ਭਾਰਤੀ ਮੂਲ ਦੇ IBM Scientist ਨੂੰ ਮਿਲਿਆ 'Inventor of the Year' ਪੁਰਸਕਾਰ
Published : May 26, 2020, 1:11 pm IST
Updated : May 26, 2020, 1:11 pm IST
SHARE ARTICLE
Photo
Photo

ਭਾਰਤੀ ਮੂਲ ਦੇ ਅਮਰੀਕੀ ਖੋਜਕਰਤਾ ਰਾਜੀਵ ਜੋਸ਼ੀ ਨੂੰ 'ਇਨਵੈਂਟਰ ਆਫ਼ ਦ ਈਅਰ' ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।

ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਖੋਜਕਰਤਾ ਰਾਜੀਵ ਜੋਸ਼ੀ ਨੂੰ ਇਲੈਕਟ੍ਰਾਨਿਕ ਉਦਯੋਗ ਨੂੰ ਉਤਸ਼ਾਹਤ ਕਰਨ ਅਤੇ ਆਰਟੀਫੀਸ਼ਲ ਇੰਟੈਲੀਜੈਂਸ ਸਮਰੱਥਾਵਾਂ ਨੂੰ ਸੁਧਾਰਨ ਵਿਚ ਪਾਏ ਯੋਗਦਾਨ ਲਈ ਵੱਕਾਰੀ 'ਇਨਵੈਂਟਰ ਆਫ਼ ਦ ਈਅਰ' ਅਵਾਰਡ ਨਾਲ ਸਨਮਾਨਤ ਕੀਤਾ ਗਿਆ ਹੈ।

PhotoPhoto

ਜੋਸ਼ੀ ਨੇ ਕਈ ਖੋਜਾਂ ਕੀਤੀਆਂ ਹਨ ਅਤੇ ਅਮਰੀਕਾ ਵਿਚ ਉਹਨਾਂ ਦੇ ਨਾਮ 250 ਤੋਂ ਵੱਧ ਪੇਟੈਂਟ ਰਜਿਸਟਰਡ ਹਨ। ਉਹ ਨਿਊਯਾਰਕ ਵਿਚ ਆਈਬੀਐਮ ਥੌਮਸਨ ਵਾਟਸਨ ਰਿਸਰਚ ਸੈਂਟਰ ਵਿਚ ਕੰਮ ਕਰਦੇ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿਚ ਉਹਨਾਂ ਨੂੰ New York Intellectual Property Law Association ਵੱਲੋਂ ਵਰਚੁਅਲ ਅਵਾਰਡ ਸਮਾਰੋਹ ਦੌਰਾਨ ਵੱਕਾਰੀ ਸਲਾਨਾ ਪੁਰਸਕਾਰ ਦਿੱਤਾ ਗਿਆ।

PhotoPhoto

ਜੋਸ਼ੀ ਆਈਆਈਟੀ ਮੁੰਬਈ ਦੇ ਸਾਬਕਾ ਵਿਦਿਆਰਥੀ ਹਨ ਤੇ ਉਹਨਾਂ ਨੇ ਮੈਸਾਚੁਸੇਟਸ ਇੰਸਟੀਚਿਊਟ ਆਫ਼ ਟੈਕਨਾਲੌਜੀ (ਐਮਆਈਟੀ) ਤੋਂ ਐਮਐਸ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਕੋਲੰਬੀਆ ਯੂਨੀਵਰਸਿਟੀ, ਨਿਊਯਾਰਕ ਤੋਂ ਮਕੈਨੀਕਲ / ਇਲੈਕਟ੍ਰਿਕਲ ਇੰਜੀਨੀਅਰਿੰਗ ਵਿਚ ਪੀਐਚਡੀ ਦੀ ਡਿਗਰੀ ਹਾਸਲ ਹੈ।

PhotoPhoto

ਉਹਨਾਂ ਨੇ ਗਲੋਬਲ ਸੰਚਾਰ ਅਤੇ ਸਿਹਤ ਵਿਗਿਆਨ ਨਾਲ ਸੰਬੰਧਿਤ ਬਹੁਤ ਸਾਰੀਆਂ ਖੋਜਾਂ ਕੀਤੀਆਂ ਹਨ। ਜੋਸ਼ੀ ਨੇ ਹਾਲ ਹੀ ਵਿਚ ਇਕ ਇੰਟਰਵਿਊ  ਦੌਰਾਨ ਦੱਸਿਆ, "ਜੋਸ਼ ਅਤੇ ਉਤਸੁਕਤਾ ਮੈਨੂੰ ਪ੍ਰੇਰਿਤ ਕਰਦੀ ਹੈ।" ਉਹਨਾਂ ਨੇ ਇਹ ਵੀ ਕਿਹਾ ਕਿ ਇਕ ਸਮੱਸਿਆ ਦੀ ਪਛਾਣ ਕਰਨਾ ਅਤੇ ਵੱਖਰੇ ਹੱਲ ਬਾਰੇ ਸੋਚਣਾ ਉਹਨਾਂ ਨੂੰ ਨਵੇਂ ਵਿਚਾਰਾਂ ਤੱਕ ਪਹੁੰਚਣ ਵਿਚ ਸਹਾਇਤਾ ਕਰਦਾ ਹੈ। 

PhotoPhoto

ਪੁਰਸਕਾਰ ਸਮਾਰੋਹ ਵਿਚ ਜੋਸ਼ੀ ਨੇ ਕਿਹਾ ਕਿ ਥਾਰ ਕਲਾਊਡ, ਆਰਟੀਫੀਸ਼ਲ ਇੰਟੈਲੀਜੈਂਸ ਅਤੇ ਕੁਆਂਟਮ ਕੰਪਿਊਟਿੰਗ ਹੁਣ ਸਿਰਫ ਚਰਚਾ ਦੇ ਸ਼ਬਦ ਨਹੀਂ ਹਨ, ਬਲਕਿ ਇਹਨਾਂ ਦੀ ਜ਼ਿਆਦਾ ਵਰਤੋਂ ਹੋ ਰਹੀ ਹੈ। ਉਹਨਾਂ ਨੇ ਕਿਹਾ, "ਇਹ ਸਾਰੇ ਖੇਤਰ ਬਹੁਤ ਹੀ ਦਿਲਚਸਪ ਹਨ ਅਤੇ ਮੈਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਕੁਆਂਟਮ ਕੰਪਿਊਟਿੰਗ ਵਿਚ ਅੱਗੇ ਵੱਧ ਰਿਹਾ ਹਾਂ।"

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement