ਹੁਣ ਇਸ ਦੇਸ਼ ਦੀ ਪੁਲਿਸ ਵਿਚ ਵੀ ਹੋਵੇਗੀ ਸਿੱਖਾਂ ਦੀ ਭਰਤੀ
Published : Jun 25, 2019, 10:38 am IST
Updated : Jun 25, 2019, 2:46 pm IST
SHARE ARTICLE
Ontario's Peel Regional Police Quebec
Ontario's Peel Regional Police Quebec

ਸਿੱਖ ਫੌਜੀਆਂ ਨੇ ਨਾ ਸਿਰਫ਼ ਪੰਜਾਬ, ਭਾਰਤ ਸਗੋਂ ਵਿਦੇਸ਼ਾਂ ਦੀਆਂ ਫੌਜਾਂ ਵਿੱਚ ਵੀ ਭਰਤੀ ਹੋ...

ਕਿਊਬਿਕ: ਸਿੱਖ ਫੌਜੀਆਂ ਨੇ ਨਾ ਸਿਰਫ਼ ਪੰਜਾਬ, ਭਾਰਤ ਸਗੋਂ ਵਿਦੇਸ਼ਾਂ ਦੀਆਂ ਫੌਜਾਂ ਵਿੱਚ ਵੀ ਭਰਤੀ ਹੋ ਕੇ ਆਪਣੇ ਝੰਡੇ ਬੁਲੰਦ ਕੀਤੇ ਹਨ। ਹੁਣ ਸਿੱਖ ਫੌਜੀ ਵਿਦੇਸ਼ਾਂ ਦੀਆਂ ਫੌਜਾਂ ਵਿੱਚ ਆਪਣੀ ਬਹਾਦਰੀ ਦੇ ਕਾਰਨਾਮੇ ਦਿਖਾ ਰਹੇ ਹਨ। ਉਨਟਾਰੀਓਂ ਦੀ ਪੀਲ ਰੀਜਨਲ ਪੁਲਿਸ ਕਿਊਬਿਕ ਦੇ ਸਿੱਖਾਂ ਨੂੰ ਭਰਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਐਲਾਨ ਕਿਊਬਿਕ ਵਿਚ ਧਾਰਮਿਕ ਚਿੰਨ ਧਾਰਨ ਕਰ ਕੇ ਪੁਲਿਸ ਅਤੇ ਹੋਰ ਸਰਕਾਰੀ ਮਹਿਕਮਿਆਂ ਵਿਚ ਨੌਕਰੀ ਉਪਰ ਪਾਬੰਦੀ ਲੱਗਣ ਮਗਰੋਂ ਕੀਤਾ ਹੈ।

Ontario's Peel Regional Police QuebecOntario's Peel Regional Police Quebec

ਪੀਲ ਪੁਲਿਸ ਸੇਵਾਵਾਂ ਬੋਰਡ ਵੱਲੋਂ ਬੀਤੇ ਦਿਨੀਂ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਕਿਊਬਿਕ ਦੇ ਸਿੱਖਾਂ ਅਤੇ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹੋਰਨਾਂ ਧਰਮਾਂ ਦੇ ਨੌਜਵਾਨਾਂ ਦੀ ਭਰਤੀ ਦਾ ਫ਼ੈਸਲਾ ਕੀਤਾ ਗਿਆ। ਪੀਲ ਰੀਜਨਲ ਪੁਲਿਸ ਨੇ ਕਿਹਾ ਕਿ ਕੈਨੇਡਾ ਵੰਨ-ਸੁਵੰਨੇ ਸਭਿਆਚਾਰ ਨਾਲ ਸਬੰਧਤ ਲੋਕਾਂ ਦਾ ਮੁਲਕ ਹੈ ਅਤੇ ਇਥੋਂ ਦੇ ਪੁਲਿਸ ਮਹਿਕਮਿਆਂ ਵਿਚ ਵੀ ਇਹ ਤਸਵੀਰ ਨਜ਼ਰ ਆਉਣੀ ਚਾਹੀਦੀ ਹੈ।

Ontario's Peel Regional Police QuebecOntario's Peel Regional Police Quebec

ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਮਤੇ ਦੀ ਡਟਵੀਂ ਹਮਾਇਤ ਕਰਦਿਆਂ ਕਿਹਾ ਕਿ ਕਿਊਬਿਕ ਦਾ ਕਾਨੂੰਨ ਧਾਰਮਿਕ ਆਜ਼ਾਦੀ ਦੀ ਸਰਾਸਰ ਉਲੰਘਣਾ ਕਰਦਾ ਹੈ ਅਤੇ ਕੈਨੇਡੀਅਨ ਚਾਰਟਰ ਆਫ਼ ਰਾਈਟਸ ਦੇ ਵਿਰੁੱਧ ਹੈ। ਪੈਟ੍ਰਿਕ ਬ੍ਰਾਊਨ ਨੇ ਦੱਸਿਆ ਕਿ ਇਸੇ ਕਿਸਮ ਦਾ ਮਤਾ ਬਰੈਂਪਟਨ ਸਿਟੀ ਕੌਂਸਲ ਵਿਚ ਵੀ ਪੇਸ਼ ਕੀਤਾ ਗਿਆ ਤਾਂਕਿ ਫ਼ਾਇਰ ਅਤੇ ਐਮਰਜੰਸੀ ਸੇਵਾਵਾਂ ਵਿਚ ਕਿਊਬਿਕ ਦੇ ਸਿੱਖਾਂ ਅਤੇ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਹੋਰਨਾਂ ਧਰਮਾਂ ਦੇ ਲੋਕਾਂ ਦੀ ਭਰਤੀ ਕੀਤੀ ਜਾ ਸਕੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement