
ਅਸੀਂ ਕੋਈ ਕਬਾਈਲੀ ਦੇਸ਼ ਨਹੀਂ ਹਾਂ, ਅਸੀਂ ਤੁਰਕੀ ਹਾਂ
ਅੰਕਾਰਾ (ਤੁਰਕੀ), 26 ਅਕਤੂਬਰ : ਤੁਰਕੀ ਦੇ ਰਾਸ਼ਟਰਪਤੀ ਰਜਬ ਤੈਅਬ ਏਦਰੋਆਨ ਨੇ ਐਤਵਾਰ ਨੂੰ ਅਮਰੀਕਾ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕਿ ਉਹ ਜੋ ਆਰਥਕ ਪਾਬੰਦੀ ਲਗਾਉਣਾ ਚਾਹੁੰਦਾ ਹੈ, ਲਗਾ ਕੇ ਦੇਖ ਲਵੇ। ਉਨ੍ਹਾਂ ਫ਼ਰਾਂਸ ਦੇ ਰਾਸ਼ਟਰਪਤੀ ਏਮੈਲੁਅਲ ਮੈਕਰੋਂ 'ਤੇ ਵੀ ਇਕ ਵਾਰ ਫਿਰ ਨਿਸ਼ਾਨਾ ਵਿਨ੍ਹਿਆ। ਏਦਰੋਆਨ ਨੇ ਮੈਕਰੋਂ ਦੇ ਇਸਲਾਮ ਅਤੇ ਕੱਟੜਪੰਥੀ ਮੁਸਲਮਾਨਾਂ 'ਤੇ ਵਿਅਕਤ ਕੀਤੇ ਵਿਚਾਰਾਂ ਬਾਰੇ ਕਿਹਾ ਕਿ ਉਨ੍ਹਾਂ ਨੂੰ ਮਾਨਸਿਕ ਉਪਚਾਰ ਦੀ ਜ਼ਰੂਰਤ ਹੈ।
ਅਮਰੀਕਾ ਦੀ ਚਿਤਾਵਨੀਆਂ ਦੇ ਜਵਾਬ ਵਿਚ ਉਨ੍ਹਾਂ ਕਿਹਾ,''ਤੁਸੀ ਜੋ ਵੀ ਪਾਬੰਦੀ ਲਗਾਉਣਾ ਚਾਹੁੰਦੇ ਹੋ, ਦੇਰ ਨਾ ਕਰੋ।'' ਪਰ ਅਸੀਂ ਕੋਈ ਕਬਾਈਲੀ ਦੇਸ਼ ਨਹੀਂ ਹਾਂ। ਅਸੀਂ ਤੁਰਕੀ ਹਾਂ। ਅਮਰੀਕਾ ਨੇ ਤੁਰਕੀ ਨੂੰ ਚਿਤਾਵਨੀ ਦਿਤੀ ਸੀ ਕਿ ਉਹ ਨਾਗੋਨਰੋ-ਕਾਰਾਬਾਖ਼ ਵਿਚ ਸਿੱਧੇ ਸੰਘਰਸ਼ ਵਿਚ ਸ਼ਾਮਲ ਨਾ ਹੋਵੇ।