ਅਪਣਾ ਘਰ ਨਾ ਹੋਣ ਕਰ ਕੇ ਇਕ ਮਹਿਲਾ ਰਹਿ ਰਹੀ ਹੈ 300 ਚੂਹਿਆਂ ਨਾਲ ਤੇ ਹੁਣ ......
Published : Oct 24, 2019, 12:15 pm IST
Updated : Oct 24, 2019, 12:31 pm IST
SHARE ARTICLE
Woman living in van with more than 300 pet rats
Woman living in van with more than 300 pet rats

ਔਰਤ ਨੇ ਉਦਾਸੀਨਤਾ ਤੋਂ ਛੁਟਕਾਰਾ ਪਾਉਣ ਲਈ ਸਿਰਫ਼ ਦੋ ਚੂਹਿਆਂ ਨੂੰ ਰੱਖਿਆ ਸੀ ਜਿਨ੍ਹਾਂ ਦਾ ਨਾਂ ਜੈਕਬ ਅਤੇ ਰਿਚੇਲ ਸੀ।

ਕੈਲੀਫੋਰਨੀਆ- ਆਏ ਦਿਨ ਕੋਈ ਨਾ ਕੋਈ ਵੀਡੀਓ ਜਾਂ ਤਸਵੀਰਾਂ ਵਾਇਰਲ ਹੁੰਦੀਆਂ ਹੀ ਰਹਿੰਦੀਆਂ ਹਨ ਤੇ ਹੁਣ ਅਮਰੀਕਾ ਦੇ ਕੈਲੇਫੋਰਨੀਆਂ ਵਿਚ ਇਕ ਹੈਰਾਨ ਕਰਨ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਦਰਅਸਲ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਨ ਡਿਏਗੋ 'ਚ ਇਕ ਔਰਤ ਆਪਣੀ ਵੈਨ 'ਚ 300 ਤੋਂ ਵੱਧ ਚੂਹਿਆਂ ਨਾਲ ਰਹਿੰਦੀ ਹੈ। ਹਾਲਾਂਕਿ ਹੁਣ ਇਨ੍ਹਾਂ ਚੂਹਿਆਂ ਨੂੰ ਇੱਕ ਨਵਾਂ ਘਰ ਮਿਲ ਜਾਵੇਗਾ।

Woman living in van with more than 300 pet ratsWoman living in van with more than 300 pet rats

ਸਥਿਤੀ ਵਿਗੜਨ ਤੋਂ ਬਾਅਦ ਔਰਤ ਨੇ ਇਨ੍ਹਾਂ ਚੂਹਿਆਂ ਨੂੰ ਆਪਣੇ ਨਾਲ ਨਾ ਰੱਖਣ ਦਾ ਫੈਸਲਾ ਕੀਤਾ ਹੈ। ਇਸ ਔਰਤ ਦਾ ਆਪਣਾ ਕੋਈ ਘਰ ਨਹੀਂ ਹੈ ਤੇ ਉਹ ਇਕ ਵੈਨ 'ਚ ਰਹਿੰਦੀ ਹੈ। ਸ਼ੁਰੂਆਤ ਦੋ ਚੂਹਿਆਂ ਤੋਂ ਹੋਈ ਸੀ। ਔਰਤ ਨੇ ਉਦਾਸੀਨਤਾ ਤੋਂ ਛੁਟਕਾਰਾ ਪਾਉਣ ਲਈ ਸਿਰਫ਼ ਦੋ ਚੂਹਿਆਂ ਨੂੰ ਰੱਖਿਆ ਸੀ ਜਿਨ੍ਹਾਂ ਦਾ ਨਾਂ ਜੈਕਬ ਅਤੇ ਰਿਚੇਲ ਸੀ। ਪਰ ਚੂਹੇ ਹਰ ਚਾਰ ਹਫ਼ਤਿਆਂ ਬਾਅਦ ਬੱਚਿਆਂ ਨੂੰ ਜਨਮ ਦੇ ਸਕਦੇ ਹਨ। ਉਹ ਇਕੋ ਵੇਲੇ ਇਕ ਦਰਜਨ ਬੱਚੇ ਪੈਦਾ ਕਰ ਸਕਦੇ ਹਨ।

1Woman living in van with more than 300 pet rats

ਚੂਹਿਆਂ ਦੀ ਇੱਕ ਜੋੜੀ ਨੇ ਬੱਚਿਆਂ ਨੂੰ ਜਨਮ ਦਿੱਤਾ। ਫਿਰ ਅੱਗੇ ਬੱਚੇ ਹੁੰਦੇ ਚਲੇ ਗਏ, ਇਸ ਕਾਰਨ ਵੈਨ 'ਚ ਚੂਹਿਆਂ ਦੀ ਗਿਣਤੀ ਵੱਧ ਗਈ। ਸਥਿਤੀ ਬੇਕਾਬੂ ਹੋ ਜਾਣ ਤੋਂ ਬਾਅਦ ਚੂਹਿਆਂ ਨੇ ਵੈੈਨ 'ਚ ਉਥਲ-ਪੁਥਲ ਮਚਾ ਦਿੱਤੀ। ਚੂਹਿਆਂ ਨੇ ਵੈਨ ਦੀਆਂ ਸੀਟਾਂ, ਤਾਰਾਂ ਨੂੰ ਬੁਰੀ ਤਰ੍ਹਾਂ ਕੁਤਰ ਦਿੱਤਾ। ਨੇੜੇ ਤੋਂ ਲੰਘਣ ਵਾਲੇ ਲੋਕ ਵੀ ਇਨ੍ਹਾਂ ਤੋਂ ਪਰੇਸ਼ਾਨ ਹੋਣ ਲੱਗੇ। ਸੈਨ ਡਿਏਗੋ ਯੂਨੀਅਨ ਟ੍ਰਿਬਿਊਨ ਦੀ ਇੱਕ ਰਿਪੋਰਟ ਦੇ ਅਨੁਸਾਰ ਅਖੀਰ ਵਿਚ ਔਰਤ ਨੇ ਸਥਿਤੀ ਨੂੰ ਬੇਕਾਬੂ ਦੇਖਦਿਆਂ ਉਨ੍ਹਾਂ ਨੂੰ ਤਿਆਗਣ ਦਾ ਫੈਸਲਾ ਕੀਤਾ ਤੇ ਮਦਦ ਦੀ ਅਪੀਲ ਕੀਤੀ। 

Woman living in van with more than 300 pet ratsWoman living in van with more than 300 pet rats

ਸੁਸਾਇਟੀ ਦੇ ਲਾਅ ਇਨਫੋਰਸਮੈਂਟ ਵਿਭਾਗ ਨਾਲ ਜੁੜੇ ਡੇਨ ਕੁੱਕ ਨੇ ਕਿਹਾ ਕਿ ਇਹ ਕੇਸ ਜਾਨਵਰਾਂ ਨਾਲ ਹੋ ਰਹੇ ਜ਼ੁਲਮ ਬਾਰੇ ਨਹੀਂ ਹੈ। ਮਾਲਕ ਨੇ ਖੁਦ ਮਦਦ ਦੀ ਗੁਹਾਰ ਲਗਾਈ ਹੈ। ਸਥਾਨਕ ਪ੍ਰਸ਼ਾਸਨ ਨੇ ਵੈਨ ਵਿੱਚੋਂ 320 ਚੂਹੇ ਕੱਢ ਲਏ ਹਨ। ਇਨ੍ਹਾਂ ਚੋਂ ਅੱਧੇ ਚੂਹਿਆਂ ਨੂੰ ਪਾਲਣ ਵਾਲੇ ਚਾਹਵਾਨ ਮਾਲਕ ਮਿਲ ਗਏ ਹਨ। ਇਕੋ ਲਿੰਗ ਦੇ ਚੂਹਿਆਂ ਦੀ ਕੀਮਤ 5 ਅਮਰੀਕੀ ਡਾਲਰ ਹੁੰਦੀ ਹੈ। ਚੂਹਿਆਂ ਦੇ ਨਵੇਂ ਮਾਲਕਾਂ ਦੀ ਜ਼ਿੰਮੇਵਾਰ ਤੈਅ ਕਰਨ ਵਾਲੀ ਸੁਸਾਇਟੀ ਨੇ ਚੂਹਿਆਂ ਦੀ ਵੀਡੀਓ ਫੇਸਬੁੱਕ 'ਤੇ ਸਾਂਝੀ ਕੀਤੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement