ਵਿਦਰੋਹੀਆਂ ਵਲੋਂ ਰਿਆਦ 'ਤੇ ਹਮਲਾ, ਫ਼ੌਜ ਨੇ ਹਵਾ 'ਚ ਤਬਾਹ ਕੀਤੀਆਂ ਮਿਜ਼ਾਈਲਾਂ
Published : Jun 25, 2018, 1:17 pm IST
Updated : Jun 25, 2018, 1:17 pm IST
SHARE ARTICLE
 houthi missiles intercepted over riyadh
houthi missiles intercepted over riyadh

ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਤੇ ਐਤਵਾਰ ਦੇਰ ਰਾਤ ਯਮਨ ਦੇ ਹੂਤੀ ਵਿਦਰੋਹੀਆਂ ਨੇ ਹਮਲਾ ਕਰ ਦਿਤਾ। ਸਾਊਦੀ ਅਰਬ ਦੀ ਅਗਵਾਈ ...

ਰਿਆਦ : ਸਾਊਦੀ ਅਰਬ ਦੀ ਰਾਜਧਾਨੀ ਰਿਆਦ 'ਤੇ ਐਤਵਾਰ ਦੇਰ ਰਾਤ ਯਮਨ ਦੇ ਹੂਤੀ ਵਿਦਰੋਹੀਆਂ ਨੇ ਹਮਲਾ ਕਰ ਦਿਤਾ। ਸਾਊਦੀ ਅਰਬ ਦੀ ਅਗਵਾਈ ਵਾਲੀ ਗਠਜੋੜ ਫ਼ੌਜ ਨੇ ਦਾਅਵਾ ਕੀਤਾ ਕਿ ਵਿਦਰੋਹੀਆਂ ਨੇ ਦੋ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ ਸਨ, ਜਿਨ੍ਹਾਂ ਨੂੰ ਹਵਾ ਵਿਚ ਹੀ ਤਬਾਹ ਕਰ ਦਿਤਾ ਗਿਆ। ਇਸ ਹਮਲੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਪਰ ਸਥਾਨਕ ਮੀਡੀਆ ਦਾ ਕਹਿਣਾ ਹੈ ਕਿ ਰਿਆਦ ਵਿਚ ਘੱਟੋ ਘੱਟ ਛੇ ਜ਼ੋਰਦਾਰ ਧਮਾਕੇ ਹੋਏ। ਆਸਮਾਨ ਵਿਚ ਤੇਜ਼ ਰੌਸ਼ਨੀ ਦੇਖੀ ਗਈ, ਜਿਸ ਤੋਂ ਬਾਅਦ ਸ਼ਹਿਰ ਵਿਚ ਧੂੰਆਂ ਫੈਲ ਗਿਆ।

 houthi missiles intercepted over riyadhhouthi missiles intercepted over riyadhਸਾਊਦੀ ਅਰਬ ਦੀ ਨਿਊਜ਼ ਏਜੰਸੀ ਨੇ ਦਸਿਆ ਕਿ ਇਹ ਹਮਲਾ ਸਥਾਨਕ ਸਮੇਂ ਅਨੁਸਾਰ ਰਾਤ ਨੂੰ 8:39 ਵਜੇ ਦੇ ਕਰੀਬ ਹੋਇਆ। ਹੂਤੀ ਵਿਦਰੋਹੀਆਂ ਦੇ ਨਿਊਜ਼ ਚੈਨਲ ਅਲ ਮਸੀਰਾ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਨਾਲ ਰਿਆਦ ਵਿਚ ਭਾਰੀ ਨੁਕਸਾਨ ਹੋਇਆ ਹੈ। ਮਿਜ਼ਾਈਲਾਂ ਨੇ ਸਾਊਦੀ ਅਰਬ ਡਿਫੈਂਸ ਮਿਨੀਸਟਰੀ ਤੋਂ ਇਲਾਵਾ ਦੂਜੀਆਂ ਸੰਸਥਾਵਾਂ ਨੂੰ ਨਿਸ਼ਾਨਾ ਬਣਾਇਆ। ਉਧਰ ਰਿਆਦ ਦੀ ਅਗਵਾਈ ਵਾਲੀ ਗਠਜੋੜ ਫ਼ੌਜ ਨੇ ਇਸ ਦਾਅਵੇ ਨੂੰ ਬੇਬੁਨਿਆਦ ਦਸਿਆ ਹੈ।

riyadh armyriyadh army 2015 ਤੋਂ ਯਮਨ ਵਿਚ ਸ਼ਿਆ ਹੂਤੀ ਵਿਦਰੋਹੀਆਂ ਅਤੇ ਰਾਸ਼ਟਰਪਤੀ ਅਬੇਦ੍ਰਾਬੋ ਮਨਸੂਰ ਹਾਦੀ ਦੀ ਸਰਕਾਰ ਦੇ ਵਿਚਕਾਰ ਜੰਗ ਚੱਲ ਰਹੀ ਹੈ। ਹੂਤੀ ਵਿਦਰੋਹੀ ਹਾਦੀ ਸਰਕਾਰ ਨੂੰ ਬਰਖ਼ਾਸਤ ਕਰ ਕੇ ਦੇਸ਼ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਵਿਰੁਧ ਸਾਊਦੀ ਸਰਕਾਰ ਯਮਨ ਦੀ ਫ਼ੌਜ ਦਾ ਸਾਥ ਦੇ ਰਹੀ ਹੈ। ਇਸ ਦੇ ਬਾਅਦ ਤੋਂ ਸਾਊਦੀ 'ਤੇ ਹੂਤੀ ਹਮਲੇ ਕਰ ਰਹੇ ਹਨ। ਸਾਊਦੀ ਅਰਬ ਦਾ ਦੋਸ਼ ਹੈ ਕਿ ਇਰਾਨ ਹੂਤੀ ਵਿਦਰੋਹੀਆਂ ਦਾ ਸਮਰਥਨ ਦਿੰਦਾ ਹੈ। ਉਧਰ ਇਰਾਨ ਇਸ ਦਾਅਵੇ ਨੂੰ ਖ਼ਾਰਜ ਕਰਦਾ ਰਿਹਾ ਹੈ। ਦਸ ਦਈਏ ਕਿ ਰਿਆਦ ਦੀ ਫ਼ੌਜ ਨੇ ਜਿਸ ਜਗ੍ਹਾ 'ਤੇ ਦੁਸ਼ਮਣ ਦੀਆਂ ਮਿਜ਼ਾਈਲਾਂ ਨੂੰ ਤਬਾਹ ਕੀਤਾ ਹੈ, ਉਸ ਜਗ੍ਹਾ 'ਤੇ ਕਈ ਦੇਸ਼ਾਂ ਦੇ ਦੂਤਘਰ ਹਨ। 

riyadh missiles riyadh missilesਰਿਪੋਰਟਾਂ ਮੁਤਾਬਕ ਇਸ ਘਟਨਾ ਤੋਂ ਬਾਅਦ ਸਾਊਦੀ ਅਰਬ ਨੇ ਇਕ ਵਾਰ ਫਿਰ ਅਪਣੀ ਸਰਹੱਦ 'ਤੇ ਵੱਡੀ ਗਿਣਤੀ ਵਿਚ ਸੁਰੱਖਿਆ ਬਲਾਂ ਨੂੰ ਤਾਇਨਾਤ ਕਰ ਦਿਤਾ ਹੈ। ਫਿਲਹਾਲ ਸਾਊਦੀ ਅਰਬ ਅਧਿਕਾਰੀਟਾਂ ਵਲੋਂ ਇਸ 'ਤੇ ਕੋਈ ਬਿਆਨ ਨਹੀਂ ਆਇਆ ਹੈ। ਪਿਛਲੇ ਕਈ ਸਾਲਾਂ ਤੋਂ ਸਾਊਦੀ ਅਰਬ ਯਮਨ ਵਿਚ ਹੂਤੀ ਵਿਦਰੋਹੀਆਂ ਨਾਲ ਜੰਗ ਲੜ ਰਿਹਾ ਹੈ। ਯਮਨ ਵਿਚ ਹੂਤੀ ਵਿਦਰੋਹੀਆਂ ਨੇ ਰਾਜਧਾਨੀ ਸਨਾ ਸਮੇਤ ਕਈ ਥਾਵਾਂ 'ਤੇ ਅਪਣਾ ਕਬਜ਼ਾ ਜਮਾ ਲਿਆ ਹੈ। ਸਾਊਦੀ ਅਰਬ ਦਾ ਦੋਸ਼ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਅਸ਼ਾਂਤੀ ਫੈਲਾਉਣ ਦੇ ਲਈ ਇਰਾਨ ਹੂਤੀ ਵਿਦਰੋਹੀਆਂ ਨੂੰ ਹਥਿਆਰ ਮੁਹੱਈਆ ਕਰਵਾ ਰਿਹਾ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement