ਗੁਰਦਾਸਪੁਰ 'ਚ ਹੋਇਆ ਦੋਹਰਾ ਕਤਲ, ਲਾਸ਼ਾਂ ਖੇਤ 'ਚ ਸੁੱਟੀਆਂ, ਫੈਲੀ ਸਨਸਨੀ 
Published : Jun 25, 2021, 12:42 pm IST
Updated : Jun 25, 2021, 12:42 pm IST
SHARE ARTICLE
Double Murder In Gurdaspur
Double Murder In Gurdaspur

ਦੋਨੋਂ ਮ੍ਰਿਤਕ ਵਿਅਕਤੀ ਪਿੰਡ ਵਿਚ ਮਿਹਨਤ ਮਜ਼ਦੂਰੀ ਕਰਦੇ ਸਨ ਤੇ ਸ਼ਰਾਬ ਪੀਣ ਦੇ ਵੀ ਆਦੀ ਸਨ।

ਗੁਰਦਾਸਪੁਰ (ਨਿਤਿਨ ਲੂਥਰਾ) - ਗੁਰਦਾਸਪੁਰ ਦੇ ਪਿੰਡ ਫ਼ਜ਼ੂਪੁਰ ਵਿਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਖੇਤਾਂ ਵਿਚ ਸਵੇਰੇ ਦੋ ਲਾਸ਼ਾਂ ਵੇਖੀਆ ਗਈਆਂ। ਦੋਵੇਂ ਮ੍ਰਿਤਕਾ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਦੋਵੇ ਮ੍ਰਿਤਕ ਪਿੰਡ ਲੇਹਲ ਦੇ ਰਹਿਣ ਵਾਲੇ ਹਨ। ਖ਼ਬਰ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਜਾਂਚ ਵਿਚ ਜੁਟ ਗਈ ਹੈ। ਦੱਸਿਆ ਜਾ ਰਿਹਾ ਹੈ ਦੋਵੇਂ ਮਰਨ ਵਾਲਿਆ ਦਾ ਕਤਲ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨ ਘਾਟ ਵਿਚ ਸਿਰ ਉਤੇ ਗਮਲੇ ਮਾਰ ਕੇ ਕੀਤਾ ਗਿਆ ਹੈ ਅਤੇ ਬਾਅਦ ਵਿਚ ਲਾਸ਼ਾਂ ਨੂੰ ਪਿੰਡ ਦੇ ਖੇਤਾਂ ਵਿਚ ਸੁੱਟ ਦਿੱਤਾ ਗਿਆ।

ਇਹ ਵੀ ਪੜ੍ਹੋ : ਵੱਡੀ ਲਾਪਰਵਾਹੀ: ਨੌਜਵਾਨ ਨੇ ਅਦਾਕਾਰਾ ਦੀ ਤਸਵੀਰ ਲਗਾ ਕੇ ਪਾਸ ਕੀਤੀ STET ਪ੍ਰੀਖਿਆ, ਨਤੀਜਾ ਵਾਇਰਲ

Murder CaseMurder Case

ਇਹ ਵੀ ਪੜ੍ਹੋ : 1983 World Cup: ਨਹੀਂ ਸੀ ਕੋਈ ਉਮੀਦ ਪਰ ਹਾਰਦੀ ਹੋਈ ਬਾਜ਼ੀ ਵੀ ਜਿੱਤ ਗਈ ਸੀ ਭਾਰਤੀ ਟੀਮ 

ਓਥੇ ਹੀ ਪਿੰਡ ਫ਼ਜ਼ੂਪੁਰ ਦੇ ਸਰਪੰਚ ਬਲਵਿੰਦਰ ਪਾਲ ਅਤੇ ਪਿੰਡ ਦੇ ਵਸਨੀਕਾਂ ਨੇ ਦਸਿਆ ਕਿ ਮ੍ਰਿਤਕ ਸ਼ਾਮ ਲਾਲ ਅਤੇ ਸਟੀਫਨ ਦੋਵੇਂ ਪਿੰਡ ਲੇਹਲ ਦੇ ਰਹਿਣ ਵਾਲੇ ਹਨ ਪਰ ਉਹ ਪਿੰਡ ਫ਼ਜ਼ੂਪੁਰ ਦੇ ਸ਼ਮਸ਼ਾਨ ਘਾਟ ਵਿਚ ਰਹਿੰਦੇ ਸਨ। ਪਿੰਡ ਵਿਚ ਮਿਹਨਤ ਮਜ਼ਦੂਰੀ ਕਰਦੇ ਸਨ ਅਤੇ ਸ਼ਰਾਬ ਪੀਣ ਦੇ ਆਦੀ ਸਨ। ਅੱਜ ਸਵੇਰੇ ਸੂਚਨਾ ਮਿਲੀ ਕਿ ਦੋਨਾਂ ਦਾ ਕਤਲ ਹੋ ਗਿਆ ਹੈ ਜਦ ਮੌਕੇ ਤੇ ਆ ਕੇ ਦੇਖਿਆ ਤਾਂ ਸ਼ਾਮ ਲਾਲ ਅਤੇ ਸਟੀਫਨ ਦੀਆਂ ਲਾਸ਼ਾਂ ਸ਼ਮਸ਼ਾਨ ਘਾਟ ਦੇ ਨਾਲ ਲਗਦੇ ਖੇਤਾਂ ਵਿਚ ਪਈਆਂ ਸਨ।

Photo
 

ਸ਼ਮਸ਼ਾਨ ਘਾਟ ਵਿੱਚ ਦੇਖਣ ਤੋਂ ਪਤਾ ਲਗਦਾ ਸੀ ਕਿ ਜਿਵੇਂ ਇਹਨਾਂ ਨੂੰ ਇਥੇ ਕਤਲ ਕਰਕੇ ਦੋਨਾਂ ਦੀਆਂ ਲਾਸ਼ਾਂ ਨੂੰ ਘੜੀਸ ਕੇ ਖੇਤਾਂ ਵਿਚ ਸੁੱਟ ਦਿੱਤਾ ਗਿਆ ਹੋਵੇ ਉਹਨਾਂ ਦੱਸਿਆ ਕਿ ਸ਼ਾਮ ਲਾਲ ਦਾ ਕੋਈ ਪਰਿਵਾਰਿਕ ਮੈਂਬਰ ਨਹੀਂ ਹੈ ਪਰ ਮ੍ਰਿਤਕ ਸਟੀਫਨ ਦੇ ਪਰਿਵਾਰ ਵਿਚ ਸਿਰਫ਼ ਉਸ ਦੀ ਬਜ਼ੁਰਗ ਮਾਂ ਹੀ ਹੈ ਜੋ ਗੁਰਦਾਸਪੁਰ ਰਹਿੰਦੀ ਹੈ। ਓਹਨਾਂ ਦਾ ਕਹਿਣਾ ਸੀ ਪੁਲਿਸ ਨੂੰ ਇਸ ਦੋਹਰੇ ਕਤਲ ਦੀ ਗੁੱਥੀ ਨੂੰ ਜਲਦ ਸੁਲਝਾ ਕੇ ਕਤਲ ਕਰਨ ਵਾਲੇ ਨੂੰ ਜਲਦ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ ਤਾਂ ਜੋ ਪਿੰਡ ਵਿਚ ਜੋ ਦਹਿਸ਼ਤ ਦਾ ਮਹੌਲ ਬਣ ਚੁੱਕਾ ਹੈ ਉਸ ਨੂੰ ਖਤਮ ਕੀਤਾ ਜਾ ਸਕੇ।

Photo

ਇਸ ਕਤਲ ਦੀ ਸੂਚਨਾ ਮਿਲਦੇ ਹੀ ਮੌਕੇ ਉਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਘਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਪਿੰਡ ਵਾਸੀਆਂ ਅਨੁਸਾਰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਰੋਜ਼ਾਨਾ ਰਾਤ ਨੂੰ ਨੌਜਵਾਨਾਂ ਦਾ ਇਕੱਠ ਹੁੰਦਾ ਸੀ। ਇਸ ਦੌਰਾਨ ਹੋਏ ਝਗੜੇ ਵਿਚ ਸ਼ਾਮ ਲਾਲ ਅਤੇ ਸਟੀਫਨ ਦੇ ਸਿਰ ਵਿਚ ਭਾਰੀ ਗਮਲੇ ਮਾਰ ਕੇ ਕਤਲ ਕਰਕੇ ਲਾਸ਼ਾਂ ਨੂੰ ਖੇਤਾਂ ਵਿਚ ਸੁੱਟ ਦਿੱਤਾ ਗਿਆ। ਉਹਨਾਂ ਦੱਸਿਆ ਕਿ ਡਾਗ ਸਕੁਐਡ ਅਤੇ ਫੋਰੈਂਸਿਕ ਟੀਮ ਦੀ ਮਦਦ ਲਈ ਜਾ ਰਹੀ ਹੈ ਅਤੇ ਨਾਲ ਹੀ ਪਿੰਡ ਵਾਸੀਆਂ ਕੋਲੋ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਕੇਸ ਦਰਜ ਕਰ ਲਿਆ ਗਿਆ ਹੈ ਜਲਦ ਹੀ ਕਤਿਲਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement