ਅਮਰੀਕਾ ਵਲੋਂ ਨਿਯਮਾਂ 'ਚ ਢਿੱਲ
Published : Aug 20, 2018, 11:14 am IST
Updated : Aug 20, 2018, 11:14 am IST
SHARE ARTICLE
Donald Trump
Donald Trump

ਯੂਨਾਈਟਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ (ਯੂਐਸਸੀਆਈਐਸ) ਨੇ ਅਪਣੇ ਪਹਿਲਾਂ ਲਏ ਉਸ ਫ਼ੈਸਲੇ ਨੂੰ ਪਲਟ ਦਿਤਾ ਹੈ.............

ਮੁੰਬਈ : ਯੂਨਾਈਟਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ (ਯੂਐਸਸੀਆਈਐਸ) ਨੇ ਅਪਣੇ ਪਹਿਲਾਂ ਲਏ ਉਸ ਫ਼ੈਸਲੇ ਨੂੰ ਪਲਟ ਦਿਤਾ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਆਪਸ਼ਨਲ ਪ੍ਰੈਕਟੀਕਲ ਟ੍ਰੇਨਿੰਗ (ਓਪੀਟੀ) ਤੋਂ ਲੰਘਣ ਵਾਲੇ ਕੌਮਾਂਤਰੀ ਐਸਟੀਈਐਸ ਵਿਦਿਆਰਥੀਆਂ ਨੂੰ ਕਸਟਮਰ ਵਰਕ ਸਾਈਟਸ 'ਤੇ ਨਹੀਂ ਰਖਿਆ ਜਾ ਸਕਦਾ। ਯੂਐਸੀਆਈਐਸ ਨੇ ਇਨ੍ਹਾਂ ਪਾਬੰਦੀਆਂ ਨੂੰ ਹਟਾਉਂਦੇ ਹੋਏ ਅਪਣੀ ਵੈਬਸਾਈਟ 'ਤੇ ਬਦਲਾਅ ਕੀਤੇ। ਹਾਲਾਂਕਿ ਇਹ ਵੀ ਦੁਹਰਾਇਆ ਕਿ ਰੁਜ਼ਗਾਰਦਾਤਾਵਾਂ ਨੂੰ ਅਪਣੇ ਸਿਖਲਾਈ ਕਰਤੱਵਾਂ ਨੂੰ ਪੂਰਾ ਕਰਨ ਦੀ ਲੋੜ ਫਿਰ ਵੀ ਹੋਵੇਗੀ। 

ਇਸ ਤੋਂ ਇਲਾਵਾ ਐਸਟੀਈਐਮ-ਓਪੀਟੀ ਨਿਯਮਾਂ ਨੂੰ ਧਿਆਨ ਵਿਚ ਰਖਦੇ ਹੋਏ ਯੂਐਸਸੀਆਈਐਸ ਵਿਵਸਥਾਵਾਂ 'ਤੇ ਕਿਹਾ ਕਿ ਲੇਬਰ ਫ਼ਾਰ ਹਾਇਰ ਦੀ ਵਿਵਸਥਾ ਕੀਤੀ ਜਾਵੇ, ਜਿਥੇ ਇਕ ਮਜ਼ਬੂਤ ਰੁਜ਼ਗਾਰਦਾਤਾ-ਕਰਮਚਾਰੀ ਸਬੰਧ ਪ੍ਰਦਰਸ਼ਤ ਨਹੀਂ ਕੀਤਾ ਜਾ ਸਕਦਾ। ਟ੍ਰੇਨਿੰਗ ਨੂੰ ਪੂਰਾ ਕਰਨ ਦੀ ਲੋੜ ਅਤੇ ਇਕ ਵਿਆਪਕ ਰੁਜ਼ਗਾਰਦਾਤਾ-ਕਰਮਚਾਰੀ ਸਬੰਧ ਦੀ ਹੋਂਦ, ਦੋਵੇਂ ਹਮੇਸ਼ਾ ਐਸਟੀਈਐਮ-ਓਪੀਟੀ ਪ੍ਰੋਗਰਾਮ ਦਾ ਇਕ ਅਨਿੱਖੜਵਾਂ ਅੰਗ ਰਿਹਾ ਹੈ। 

ਕੌਮਾਂਤਰੀ ਵਿਦਿਆਰਥੀ 12 ਮਹੀਨੇ ਦੇ ਓਪੀਟੀ ਦੇ ਲਈ ਪਾਤਰ ਹਨ, ਜਿਸ ਤਹਿਤ ਉਹ ਅਮਰੀਕਾ ਵਿਚ ਕੰਮ ਕਰ ਸਕਦੇ ਹਨ। ਜਿਨ੍ਹਾਂ ਨੇ ਵਿਗਿਆਨ, ਤਕਨੀਕ, ਇੰਜਨਿਅਰਿੰਗ ਅਤੇ ਗਣਿਤ (ਐਸਟੀਈਐਮ) ਵਿਚ ਅਪਣੀ ਡਿਗਰੀ ਪੂਰੀ ਕੀਤੀ ਹੈ, ਉਹ 24 ਮਹੀਨੇ ਦੇ ਅੱਗੇ ਓਪੀਟੀ ਵਿਸਤਾਰ ਦੇ ਲਈ ਅਰਜ਼ੀ ਦੇਣ ਲਈ ਪਾਤਰ ਹਨ। ਓਪਨ ਡੋਰਸ ਸਰਵੇ (2017) ਕੇਂਦਰਤ ਕਰਦਾ ਹੈ ਕਿ ਅਮਰੀਕਾ ਵਿਚ ਲਗਭਗ 1.9 ਲੱਖ ਭਾਰਤੀ ਵਿਦਿਆਰਥੀ ਹਨ, ਜਿਨ੍ਹਾਂ ਵਿਚ ਐਸਟੀਈਐਮ ਪਾਠਕ੍ਰਮ ਦੇ ਵਿਦਿਆਰਥੀ ਸੱਭ ਤੋਂ ਜ਼ਿਆਦਾ ਹਨ।  (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement