
ਉਹ ਮਨਾਮਾ ਵਿਚ ਇਕ ਵਿਸ਼ੇਸ਼ ਸਮਾਗਮ 'ਚ ਸ਼੍ਰੀਨਾਥਜੀ (ਸ਼੍ਰੀ ਕ੍ਰਿਸ਼ਨ) ਮੰਦਰ ਦੀ ਮੁੜ ਉਸਾਰੀ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ
ਦੁਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਨਿਚਰਵਾਰ ਤੋਂ ਬਹਿਰੀਨ ਦੀ 2 ਦਿਨੀਂ ਯਾਤਰਾ ਕਰਨਗੇ। ਇਸ ਦੌਰਾਨ ਮੋਦੀ ਸਨਿਚਰਵਾਰ ਨੂੰ ਇਸ ਖਾੜੀ ਦੇਸ਼ ਦੀ ਰਾਜਧਾਨੀ ਵਿਚ ਸਥਿਤ 200 ਸਾਲ ਪੁਰਾਣੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੰਦਰ ਦੇ ਮੁੜ ਉਸਾਰੀ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ। ਇਸ ਪ੍ਰਾਜੈਕਟ 'ਤੇ 42 ਲੱਖ ਡਾਲਰ ਦੀ ਲਾਗਤ ਆਵੇਗੀ। ਪੀ.ਐੱਮ. ਮੋਦੀ ਅਪਣੀ ਰਾਜਸੀ ਯਾਤਰਾ ਤਹਿਤ ਸਨਿਚਰਵਾਰ ਨੂੰ ਇਥੇ ਪਹੁੰਚਣਗੇ।
Modi to launch renovation of Sree Krishna temple in Bahrain
ਉਹ ਮਨਾਮਾ ਵਿਚ ਇਕ ਵਿਸ਼ੇਸ਼ ਸਮਾਗਮ 'ਚ ਸ਼੍ਰੀਨਾਥਜੀ (ਸ਼੍ਰੀ ਕ੍ਰਿਸ਼ਨ) ਮੰਦਰ ਦੀ ਮੁੜ ਉਸਾਰੀ ਪ੍ਰਾਜੈਕਟ ਦੀ ਸ਼ੁਰੂਆਤ ਕਰਨਗੇ। ਮੋਦੀ ਬਹਿਰੀਨ ਦੀ ਯਾਤਰਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ। ਮੋਦੀ ਨੇ ਟਵਿੱਟਰ 'ਤੇ ਕਿਹਾ, ''ਬਹਿਰੀਨ 'ਚ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਹੋਵੇਗੀ। ਖਾੜੀ ਖੇਤਰ ਵਿਚ ਭਗਵਾਨ ਸ਼੍ਰੀਨਾਥਜੀ ਸਮੇਤ ਪੁਰਾਣੇ ਮੰਦਰਾਂ ਦੀ ਮੁੜ ਉਸਾਰੀ ਲਈ ਵਿਸ਼ੇਸ਼ ਸਮਾਗਮ 'ਚ ਮੌਜੂਦ ਰਹਿਣਾ ਮੇਰੇ ਲਈ ਸਨਮਾਨ ਦੀ ਗੱਲ ਹੋਵੇਗੀ।''
PM Modi to launch renovation of 200-year-old Sree Krishna temple in Bahrain
ਥਟਾਈ ਹਿੰਦੂ ਸੌਦਾਗਰ ਭਾਈਚਾਰੇ ਦੇ ਪ੍ਰਧਾਨ ਬੌਬ ਠਾਕੇਰ ਨੇ ਕਿਹਾ ਕਿ ਮੰਦਰ ਦਾ ਨਵਾਂ ਬਣਿਆ ਢਾਂਚਾ 45,000 ਵਰਗ ਫ਼ੁਟ 'ਚ ਹੋਵੇਗਾ ਅਤੇ ਇਸ ਦੇ 80 ਫ਼ੀ ਸਦੀ ਹਿੱਸੇ 'ਚ ਕਾਫੀ ਜ਼ਿਆਦਾ ਸ਼ਰਧਾਲੂਆਂ ਲਈ ਜਗ੍ਹਾ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਮੰਦਰ ਨਾਲ ਲਗਦਾ ਇਕ ਗਿਆਨ ਕੇਂਦਰ ਅਤੇ ਇਕ ਮਿਊਜ਼ੀਅਮ ਵੀ ਹੋਵੇਗਾ। ਪੀ.ਐਮ. ਮੋਦੀ ਬਹਿਰੀਨ ਦੇ ਸ਼ਾਸਕ ਸ਼ੇਖ ਹਮਦ ਬਿਨ ਇਸਾ ਅਲ ਖ਼ਲੀਫ਼ਾ ਅਤੇ ਹੋਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਮੋਦੀ ਨੇ ਕੱਲ ਟਵੀਟ 'ਚ ਕਿਹਾ, ''ਬਹਿਰੀਨ ਦੀ ਮੇਰੀ ਯਾਤਰਾ ਪ੍ਰਧਾਨ ਮੰਤਰੀ ਦੇ ਤੌਰ 'ਤੇ ਮੇਰੀ ਪਹਿਲੀ ਯਾਤਰਾ ਹੋਵੇਗੀ।'' ਉਨ੍ਹਾਂ ਨੇ ਕਿਹਾ ਕਿ ਉਹ ਬਹਿਰੀਨ ਦੇ ਪ੍ਰਧਾਨ ਮੰਤਰੀ ਅਤੇ ਸ਼ਾਸਕ ਨਾਲ ਮੁਲਾਕਾਤ ਕਰਨ ਲਈ ਉਤਸੁਕ ਹਨ।