
ਆਵਾਜਾਈ ਜਹਾਜ਼ ਦੇ ਤੌਰ 'ਤੇ ਐਮਆਈ-8 ਦਾ ਵੱਡੇ ਪੱਧਰ 'ਤੇ ਹੁੰਦਾ ਹੈ ਇਸਤਮਾਲ
ਮਾਸਕੋ : ਸਾਇਬੇਰੀਆ ਵਿਚ ਬੁੱਧਵਾਰ ਦੀ ਸਵੇਰੇ ਖਤਰਨਾਕ ਸਥਿਤੀ ਵਿਚ ਇਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੇ ਦੌਰਾਨ ਛੇ ਲੋਕ ਜਖ਼ਮੀ ਹੋ ਗਏ। ਰੂਸ ਦੇ ਅਧਿਕਾਰੀਆ ਨੇ ਇਹ ਜਾਣਕਾਰੀ ਦਿੱਤੀ ਹੈ। ਦੇਸ਼ ਦੇ ਐਮਰਜੈਂਸੀ ਵਿਭਾਗ ਦੀ ਸਥਾਨਕ ਸ਼ਾਖਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਐਮਆਈ-8 ਯਾਤਰੀ ਹੈਲੀਕਾਪਟਰ ਬੇਯਕੀਟ ਪਿੰਡ ਤੋਂ ਉੱਡਣ ਤੋਂ ਇਕਦਮ ਬਾਅਦ ਬਰਫੀਲੇ ਤੂਫ਼ਾਨ ਵਿਚ ਜਾ ਫ਼ਸਿਆ।
Photo
ਹੈਲੀਕਾਪਟਰ ਵਿਚ 21 ਯਾਤਰੀ ਅਤੇ ਚਾਲਕ ਦਲ ਦੇ ਤਿੰਨ ਮੈਂਬਰ ਸਵਾਰ ਸਨ। ਹੈਲੀਕਾਪਟਰ ਨੂੰ ਐਮਰਜੈਂਸੀ ਹਾਲਤ ਵਿਚ ਉਤਾਰਨਾ ਪਿਆ। ਸਿਹਤ ਅਧਿਕਾਰੀਆੰ ਦੇ ਅਨੁਸਾਰ ਹੈਲੀਕਾਪਟਰ ਲੈਂਡਿਗ ਦੇ ਬਾਅਦ ਇਕ ਪਾਸੇ ਵੱਲ ਝੁੱਕ ਗਿਆ ਜਿਸ ਕਾਰਨ ਇਹ ਹਾਦਸਾ ਹੋਇਆ।
Photo
ਹਾਦਸੇ ਵਿਚ ਜਖ਼ਮੀ ਹੋਏ ਲੋਕਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ ਅਤੇ ਦੋ ਵਿਅਕਤੀਆੰ ਦਾ ਆਪਰੇਸ਼ਨ ਵੀ ਹੋਇਆ ਹੈ। ਪੁਲਿਸ ਦੁਰਘਟਨਾਂ ਦੀ ਜਾਂਚ ਕਰ ਰਹੀ ਹੈ।
Photo
ਐਮਆਈ-8 ਦੋਂ ਇੰਜਨਾਂ ਵਾਲਾ ਮੱਧਮ ਆਕਾਰ ਦਾ ਹੈਲੀਕਾਪਟਰ ਹੈ ਜਿਸ ਦਾ ਡਿਜਾਇਨ ਸੋਵੀਅਤ ਸੰਘ ਵਿਚ ਤਿਆਰ ਕੀਤਾ ਜਾਂਦਾ ਹੈ ਅਤੇ ਰੂਸ ਵਿਚ ਆਵਾਜਾਈ ਜਹਾਜ਼ ਦੇ ਤੌਰ 'ਤੇ ਇਸ ਦਾ ਵੱਡੇ ਪੱਧਰ 'ਤੇ ਇਸਤਮਾਲ ਹੁੰਦਾ ਹੈ। ਪਿਛਲੇ ਕੁੱਝ ਮਹੀਨਿਆਂ ਵਿਚ ਰੂਸ 'ਚ ਐਮਆਈ-8 ਹੈਲੀਕਾਪਟਰਾਂ ਦੀ ਐਮਰਜੈਂਸੀ ਲੈਂਡਿਗ ਅਤੇ ਹੋਰ ਘਟਨਾਵਾਂ ਆਮ ਹੋ ਗਈਆਂ ਹਨ।