ਸ਼ੁਜਾਤ ਬੁਖ਼ਾਰੀ ਦੇ ਕਤਲ 'ਚ ਲਸ਼ਕਰ-ਏ-ਤਇਬਾ ਸ਼ਾਮਲ ?
Published : Jun 27, 2018, 4:31 pm IST
Updated : Jun 27, 2018, 4:31 pm IST
SHARE ARTICLE
Shujaat Bukhari
Shujaat Bukhari

ਜੰਮੂ - ਕਸ਼ਮੀਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਕਤਲ ਕਰਨ ਵਾਲਿਆਂ ਦੀ ਪਛਾਣ ਕਰ ਲਈ ਹੈ। ਅਣਪਛਾਤੇ ਬੰਦੂਕਧਾਰੀਆਂ...

ਜੰਮੂ - ਕਸ਼ਮੀਰ ਪੁਲਿਸ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਸੀਨੀਅਰ ਪੱਤਰਕਾਰ ਸ਼ੁਜਾਤ ਬੁਖ਼ਾਰੀ ਦੀ ਕਤਲ ਕਰਨ ਵਾਲਿਆਂ ਦੀ ਪਛਾਣ ਕਰ ਲਈ ਹੈ। ਅਣਪਛਾਤੇ ਬੰਦੂਕਧਾਰੀਆਂ ਨੇ 14 ਜੂਨ ਨੂੰ ਬੁਖ਼ਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ ਸੀ। ਪੁਲਿਸ ਦੇ ਸੂਤਰਾਂ ਦਾ ਕਹਿਣਾ ਹੈ ਕਿ ਇਕ ਹਮਲਾਵਰ ਦੱਖਣ ਕਸ਼ਮੀਰ ਦਾ ਅਤੇ ਦੂਜਾ ਪਾਕਿਸਤਾਨੀ ਨਾਗਰਿਕ ਹੈ। ਖਬਰਾਂ ਮੁਤਾਬਕ ਪੁਲਿਸ ਨੇ ਕਿਹਾ ਕਿ ਅਸੀਂ ਹਮਲਾਵਰਾਂ ਦੀ ਪਛਾਣ ਕਰ ਲਈ ਹੈ। ਉਨ੍ਹਾਂ ਵਿਚੋਂ ਦੋ ਦੱਖਣ ਕਸ਼ਮੀਰ ਦੇ ਹਨ ਅਤੇ ਇੱਕ ਪਾਕਿਸਤਾਨ ਦਾ ਹੈ।

Shujaat Bukhari's murderShujaat Bukhari's murder

ਪੁਲਿਸ ਸੂਤਰਾਂ ਦੇ ਮੁਤਾਬਕ, ਇਸ ਹਮਲੇ ਵਿਚ ਜੋ ਪਾਕਿਸਤਾਨੀ ਨਗਰਿਕ ਸ਼ਾਮਿਲ ਹੈ ਉਸ ਦਾ ਨਾਮ ਨਾਵੀਦ ਜਟ ਹੈ। ਇਸ ਸਾਲ ਫਰਵਰੀ ਵਿਚ ਉਹ ਸ਼੍ਰੀ ਮਹਾਰਾਜਾ ਹਰਿ ਸਿੰਘ ( ਐਸਐਸਐਚਐਸ )  ਹਸਪਤਾਲ ਤੋਂ ਪੁਲਿਸ ਦੀ ਗ੍ਰਿਫ਼ਤ ਤੋਂ ਭੱਜ ਗਿਆ ਸੀ। ਨਾਵੀਦ ਦੇ ਸਬੰਧ ਲਸ਼ਕਰ-ਏ-ਤਇਬਾ ਨਾਲ ਹੈ। ਪੁਲਿਸ ਸੂਤਰਾਂ ਦੇ ਮੁਤਾਬਕ, ਉਨ੍ਹਾਂ ਨੇ ਪਾਕਿਸਤਾਨ ਦੇ ਇਕ ਬਲਾਗਰ ਦੀ ਵੀ ਪਛਾਣ ਕੀਤੀ ਹੈ। ਉਸ ਬਲਾਗਰ ਨੇ ਬੁਖਾਰੀ  ਵਿਰੁਧ ਇਕ ਮੁਹਿੰਮ ਸ਼ੁਰੂ ਕੀਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਸ਼੍ਰੀਨਗਰ ਦਾ ਇਕ ਅਤਿਵਾਦੀ ਹੈ ਜੋ ਫਿਲਹਾਲ ਪਾਕਿਸਤਾਨ ਵਿਚ ਰਹਿੰਦਾ ਹੈ।

Shujaat Bukhari's murderShujaat Bukhari's murder

ਇਸ ਮਾਮਲੇ ਵਿਚ ਹੋਰ ਖੁਲਾਸਾ ਕਰਨ ਲਈ ਪੁਲਿਸ ਬੁੱਧਵਾਰ ਸ਼ਾਮ ਨੂੰ ਇਕ ਪ੍ਰੈਸ ਕਾਂਫ਼ਰੈਂਸ ਕਰ ਸਕਦੀ ਹੈ। ਬੁਖਾਰੀ ਕਸ਼ਮੀਰ ਦੇ ਅਖਬਰ ਰਾਇਜ਼ਿੰਗ ਕਸ਼ਮੀਰ ਦੇ ਮੁੱਖ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸਨ। 14 ਜੂਨ ਨੂੰ ਸ਼੍ਰੀਨਗਰ ਦੇ ਪ੍ਰੈਸ ਐਨਕਲੇਵ ਦੇ ਅਪਣੇ ਦਫ਼ਤਰ ਤੋਂ ਬਾਹਰ ਬੁਖਾਰੀ ਦੀ ਕਤਲ ਕਰ ਦਿਤਾ ਗਿਆ ਸੀ। ਇਸ ਹਮਲੇ ਤੋਂ ਬਾਅਦ ਹੀ ਪੁਲਿਸ ਨੇ ਸੀਸੀਟੀਵੀ ਫੁਟੇਜ ਤੋਂ ਪਤਾ ਲਗਾਇਆ ਕਿ ਹਮਲਾਵਰ ਬਾਈਕ 'ਤੇ ਸਵਾਰ ਸਨ।  

Shujaat Bukhari's murderShujaat Bukhari's murder

ਬਾਈਕ 'ਤੇ ਇਕ ਹਮਲਾਵਰ ਨੇ ਹੈਲਮਟ ਪਾਇਆ ਸੀ ਜਦਕਿ ਦੂਜੇ ਨੇ ਮਾਸਕ ਲਗਾਇਆ ਸੀ। ਪੁਲਿਸ ਨੇ ਬੁਖਾਰੀ ਦੇ ਗਾਰਡ ਦੀ ਪਿਸਟਲ ਚੁਰਾਉਣ ਵਾਲੇ ਇਕ ਹੋਰ ਜਵਾਨ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਬੰਦੂਕ ਚੁਰਾਉਣ ਵਾਲਾ ਮੁੰਡਾ ਨਸ਼ੇਬਾਜ ਸੀ ਅਤੇ ਉਸ ਦਾ ਕਤਲ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਿਸ ਇਸ ਹਮਲੇ ਲਈ ਲਸ਼ਕਰ-ਏ-ਤਇਬਾ ਨੂੰ ਜ਼ਿੰਮੇਦਾਰ ਦੱਸ ਰਹੀ ਹੈ ਜਦਕਿ ਲਸ਼ਕਰ ਇਸ ਤੋਂ ਇਨਕਾਰ ਕਰ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM
Advertisement