UK News: ਰਿਸ਼ੀ ਸੁਨਕ ਦੇ ਘਰ ਜ਼ਬਰਦਸਤੀ ਦਾਖ਼ਲ ਹੋਣ ਦੀ ਕੋਸ਼ਿਸ਼! ਚਾਰ ਵਿਅਕਤੀ ਗ੍ਰਿਫ਼ਤਾਰ
Published : Jun 27, 2024, 8:56 am IST
Updated : Jun 27, 2024, 8:56 am IST
SHARE ARTICLE
Four arrested after protest at UK PM Sunak's home
Four arrested after protest at UK PM Sunak's home

ਪੀਟੀਆਈ ਨੇ ਦਸਿਆ ਕਿ ਪ੍ਰਧਾਨ ਮੰਤਰੀ ਰਿਹਾਇਸ਼ੀ ਕੰਪਲੈਕਸ ਵਿਚ ਅਣਅਧਿਕਾਰਤ ਦਾਖਲੇ ਲਈ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

UK News: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਕਥਿਤ ਕੁਤਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਦੇ ਘਰ 'ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਨੂੰ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਸਮਾਚਾਰ ਏਜੰਸੀ ਏਪੀ ਦਾ ਹਵਾਲਾ ਦਿੰਦੇ ਹੋਏ, ਪੀਟੀਆਈ ਨੇ ਦਸਿਆ ਕਿ ਪ੍ਰਧਾਨ ਮੰਤਰੀ ਰਿਹਾਇਸ਼ੀ ਕੰਪਲੈਕਸ ਵਿਚ ਅਣਅਧਿਕਾਰਤ ਦਾਖਲੇ ਲਈ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਚਾਰ ਲੋਕਾਂ ਵਿੱਚ ਇਕ ਪ੍ਰੈਸ ਫੋਟੋਗ੍ਰਾਫਰ ਵੀ ਸ਼ਾਮਲ ਹੈ।

ਉੱਤਰੀ ਯੌਰਕਸ਼ਾਇਰ ਪੁਲਿਸ ਨੇ ਕਿਹਾ ਕਿ ਉੱਤਰੀ ਇੰਗਲੈਂਡ ਵਿਚ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦੀ ਕੰਟਰੀ ਅਸਟੇਟ ਵਿਚ ਦਾਖਲ ਹੋਣ ਤੋਂ ਬਾਅਦ ਮੰਗਲਵਾਰ ਨੂੰ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਪੁਲਿਸ ਅਨੁਸਾਰ ਬਾਅਦ ਦੁਪਹਿਰ ਮਾਮਲੇ ਦੀ ਗੰਭੀਰਤਾ ਨੂੰ ਭਾਂਪਦਿਆਂ ਚਾਰੋਂ ਵਿਅਕਤੀਆਂ ਨੂੰ ਨਾਜਾਇਜ਼ ਦਾਖ਼ਲੇ ਦੇ ਸ਼ੱਕ ’ਚ ਗ੍ਰਿਫ਼ਤਾਰ ਕਰ ਲਿਆ ਗਿਆ।

ਖ਼ਬਰਾਂ ਮੁਤਾਬਕ ਯੂਥ ਡਿਮਾਂਡ ਨਾਂ ਦੇ ਗਰੁੱਪ ਨੇ ਵੀਡੀਓ ਪੋਸਟ ਕੀਤਾ ਹੈ। ਇਸ 'ਚ ਜੁੱਤੇ ਪਹਿਨੇ ਇਕ ਵਿਅਕਤੀ ਨੂੰ ਸੁਨਕ ਦੇ ਤਾਲਾਬ 'ਚ ਪੈਰ ਪਾਉਂਦੇ ਦੇਖਿਆ ਗਿਆ। ਉਹ ਸ਼ੌਚ ਕਰਨ ਦਾ ਨਾਟਕ ਕਰ ਰਿਹਾ ਸੀ। ਚਾਰ ਲੋਕਾਂ ਦੇ ਇਸ ਗਰੁੱਪ ਨੇ ਪ੍ਰਧਾਨ ਮੰਤਰੀ ਨੂੰ ‘ਵਿਦਾਈ ਤੋਹਫ਼ਾ’ ਦੇਣ ਦੀ ਗੱਲ ਕੀਤੀ ਅਤੇ ਅਪਸ਼ਬਦ ਵੀ ਵਰਤੇ। ਇਸ ਗਰੁੱਪ ਨਾਲ ਜੁੜੇ ਵਿਅਕਤੀ 'ਓਲੀਵਰ' ਨੂੰ ਪੁਲਿਸ ਅਧਿਕਾਰੀ ਨੇ ਗੈਰ-ਕਾਨੂੰਨੀ ਦਾਖਲੇ ਦੇ ਪਿੱਛੇ ਦੇ ਇਰਾਦਿਆਂ ਬਾਰੇ ਪੁੱਛਿਆ। ਇਸ 'ਤੇ ਉਨ੍ਹਾਂ ਕਿਹਾ, ਮੈਨੂੰ ਲੱਗਦਾ ਹੈ ਕਿ ਸਾਡੇ ਇਰਾਦੇ ਪੂਰੇ ਹੋ ਗਏ ਹਨ।

ਯੂਥ ਡਿਮਾਂਡ ਦਾ ਕਹਿਣਾ ਹੈ ਕਿ ਬ੍ਰਿਟੇਨ ਨੂੰ ਇਜ਼ਰਾਈਲ 'ਤੇ ਦੋ-ਪੱਖੀ ਹਥਿਆਰਾਂ ਦੀ ਪਾਬੰਦੀ ਲਗਾਉਣੀ ਚਾਹੀਦੀ ਹੈ। ਸਮੂਹ ਸਰਕਾਰ ਤੋਂ 2021 ਵਿਚ ਜਾਰੀ ਕੀਤੇ ਗਏ ਤੇਲ ਅਤੇ ਗੈਸ ਲਾਇਸੈਂਸਾਂ ਨੂੰ ਰੱਦ ਕਰਨ ਦੀ ਵੀ ਮੰਗ ਕਰ ਰਿਹਾ ਹੈ। ਦੱਸ ਦੇਈਏ ਕਿ ਸੁਨਕ ਨੇ ਇਸ ਸਾਲ ਦੀ ਸ਼ੁਰੂਆਤ 'ਚ ਇਸ ਗਰੁੱਪ ਦੀ ਨਿੰਦਾ ਕੀਤੀ ਸੀ। ਉਸ ਸਮੇਂ ਇਸ ਗਰੁੱਪ ਨਾਲ ਜੁੜੇ ਲੋਕਾਂ ਨੇ ਮਜ਼ਦੂਰ ਆਗੂ ਕੀਰ ਸਟਾਰਮਰ ਦੇ ਘਰ ਬੈਨਰ ਟੰਗਿਆ ਹੋਇਆ ਸੀ। ਲਿਖਿਆ ਸੀ 'ਕਤਲ ਬੰਦ ਕਰੋ।' ਇਸ ਨੂੰ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ ਸੰਦਰਭ ਵਿਚ ਦੇਖਿਆ ਗਿਆ ਸੀ।

 

ਇਸ ਤੋਂ ਪਹਿਲਾਂ ਪਿਛਲੇ ਅਗਸਤ ਵਿਚ, ਚਾਰ ਗ੍ਰੀਨਪੀਸ ਪ੍ਰਦਰਸ਼ਨਕਾਰੀਆਂ ਨੂੰ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪਿਆ ਸੀ। ਇਨ੍ਹਾਂ ਲੋਕਾਂ 'ਤੇ ਸੁਨਕ ਦੇ ਘਰ 'ਤੇ ਹਮਲਾ ਕਰਨ ਅਤੇ ਉਸ ਦੀ ਯੋਜਨਾ ਦਾ ਵਿਰੋਧ ਕਰਨ ਲਈ ਕਾਲੇ ਕੱਪੜਿਆਂ ਦੀ ਵਰਤੋਂ ਕਰਨ ਦਾ ਦੋਸ਼ ਸੀ। ਇਹ ਸਮੂਹ ਉੱਤਰੀ ਸਾਗਰ ਵਿਚ ਤੇਲ ਅਤੇ ਗੈਸ ਡ੍ਰਿਲਿੰਗ ਦਾ ਵਿਸਤਾਰ ਕਰਨ ਦੀਆਂ ਸੁਨਕ ਦੀਆਂ ਯੋਜਨਾਵਾਂ ਦੇ ਵਿਰੁਧ ਹੈ।

Tags: rishi sunak

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement