨ ਸਨ। ਰੀਪੋਰਟ ਮੁਤਾਬਕ, ਐਸੈਕਸ ਕਾਉਂਟੀ ਦੇ ਸਾਂਭ ਸੰਭਾਲ ਪ੍ਰੌਸੀਕਿਊਟਰ ਰਾਬਰਟ ਲੌਰਿਨੋ ਨੇ ਦਸਿਆ ਕਿ ਨੇਵਾਰਕ ਦੇ 55 ਸਾਲ ਦਾ ਉਬਿਅਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਤਰਲੋਕ ਸਿੰਘ ਦੀ ਹਤਿਆ ਦਾ ਦੋਸ਼ ਲਗਾਇਆ ਗਿਆ ਹੈ। ਉਬਿਅਰਾ ਨੂੰ ਹਿਰਾਸਤ ਵਿਚ ਲੈਣ 'ਤੇ ਵੀਰਵਾਰ ਨੂੰ ਸੁਣਵਾਈ ਹੋਵੇਗੀ। (ਪੀ.ਟੀ.ਆਈ)