
ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਮਿਲਿਆ ਸਰਬੋਤਮ ਅਭਿਨੇਤਰੀ ਐਵਾਰਡ
ਨਵੀਂ ਦਿੱਲੀ: ਹਿੰਦੀ ਫਿਲਮ 'ਰਾਕੇਟਰੀ: ਦ ਨਾਂਬੀ ਇਫੈਕਟ' ਨੇ ਵੀਰਵਾਰ ਨੂੰ 2021 ਲਈ ਸਰਬੋਤਮ ਫੀਚਰ ਫਿਲਮ ਦਾ ਰਾਸ਼ਟਰੀ ਪੁਰਸਕਾਰ ਜਿੱਤਿਆ, ਜਦਕਿ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੇ ਸਰਬੋਤਮ ਅਭਿਨੇਤਰੀ ਅਤੇ ਅੱਲੂ ਅਰਜੁਨ ਨੂੰ ਸਰਬੋਤਮ ਅਦਾਕਾਰ ਦਾ ਪੁਰਸਕਾਰ ਦਿਤਾ ਗਿਆ। ਸ਼ੂਜੀਤ ਸਰਕਾਰ ਵਲੋਂ ਬਣਾਈ ਗਈ ਬਾਇਓਪਿਕ "ਸਰਦਾਰ ਊਧਮ ਸਿੰਘ" ਨੇ ਸਰਬੋਤਮ ਹਿੰਦੀ ਫਿਲਮ ਦੇ ਨਾਲ-ਨਾਲ ਸਰਬੋਤਮ ਸਿਨੇਮੈਟੋਗ੍ਰਾਫੀ (ਰੀ-ਰਿਕਾਰਡਿੰਗ ਫਾਈਨਲ ਮਿਕਸਿੰਗ), ਸਰਬੋਤਮ ਪ੍ਰੋਡਕਸ਼ਨ ਡਿਜ਼ਾਈਨ ਅਤੇ ਸਰਬੋਤਮ ਕਾਸਟਿਊਮ ਡਿਜ਼ਾਈਨ ਦਾ ਐਵਾਰਡ ਮਿਲਿਆ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਪ੍ਰਸ਼ਾਸਨ ਵਲੋਂ IAS ਵਿਨੋਦ ਪੀ. ਕਾਵਲੇ ਨੂੰ ਰਿਲੀਵ ਕੀਤੇ ਜਾਣ ਮਗਰੋਂ 2 ਅਧਿਕਾਰੀਆਂ ਨੂੰ ਸੌਂਪਿਆ ਗਿਆ ਵਾਧੂ ਚਾਰਜ
ਸ਼ੂਜੀਤ ਸਰਕਾਰ ਨੇ ਦਸਿਆ, 'ਮੈਂ ਸ਼ੁਕਰਗੁਜ਼ਾਰ ਹਾਂ ਕਿ ਨੈਸ਼ਨਲ ਐਵਾਰਡ ਜਿਊਰੀ ਨੇ ਇਸ (ਫਿਲਮ) ਨੂੰ ਮਾਨਤਾ ਦਿਤੀ ਹੈ, ਉਨ੍ਹਾਂ ਨੇ ਫਿਲਮ ਨੂੰ ਬਹੁਤ ਸਤਿਕਾਰ ਅਤੇ ਪਿਆਰ ਦਿਤਾ ਹੈ। ਸਰਦਾਰ ਊਧਮ ਵਰਗੇ ਕ੍ਰਾਂਤੀਕਾਰੀ 'ਤੇ ਬਣੀ ਫਿਲਮ, ਜਿਸ ਵਿਚ ਭਗਤ ਸਿੰਘ ਅਤੇ ਜਲਿਆਂਵਾਲਾ ਬਾਗ ਕਾਂਡ ਸ਼ਾਮਲ ਹੈ, ਅਤੇ ਇਸ ਤਰ੍ਹਾਂ ਮਾਨਤਾ ਅਤੇ ਸਤਿਕਾਰ ਪ੍ਰਾਪਤ ਕਰਦੀ ਹੈ। ਸਾਨੂੰ ਅਜਿਹੀਆਂ ਫਿਲਮਾਂ ਨੈਸ਼ਨਲ ਐਵਾਰਡਾਂ ਕਾਰਨ ਯਾਦ ਰਹਿੰਦੀਆਂ ਹਨ”।
ਇਹ ਵੀ ਪੜ੍ਹੋ: ਸਵੱਛ ਹਵਾ ਸਰਵੇਖਣ : ਦੇਸ਼ ਦੇ 10 ਲੱਖ ਤੋਂ ਵਧੇਰੇ ਆਬਾਦੀ ਵਾਲੇ ਸ਼ਹਿਰਾਂ ਵਿਚੋਂ ਨੰਬਰ-1 ’ਤੇ ਇੰਦੌਰ
ਬਾਲੀਵੁੱਡ ਅਦਾਕਾਰਾ ਭੱਟ ਅਤੇ ਸੈਨਨ ਨੇ ਕ੍ਰਮਵਾਰ "ਗੰਗੂਬਾਈ ਕਾਠੀਆਵਾੜੀ" ਅਤੇ "ਮਿਮੀ" ਵਿਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਸਰਬੋਤਮ ਅਭਿਨੇਤਰੀ ਦਾ ਪੁਰਸਕਾਰ ਸਾਂਝਾ ਕੀਤਾ। ਦੱਖਣੀ ਭਾਰਤੀ ਸੁਪਰਸਟਾਰ ਅੱਲੂ ਅਰਜੁਨ ਨੂੰ ਤੇਲਗੂ ਫਿਲਮ 'ਪੁਸ਼ਪਾ: ਦ ਰਾਈਜ਼ (ਭਾਗ 1)' ਲਈ ਸਰਬੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮਰਾਠੀ ਫਿਲਮ 'ਗੋਦਾਵਰੀ' ਲਈ ਨਿਖਿਲ ਮਹਾਜਨ ਨੂੰ ਸਰਬੋਤਮ ਨਿਰਦੇਸ਼ਕ ਦਾ ਰਾਸ਼ਟਰੀ ਫਿਲਮ ਪੁਰਸਕਾਰ ਦਿਤਾ ਗਿਆ। ਫਿਲਮ ਨਿਰਮਾਤਾ ਕੇਤਨ ਮਹਿਤਾ ਨੇ ਰਾਸ਼ਟਰੀ ਪੁਰਸਕਾਰ, 2021 ਲਈ 11 ਮੈਂਬਰੀ ਜਿਊਰੀ ਦੀ ਪ੍ਰਧਾਨਗੀ ਕੀਤੀ।
ਇਹ ਵੀ ਪੜ੍ਹੋ: Chandrayaan-3: ਰੋਵਰ ਪ੍ਰਗਿਆਨ ਲੈਂਡਰ ਵਿਕਰਮ ਤੋਂ ਨਿਕਲਿਆ ਬਾਹਰ, ਚੰਨ ’ਤੇ ਕੀਤੀ ਸੈਰ
ਪੰਕਜ ਤ੍ਰਿਪਾਠੀ ਨੂੰ 'ਮਿਮੀ' ਲਈ ਸਰਬੋਤਮ ਸਹਾਇਕ ਅਦਾਕਾਰ ਅਤੇ 'ਦਿ ਕਸ਼ਮੀਰ ਫਾਈਲਜ਼' ਲਈ ਪੱਲਵੀ ਜੋਸ਼ੀ ਨੂੰ ਸਰਬੋਤਮ ਸਹਾਇਕ ਅਦਾਕਾਰਾ ਐਲਾਨਿਆ ਗਿਆ ਹੈ। ਤ੍ਰਿਪਾਠੀ ਨੇ ਇਹ ਪੁਰਸਕਾਰ ਅਪਣੇ ਪਿਤਾ ਨੂੰ ਸਮਰਪਤ ਕੀਤਾ ਹੈ, ਜਿਨ੍ਹਾਂ ਦਾ ਹਾਲ ਹੀ ਵਿਚ ਦਿਹਾਂਤ ਹੋ ਗਿਆ ਹੈ। ਵਿਵੇਕ ਰੰਜਨ ਅਗਨੀਹੋਤਰੀ ਦੁਆਰਾ ਨਿਰਦੇਸ਼ਤ ‘ਦ ਕਸ਼ਮੀਰ ਫਾਈਲਜ਼’ ਨੇ ਰਾਸ਼ਟਰੀ ਏਕਤਾ 'ਤੇ ਸਰਬੋਤਮ ਫਿਲਮ ਲਈ ਨਰਗਿਸ ਦੱਤ ਅਵਾਰਡ ਵੀ ਜਿੱਤਿਆ।
ਇਹ ਵੀ ਪੜ੍ਹੋ: ਮੁੱਖ ਮੰਤਰੀ ਵਲੋਂ ਫਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ‘ਸਰਫੇਸ ਸੀਡਰ’ ’ਤੇ ਸੀ.ਆਰ.ਐਮ. ਸਕੀਮ ਤਹਿਤ ਸਬਸਿਡੀ ਦੇਣ ਨੂੰ ਹਰੀ ਝੰਡੀ
"ਆਰਆਰਆਰ" ਨੇ ਛੇ ਪੁਰਸਕਾਰ ਜਿੱਤੇ
ਅਗਨੀਹੋਤਰੀ ਨੇ ਕਿਹਾ ਕਿ ਉਹ ਇਹ ਪੁਰਸਕਾਰ ਅਤਿਵਾਦ ਦੇ ਪੀੜਤਾਂ ਖਾਸ ਕਰਕੇ ਕਸ਼ਮੀਰੀ ਹਿੰਦੂਆਂ ਨੂੰ ਸਮਰਪਤ ਕਰਦੇ ਹਨ। ਇਸ ਦੌਰਾਨ "ਆਰਆਰਆਰ" ਨੇ ਛੇ ਪੁਰਸਕਾਰ ਜਿੱਤੇ ਹਨ। ਫਿਲਮ ਦੇ ਸੰਗੀਤ ਨਿਰਦੇਸ਼ਕ ਐਮ.ਐਮ. ਕੀਰਵਾਨੀ ਨੇ ਪੁਸ਼ਪਾ ਦੇ ਸੰਗੀਤ ਨਿਰਦੇਸ਼ਕ ਦੇਵੀ ਪ੍ਰਸਾਦ ਨਾਲ ਸਰਬੋਤਮ ਸੰਗੀਤ ਨਿਰਦੇਸ਼ਨ ਦਾ ਪੁਰਸਕਾਰ ਸਾਂਝਾ ਕੀਤਾ। ਐਸ. ਐਸ. ਰਾਜਾਮੌਲੀ ਦੁਆਰਾ ਨਿਰਦੇਸ਼ਤ ਫਿਲਮ ਨੇ ਦਰਸ਼ਕਾਂ ਨੂੰ ਵਧੀਆ ਮਨੋਰੰਜਨ ਪ੍ਰਦਾਨ ਕਰਨ ਲਈ ਕਾਲ ਭੈਰਵ ਲਈ ਸਰਬੋਤਮ ਪ੍ਰਸਿੱਧ ਫਿਲਮ, ਸਰਬੋਤਮ ਪੁਰਸ਼ ਪਲੇਬੈਕ ਗਾਇਕ, ਸਰਬੋਤਮ ਵਿਸ਼ੇਸ਼ ਪ੍ਰਭਾਵ, ਸਰਬੋਤਮ ਐਕਸ਼ਨ ਨਿਰਦੇਸ਼ਨ ਅਤੇ ਸਰਬੋਤਮ ਕੋਰੀਓਗ੍ਰਾਫੀ ਦਾ ਪੁਰਸਕਾਰ ਵੀ ਜਿੱਤਿਆ। ਸੰਜੇ ਲੀਲਾ ਭੰਸਾਲੀ ਦੀ ਕਮਾਠੀਪੁਰਾ ਦੀ ਤਾਕਤਵਰ ਅਤੇ ਆਈਕਾਨਿਕ ਵੇਸ਼ਿਕਾ 'ਤੇ ਬਣੀ ਸ਼ਾਨਦਾਰ ਬਾਇਓਪਿਕ, "ਗੰਗੂਬਾਈ ਕਾਠੀਆਵਾੜੀ" ਨੇ ਪੰਜ ਪੁਰਸਕਾਰ ਜਿੱਤੇ।