
ਗੂਗਲ ਅਪਣੀ ਪੁਰਾਣੀ ਡੂਡਲ ਸੀਰੀਜ਼ ਨੂੰ ਇਕ ਵਾਰ ਫਿਰ ਯੂਜ਼ਰਸ ਲਈ ਲੈ ਕੇ ਆਇਆ ਹੈ।
ਨਵੀਂ ਦਿੱਲੀ: ਗੂਗਲ ਅਪਣੀ ਪੁਰਾਣੀ ਡੂਡਲ ਸੀਰੀਜ਼ ਨੂੰ ਇਕ ਵਾਰ ਫਿਰ ਯੂਜ਼ਰਸ ਲਈ ਲੈ ਕੇ ਆਇਆ ਹੈ। ਲੌਕਡਾਊਨ ਦੌਰਾਨ ਲੋਕ ਘਰਾਂ ਵਿਚ ਬੈਠੇ ਬੋਰ ਨਾ ਹੋਣ, ਇਸ ਦੇ ਲਈ ਗੂਗਲ ਅਪਣੇ ਡੂਡਲ ਵਿਚ ਕੋਡਿੰਗ ਗੇਮ ਲੈ ਕੇ ਆਇਆ ਹੈ। ਗੂਗਲ ਦੀ ਇਸ ਡੂਡਲ ਸੀਰੀਜ਼ ਵਿਚ ਕਈ ਗੂਗਲ ਡੂਡਲ ਗੇਮਜ਼ ਹੋਣਗੀਆਂ।
Photo
ਅੱਜ ਦੇ ਡੂਡਲ ਵਿਚ ਇਕ ਮਜ਼ੇਦਾਰ ਕੋਡਿੰਗ ਗੇਮ ਹੈ, ਜਿਸ ਵਿਚ ਇਕ ਖਰਗੋਸ਼ ਦਿੱਤਾ ਗਿਆ ਹੈ। ਇਸ ਖਰਗੋਸ਼ ਨੂੰ ਗਾਜਰ ਇਕੱਠੀ ਕਰਨੀ ਹੈ। ਇਹ ਗੇਮ ਬਹੁਤ ਆਸਾਨ ਹੈ। ਇਸ ਗੇਮ ਵਿਚ ਪਲੇਅਰ ਖਰਗੋਸ਼ ਨੂੰ ਕੰਟਰੋਲ ਕਰ ਸਕਦੇ ਹਨ। ਇਸ ਗੇਮ ਨੂੰ ਨਾਨ ਪ੍ਰੋਗਰਾਮਰਸ ਵੀ ਖੇਡ ਸਕਦੇ ਹਨ। ਗੂਗਲ ਕਿਡਸ ਕੋਡਿੰਗ ਦੇ 50 ਸਾਲ ਪੂਰੇ ਹੋਏ 'ਤੇ 2017 ਵਿਚ ਸਭ ਤੋਂ ਪਹਿਲਾਂ ਕੋਡਿੰਗ ਗੇਮ ਲਾਂਚ ਕੀਤਾ ਸੀ।
Photo
ਉੱਥੇ ਹੀ ਹੁਣ ਲੌਕਡਾਊਨ ਦੌਰਾਨ ਇਸ ਨੂੰ ਫਿਰ ਤੋਂ ਪੇਸ਼ ਕੀਤਾ ਗਿਆ ਹੈ। ਤੁਸੀਂ ਵੀ ਜੇਕਰ ਘਰ ਬੈਠੇ ਬੋਰ ਹੋ ਰਹੇ ਹੋ ਤਾਂ ਇਸ ਗੇਮ ਨੂੰ ਟ੍ਰਾਈ ਕਰ ਸਕਦੇ ਹੋ। ਗੂਗਲ ਡੂਡਲ ਦੀ ਇਸ ਗੇਮ ਨੂੰ ਗੂਗਲ ਡੂਡਲ ਟੀਮ. ਗੂਗਲ ਬਲਾਕਲੀ ਟੀਮ ਅਤੇ ਐਮਆਈਟੀ ਸਕ੍ਰੈਚ ਟੀਮ ਨੇ ਬਣਾਇਆ ਹੈ।