ਲੌਕਡਾਊਨ: ਸਪੇਨ ਨੇ ਦਿੱਤੀ ਬੱਚਿਆਂ ਨੂੰ ਖੇਡਣ ਦੀ ਮਨਜ਼ੂਰੀ, ਅਮਰੀਕੀ ਸੂਬੇ ਵੀ ਦੇਣ ਲੱਗੇ ਢਿੱਲ
Published : Apr 27, 2020, 11:28 am IST
Updated : Apr 27, 2020, 11:28 am IST
SHARE ARTICLE
Photo
Photo

ਲੌਕਡਾਊਨ ਦੌਰਾਨ ਸਪੇਨ ਨੇ ਛੇ ਹਫਤਿਆਂ ਬਾਅਦ ਪਹਿਲੀ ਵਾਰ ਬੱਚਿਆਂ ਨੂੰ ਬਾਹਰ ਜਾ ਕੇ ਖੇਡਣ ਦੀ ਇਜਾਜ਼ਤ ਦਿੱਤੀ ਹੈ।

ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਵਿਚ ਯੂਰੋਪੀਅਨ ਦੇਸ਼ਾਂ ਵੱਲੋਂ ਪੜਾਅਵਾਰ ਅਤੇ ਯੋਜਨਾਬੱਧ ਤਰੀਕੇ ਨਾਲ ਢਿੱਲ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਸਪੇਨ ਨੇ ਛੇ ਹਫਤਿਆਂ ਬਾਅਦ ਪਹਿਲੀ ਵਾਰ ਬੱਚਿਆਂ ਨੂੰ ਬਾਹਰ ਜਾ ਕੇ ਖੇਡਣ ਦੀ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਅਮਰੀਕੀ ਗਵਰਨਰ ਅਪਣੇ-ਅਪਣੇ ਤਰੀਕਿਆਂ ਨਾਲ ਬੰਦ ਵਿਚ ਢਿੱਲ ਦੇਣ ਲਈ ਕਦਮ ਚੁੱਕ ਰਹੇ ਹਨ।

PhotoPhoto

ਚੀਨ ਦੇ ਸਰਕਾਰੀ ਮੀਡੀਆ  ਨੇ ਦੱਸਿਆ ਕਿ ਕੋਰੋਨਾ ਵਾਇਰਸ ਸੰਕਰਮਣ ਦਾ ਕੇਂਦਰ ਰਹੇ ਵੁਹਾਨ ਦੇ ਹਸਪਤਾਲਾਂ ਵਿਚ ਕੋਵਿਡ-19 ਦਾ ਹੁਣ ਕੋਈ ਮਰੀਜ ਨਹੀਂ ਹੈ। ਵੁਹਾਨ ਵਿਚ ਕੋਰੋਨਾ ਨਾਲ ਹੁਣ ਤੱਕ 3900 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਕੋਰੋਨਾ ਵਾਇਰਸ ਨਾਲ ਠੀਕ ਹੋਣ ਤੋਂ ਬਾਅਦ ਸੋਮਵਾਰ ਨੂੰ ਕੰਮ 'ਤੇ ਪਰਤ ਆਏ ਹਨ।

PhotoPhoto

ਅਮਰੀਕਾ ਵਿਚ ਸੰਕਰਮਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਨਿਊਯਾਰਕ ਅਤੇ ਮਿਸ਼ੀਗਨ ਦੇ ਗਵਰਨਰਾਂ ਨੇ ਘੱਟੋ ਘੱਟ ਮਈ ਦੇ ਅੱਧ ਤੱਕ ਬੰਦ ਲਾਗੂ ਰੱਖਣ ਦਾ ਫੈਸਲਾ ਕੀਤਾ ਹੈ। ਜਾਰਜੀਆ, ਓਕਲਾਹੋਮਾ ਅਤੇ ਅਲਾਸਕਾ ਨੇ ਕੁੱਝ ਕਾਰੋਬਾਰ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ।

PhotoPhoto

ਅਮਰੀਕਾ ਸਥਿਤੀ 'ਜਾਨਸ ਹਾਪਕਿਨਸ ਯੂਨੀਵਰਸਿਟੀ' ਅਨੁਸਾਰ ਸੰਕਰਮਣ ਨਾਲ ਦੁਨੀਆ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 29 ਲੱਖ ਲੋਕ ਸੰਕਰਮਿਤ ਹੋਏ ਹਨ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਅਸਲ ਅੰਕੜਾ ਇਸ ਤੋਂ ਕਾਫੀ ਜ਼ਿਆਦਾ ਹੈ। ਇਟਲੀ, ਬ੍ਰਿਟੇਨ, ਸਪੇਨ ਅਤੇ ਫਰਾਂਸ ਵਿਚ ਵੀਹ-ਵੀਹ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਅਮਰੀਕਾ ਵਿਚ ਇਹ ਅੰਕੜਾ ਕਰੀਬ 55,000 ਹੈ।

PhotoPhoto

ਇਟਲੀ ਵਿਚ ਮੌਤਾਂ ਦੀ ਗਿਣਤੀ ਵਿਚ ਕਮੀ ਆਉਣ ਤੋਂ ਬਾਅਦ ਫੈਕਟਰੀਆਂ, ਨਿਰਮਾਣ ਕਾਰਜਾਂ ਅਤੇ ਕਈ ਕਾਰੋਬਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। 4 ਮਈ ਤੋਂ ਪਾਰਕ ਖੋਲ੍ਹੇ ਜਾਣਗੇ, ਅੰਤਿਮ ਸਸਕਾਰ ਦੀ ਮਨਜ਼ੂਰੀ ਦਿੱਤੀ ਜਾਵੇਗੀ, ਐਥਲੀਟ ਪ੍ਰੈਕਟਿਸ ਸ਼ੁਰੂ ਕਰ ਸਕਣਗੇ। ਇਸ ਤੋਂ ਇਲਾਵਾ 18 ਮਈ ਨੂੰ ਸਟੋਰ ਅਤੇ ਅਜਾਇਬ ਘਰ ਖੋਲ ਦਿੱਤੇ ਜਾਣਗੇ ਅਤੇ ਇਕ ਜੂਨ ਤੋਂ ਕੈਫੇ ਅਤੇ ਸੈਲੂਨ ਖੋਲੇ ਜਾਣਗੇ।

PhotoPhoto

ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਸਪੇਨ ਵਿਚ14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਪਣੇ ਮਾਤਾ ਪਿਤਾ ਦੇ ਨਾਲ ਇਕ ਘੰਟੇ ਲਈ ਬਾਹਰ ਜਾ ਕੇ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ। 

Location: United States

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement