ਖ਼ਬਰਾਂ |

ਤਾਜ਼ਾ |

ਪਾਕਿਸਤਾਨ ‘ਚ ਨਨਕਾਣਾ ਸਾਹਿਬ ਤੋਂ ਬਾਅਦ ਹਿੰਦੂ ਮੰਦਿਰ ਦੀ ਹੋਈ ਭੰਨ-ਤੋੜ
Published : Jan 27, 2020, 1:06 pm IST
Updated : Jan 27, 2020, 3:18 pm IST
SHARE ARTICLE
Hindu Temple
Hindu Temple

ਪਾਕਿਸਤਾਨ ਦੇ ਸਿੰਧ ਰਾਜ ‘ਚ ਘੱਟ ਸੰਖਿਆ ਦਾ ਜਿਉਣਾ ਹੋਰ ਮੁਸ਼ਕਿਲ ਹੁੰਦਾ...

ਲਾਹੌਰ: ਪਾਕਿਸਤਾਨ ਦੇ ਸਿੰਧ ਰਾਜ ‘ਚ ਘੱਟ ਸੰਖਿਆ ਦਾ ਜਿਉਣਾ ਹੋਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ। ਸਿੰਧ ਰਾਜ ਦੇ ਛਾਛਰੋ ਸ਼ਹਿਰ ਦੇ ਥਾਰਪਾਰਕਰ ਇਲਾਕੇ ‘ਚ ਕੁੱਝ ਅਣਪਛਾਤੇ ਕੱਟੜਪੰਥੀਆਂ ਨੇ ਹਿੰਦੂ ਮੰਦਰ ਉੱਤੇ ਹਮਲਾ ਕੀਤਾ, ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ। ਕੱਟੜਪੰਥੀਆਂ ਨੇ ਉੱਥੋ ਦੀ ਮਾਤਾ ਰਾਣੀ ਭਟਿਆਨੀ ਦੀ ਮੂਰਤੀ ਵੀ ਤੋੜ ਕੀਤੀ ਹੈ।

MandirMandir

ਪਾਕਿਸਤਾਨ ਵਿੱਚ ਘੱਟ ਗਿਣਤੀਆਂ ‘ਤੇ ਜਾਰੀ ਜੁਲਮ ਦਾ ਦੌਰ ਘਟਣ ਦਾ ਨਾਮ ਨਹੀਂ ਲੈ ਰਿਹਾ। ਪਹਿਲਾਂ ਪਾਕਿਸਤਾਨ ‘ਚ ਨਨਕਾਣਾ ਸਾਹਿਬ ਗੁਰੁਦਵਾਰੇ ‘ਤੇ ਹੋਏ ਹਮਲੇ ਤੋਂ ਬਾਅਦ ਹੁਣ ਉਪਦਰਵੀਆਂ ਨੇ ਹਿੰਦੂ ਸਮੂਹ ਦੇ ਮੰਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਪਾਕਿਸਤਾਨ ਦੇ ਸਿੰਧ ਪ੍ਰਾਂਤ ਵਿੱਚ ਘੱਟ ਗਿਣਤੀ ਦਾ ਜਿਉਣਾ ਹੋਰ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

Hindu MandirHindu Mandir

ਸਿੰਧ ਪ੍ਰਾਂਤ ਦੇ ਛਾਛਰੋ ਸ਼ਹਿਰ ਦੇ ਥਾਰਪਾਰਕਰ ਇਲਾਕੇ ‘ਚ ਕੁੱਝ ਅਣਪਛਾਤੇ ਕੱਟੜਪੰਥੀਆਂ ਨੇ ਹਿੰਦੂ ਮੰਦਿਰ  ਉੱਤੇ ਹਮਲਾ ਕੀਤਾ, ਮੂਰਤੀਆਂ ਨੂੰ ਨੁਕਸਾਨ ਪਹੁੰਚਾਇਆ। ਕੱਟੜਪੰਥੀਆਂ ਨੇ ਉੱਥੇ ਦੀ ਮਾਤਾ ਰਾਣੀ ਭਟਿਆਨੀ ਦੀ ਮੂਰਤੀ ਵੀ ਤੋੜ ਦਿੱਤੀ। ਇਹ ਹਮਲਾ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਸਿੰਧ ਤੋਂ ਇੱਕ ਚੋਂ ਬਾਅਦ ਇੱਕ ਲਗਾਤਾਰ ਹਿੰਦੂ ਲੜਕੀਆਂ  ਦੇ ਅਗਵਾਹ ਅਤੇ ਜਬਰਨ ਧਰਮ ਤਬਦੀਲੀ ਦੀਆਂ ਖਬਰਾਂ ਸਾਹਮਣੇ ਆ ਰਹੀ ਹਨ।  

ਘੱਟ ਗਿਣਤੀ ‘ਤੇ ਹੋ ਰਿਹਾ ਜ਼ੁਲਮ

ਹਿੰਦੂ ਲੜਕੀਆਂ ਦੇ ਲਗਾਤਾਰ ਅਗਵਾਹ ਅਤੇ ਜਬਰਨ ਧਰਮ ਤਬਦੀਲੀ ਦੀਆਂ ਖਬਰਾਂ ‘ਚ ਧਾਰਮਿਕ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸਿੰਧ ਵਿੱਚ ਹੀ ਘੱਟ ਗਿਣਤੀਆਂ ‘ਤੇ ਸਭ ਤੋਂ ਜ਼ਿਆਦਾ ਜ਼ੁਲਮ ਕੀਤਾ ਜਾ ਰਿਹਾ ਹੈ। ਉਪਦਰਵੀ ਲਗਾਤਾਰ ਧਾਰਮਿਕ ਤੌਰ ‘ਤੇ ਘੱਟ ਗਿਣਤੀ ਦੇ ਮੰਦਿਰਾਂ ਅਤੇ ਪਵਿਤਰ ਸਥਾਨਾਂ ਨੂੰ ਨਿਸ਼ਾਨਾ ਬਣਾ ਜਾ ਰਿਹਾ ਹੈ।

Nankana SahibNankana Sahib

ਜਦੋਂ ਨਨਕਾਨਾ ਸਾਹਿਬ ਗੁਰਦੁਆਰੇ ‘ਤੇ ਹੋਇਆ ਹਮਲਾ

ਸਾਲ ਦੀ ਸ਼ੁਰੁਆਤ ‘ਚ ਹੀ ਪਾਕਿਸਤਾਨ ‘ਚ ਨਨਕਾਣਾ ਸਾਹਿਬ ਗੁਰਦੁਆਰੇ ਨੂੰ ਨਿਸ਼ਾਨਾ ਬਣਾਇਆ ਗਿਆ। ਕੱਟੜਪੰਥੀਆਂ ਦੀ ਭੀੜ ਨੇ ਨਨਕਾਨਾ ਸਾਹਿਬ ਗੁਰੁਦਵਾਰੇ ‘ਤੇ ਪਥਰਾਅ ਕੀਤਾ ਸੀ, ਨਾਲ ਹੀ ਨਨਕਾਨਾ ਸਾਹਿਬ ਗੁਰੁਦਵਾਰੇ ਦਾ ਨਾਮ ਬਦਲਨ ਅਤੇ ਸਿੱਖਾਂ ਨੂੰ ਉੱਥੋਂ ਭਜਾਉਣ ਦੇ ਨਾਹਰੇ ਵੀ ਲਗਾਏ ਗਏ ਸਨ। ਹਮਲਾ ਕਰਨ ਵਾਲੀ ਭੀੜ ਦੀ ਅਗੁਵਾਈ ਮੋਹੰਮਦ ਹਸਨ ਦਾ ਭਰਾ ਕਰ ਰਿਹਾ ਸੀ। ਮੁਹੰਮਦ ਹਸਨ ਨੇ ਹੀ ਸਿੱਖ ਕੁੜੀ ਜਗਜੀਤ ਕੌਰ ਨੂੰ ਅਗਵਾ ਕੀਤਾ ਸੀ ਅਤੇ ਉਸ ਨਾਲ ਨਿਕਾਹ ਕਰ ਲਿਆ ਸੀ।  

Nankana Sahib Nankana Sahib

ਭਾਰਤ ਨੇ ਕੀਤੀ ਸੀ ਸਖ਼ਤ ਨਿੰਦਾ

ਪਾਕਿਸਤਾਨ ਵਿੱਚ ਘੱਟ ਗਿਣਤੀ ਉੱਤੇ ਜਾਰੀ ਜ਼ੁਲਮ ਅਤੇ ਮੰਦਿਰਾਂ ਨੂੰ ਨਿਸ਼ਾਨਾ ਬਣਾਏ ਜਾਣ ‘ਤੇ ਸਖਤ ਇਤਰਾਜ ਪ੍ਰਗਟ ਕੀਤਾ ਸੀ। ਇਸਤੋਂ ਪਹਿਲਾਂ ਗੁਰੁਦਵਾਰੇ ‘ਤੇ ਹੋਏ ਹਮਲੇ  ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਹਾਈ ਕਮਿਸ਼ਨਰ ਨੂੰ ਤਲਬ ਕਰਦੇ ਹੋਏ ਸਖਤ ਕਾਰਵਾਈ ਦੀ ਮੰਗ ਕੀਤੀ ਸੀ। ਜਿਸ ਤੋਂ ਬਾਅਦ ਦਬਾਅ ਵਿੱਚ ਝੂਕੇ ਪਾਕਿਸਤਾਨ ਨੇ ਗੁਰੁਦਵਾਰੇ ‘ਤੇ ਹਮਲਾ ਕਰਾਉਣ ਵਾਲੇ ਸ਼ਖਸ ਨੂੰ ਗਿਰਫਤਾਰ ਕਰ ਜੇਲ੍ਹ ਭੇਜ ਦਿੱਤਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bride Arrested at Delhi Airport | 51 ਲੱਖ ਦੀ ਕਥਿਤ ਠੱਗੀ! 7 ਸਾਲ ਬਾਅਦ ਕੈਨੇਡਾ ਤੋਂ ਪਰਤੀ ਲਾੜੀ ਕੀਤੀ ਕਾਬੂ

11 Oct 2026 2:11 PM

ਰੋਟੀ ਖਾਣ ਘਰ ਜਾ ਰਿਹਾ ਨੌਜਵਾਨ ਰਸਤੇ 'ਚ ਡਿੱਗਿਆ ! ਸ਼ੱਕੀ ਹਾਲਾਤਾਂ 'ਚ ਮੌ*ਤ

09 Oct 2026 3:00 PM

ਮੈਡ ਸੰਧੂ ਕਤਲ ਮਾਮਲੇ 'ਚ ਵੱਡੀ ਕਾਰਵਾਈ! ਇਕ ਮੁਲਜ਼ਮ ਗ੍ਰਿਫ਼ਤਾਰ

08 Oct 2026 3:03 PM

‘ਪਰਗਟ ਸਿੰਘ ਕਦੇ ਕਿਸੇ ਅੱਗੇ ਉੱਚੀ ਆਵਾਜ਼ 'ਚ ਗੱਲ ਨਹੀਂ ਕਰਦੇ'-ਦਲਵੀਰ ਗੋਲਡੀ

08 Oct 2026 3:02 PM

ਤਰਨਤਾਰਨ ਵਿੱਚ ਵੱਡੀ ਵਾਰਦਾਤ, ਦੋ ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

07 Oct 2026 2:51 PM
Advertisement