ਕਿਹਾ : 3 ਹਜ਼ਾਰ ਡਾਲਰ ਲਓ ਤੇ ਅਮਰੀਕਾ ਤੋਂ ਬਾਹਰ ਜਾਓ
ਵਾਸ਼ਿੰਗਟਨ/ਸ਼ਾਹ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਵਿਚੋਂ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਬਾਹਰ ਕੱਢਣ ਲਈ ਪੂਰਾ ਜ਼ੋਰ ਲਗਾਇਆ ਹੋਇਐ। ਹੁਣ ਟਰੰਪ ਵੱਲੋਂ ਕ੍ਰਿਸਮਸ ਮੌਕੇ ਅਮਰੀਕਾ ਵਿਚ ਰਹਿ ਰਹੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਟਰੰਪ ਨੇ ਜ਼ਬਰਦਸਤ ਆਫਰ ਦਿੱਤਾ ਗਿਆ ਏ, ਜਿਸ ਤਹਿਤ ਉਨ੍ਹਾਂ ਨੇ ਅਮਰੀਕਾ ਛੱਡ ਕੇ ਜਾਣ ਵਾਲਿਆਂ ਨੂੰ ਤਿੰਨ ਗੁਣਾ ਵੱਡੀ ਰਕਮ ਦੇਣ ਦੀ ਪੇਸ਼ਕਸ਼ ਕੀਤੀ ਐ। ਯਾਨੀ ਕਿ ਗ਼ੈਰਕਾਨੂੰਨੀ ਪਰਵਾਸੀਆਂ ਨੂੰ ਪੈਸੇ ਦੇ ਕੇ ਬਾਹਰ ਕੱਢਿਆ ਜਾ ਰਿਹੈ। ਦੇਖੋ, ਕੀ ਐ ਟਰੰਪ ਦਾ ਇਹ ‘ਕ੍ਰਿਸਮਸ ਆਫ਼ਰ’?
- ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ 3000 ਡਾਲਰ (2.70 ਲੱਖ ਰੁਪਏ) ਦੇਣ ਦਾ ਐਲਾਨ।
- ਜੇਕਰ ਇਹ ਲੋਕ ਇਸ ਸਾਲ ਦੇ ਅੰਤ ਤੱਕ ਅਮਰੀਕਾ ਤੋਂ ਬਾਹਰ ਜਾਣ ਲਈ ਸਹਿਮਤ ਹੋ ਜਾਂਦੇ ਨੇ ਤਾਂ ਉਹ ਇਸ ਰਾਸ਼ੀ ਦੇ ਹੱਕਦਾਰ ਹੋਣਗੇ।
- ਪੈਸਿਆਂ ਦੇ ਨਾਲ-ਨਾਲ ਅਮਰੀਕੀ ਸਰਕਾਰ ਉਨ੍ਹਾਂ ਦੇ ਵਾਪਸ ਜਾਣ ਦਾ ਖ਼ਰਚਾ ਵੀ ਚੁੱਕੇਗੀ।
- ਉਨ੍ਹਾਂ ’ਤੇ ਲੱਗੇ ਸਾਰੇ ਜੁਰਮਾਨੇ ਵੀ ਰੱਦ ਕਰ ਦਿੱਤੇ ਜਾਣਗੇ।
ਦਰਅਸਲ ਮਈ ਮਹੀਨੇ ਵਿੱਚ ਟਰੰਪ ਦੀ ਟੀਮ ਵੱਲੋਂ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਛੱਡਣ ਦੇ ਬਦਲੇ 1000 ਡਾਲਰ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਨੂੰ ਹੁਣ ਕ੍ਰਿਸਮਸ ’ਤੇ ਵਧਾ ਕੇ ਤਿੰਨ ਗੁਣਾ ਕਰ ਦਿੱਤਾ ਗਿਐ। ਟਰੰਪ ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਜਲਦ ਤੋਂ ਜਲਦ ਦੇਸ਼ ਵਿਚੋਂ ਕੱਢਣ ਲਈ ਇਹ ਕਦਮ ਚੁੱਕਿਐ।
ਹੋਮਲੈਂਡ ਸੁਰੱਖਿਆ ਵਿਭਾਗ ਅਨੁਸਾਰ ਨੇ ਆਖਿਆ ਕਿ ਜਿਹੜੇ ਗੈਰ-ਕਾਨੂੰਨੀ ਪ੍ਰਵਾਸੀ ਇਸ ਆਫ਼ਰ ਦਾ ਫ਼ਾਇਦਾ ਲੈਣਾ ਚਾਹੁੰਦੇ ਨੇ ਤਾਂ ਉਹ ਸੀਬੀਪੀ ਦੀ ਐਪ ਡਾਊਨਲੋਡ ਕਰਕੇ ਆਪਣੀ ਜਾਣਕਾਰੀ ਭਰ ਸਕਦੇ ਹਨ। ਅਗਲੀ ਕਾਰਵਾਈ ਡੀਐਚਐਸ ਖ਼ੁਦ ਕਰੇਗਾ। ਗ਼ੈਰਕਾਨੂੰਨੀ ਪਰਵਾਸੀਆਂ ਨੂੰ ਪੈਸੇ ਦੇਣ ਤੋਂ ਲੈ ਕੇ ਫਲਾਈਟ ਮੁਹੱਈਆ ਕਰਵਾਉਣ ਅਤੇ ਸੁਰੱਖਿਅਤ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਡੀਐਚਐਸ ਦੀ ਹੋਵੇਗੀ।
ਦੱਸ ਦਈਏ ਕਿ ਅਮਰੀਕਾ ਹੋਮਲੈਂਡ ਸੁਰੱਖਿਆ ਵਿਭਾਗ ਨੇ ਚਿਤਾਵਨੀ ਦਿੰਦਿਆਂ ਆਖਿਆ ਏ ਕਿ ਇਸ ਖ਼ਾਸ ਆਫ਼ਰ ਦਾ ਫਾਇਦਾ ਉਠਾਉਣਾ ਹੀ ਗ਼ੈਰ-ਕਾਨੂੰਨੀ ਪ੍ਰਵਾਸੀਆਂ ਕੋਲ ਇਕੋ-ਇਕ ਆਪਸ਼ਨ ਐ। ਜੇਕਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਦੁਬਾਰਾ ਉਨ੍ਹਾਂ ਨੂੰ ਕਦੇ ਵੀ ਅਮਰੀਕਾ ਵਿਚ ਵੜਨ ਦਾ ਮੌਕਾ ਨਹੀਂ ਮਿਲੇਗਾ।
