
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ ਕਿ ਕਾਬੁਲ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਸਮੇਂ ਉਹਨਾਂ ਦਾ ਕੋਈ ਨਿਊਜ਼ੀਲੈਂਡ ਰੱਖਿਆ ਬਲ ਕਾਬੁਲ ਵਿਚ ਨਹੀਂ ਸੀ
ਵੈਲਿੰਗਟਨ: ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ (New Zealand Prime Minister Jacinda Ardern) ਨੇ ਕਿਹਾ ਕਿ ਵੀਰਵਾਰ ਨੂੰ ਕਾਬੁਲ ਹਵਾਈ ਅੱਡੇ ਨੇੜੇ ਹੋਏ ਧਮਾਕਿਆਂ ਸਮੇਂ ਉਹਨਾਂ ਦਾ ਕੋਈ ਨਿਊਜ਼ੀਲੈਂਡ ਰੱਖਿਆ ਬਲ (NZDF) ਕਾਬੁਲ ਵਿਚ ਨਹੀਂ ਸੀ ਕਿਉਂਕਿ ਉਹ ਸਾਰੇ ਅੰਤਿਮ ਉਡਾਨ ਵਿਚ ਸੁਰੱਖਿਅਤ ਨਿਕਲ ਗਏ ਸੀ।
New Zealand completes Kabul evacuation
ਹੋਰ ਪੜ੍ਹੋ: ਪੰਜਾਬ ਕਾਂਗਰਸ ਦੀ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹੁੰਦੇ ਨੇ ਹਰੀਸ਼ ਰਾਵਤ, ਜਾਣੋ ਕੀ ਹੈ ਕਾਰਨ
ਨਿਊਜ਼ ਏਜੰਸੀ ਸਿਨਹੂਆ ਦੀ ਰਿਪੋਰਟ ਅਨੁਸਾਰ ਆਰਡਰਨ ਨੇ ਕਿਹਾ ਕਿ ਨਿਊਜ਼ੀਲੈਂਡ ਰੱਖਿਆ ਬਲ (New Zealand Defence Force) ਸੀ-130 ਹਰਕਿਊਲਸ ਜਹਾਜ਼ ਜ਼ਰੀਏ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚੋਂ ਲੋਕਾਂ ਨੂੰ ਕੱਢਣ ਵਾਲੀ ਆਖਰੀ ਉਡਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਹੈ। ਐਨਜ਼ੈਡਜੀਐਫ ਨੇ ਪੁਸ਼ਟੀ ਕੀਤੀ ਹੈ ਕਿ ਕਾਬੁਲ ਹਵਾਈ ਅੱਡੇ ਉੱਤੇ ਕੋਈ ਵੀ ਨਿਊਜ਼ੀਲੈਂਡ ਨਾਗਰਿਕ ਨਹੀਂ ਹੈ।
Jacinda Ardern
ਹੋਰ ਪੜ੍ਹੋ: ਕੀ ਪ੍ਰਧਾਨ ਮੰਤਰੀ ਪੜ੍ਹੇ-ਲਿਖੇ ਹਨ? ਜਦੋਂ ਕਾਂਗਰਸ ਨੇਤਾ ਦੇ ਸਵਾਲ 'ਤੇ ਛਿੜੀ ਤਿੱਖੀ ਬਹਿਸ
ਹੁਣ ਤੱਕ 276 ਨਿਊਜ਼ੀਲੈਂਡ ਦੇ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ, ਉਹਨਾਂ ਦੇ ਪਰਿਵਾਰਾਂ ਅਤੇ ਹੋਰ ਵੀਜ਼ਾਂ ਧਾਰਕਾਂ ਨੂੰ ਕਾਬੁਲ ਤੋਂ ਕੱਢਿਆ ਗਿਆ ਹੈ। ਨਿਊਜ਼ੀਲੈਂਡ ਪੀਐਮ ਨੇ ਦੱਸਿਆ ਕਿ ਇਹਨਾਂ ਵਿਚੋਂ 228 ਪਹਿਲਾਂ ਹੀ ਯੂਏਈ ਤੋਂ ਨਿਊਜ਼ੀਲੈਂਡ ਲਈ ਰਵਾਨਾ ਹੋ ਚੁੱਕੇ ਹਨ।
New Zealand completes Kabul evacuation
ਹੋਰ ਪੜ੍ਹੋ: ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ 'ਤੇ ਭੜਕੇ ਰਾਹੁਲ ਗਾਂਧੀ, ‘ਖੇਤ ਨੂੰ ਰੇਤ ਨਹੀਂ ਹੋਣ ਦੇਵਾਂਗੇ'
ਉਹਨਾਂ ਕਿਹਾ ਕਿ ਨਿਊਜ਼ੀਲੈਂਡ (New Zealand completes Kabul evacuation) ਵਾਸੀਆਂ ਅਤੇ ਆਸਟ੍ਰੇਲੀਆਈ ਨਾਗਰਿਕਾਂ ਸਮੇਤ 100 ਲੋਕਾਂ ਦੇ ਇਕ ਹੋਰ ਸਮੂਹ ਨੂੰ NZDF ਦੀ ਕਾਬੁਲ ਤੋਂ ਆਖਰੀ ਉਡਾਣ ਵਿਚ ਕੱਢਿਆ ਗਿਆ ਸੀ। ਰੱਖਿਆ ਮੰਤਰੀ ਪਿਨੀ ਹੈਨਾਰੇ ਨੇ ਕਿਹਾ ਕਿ ਮਿਸ਼ਨ ਦੌਰਾਨ NZDF ਜਹਾਜ਼ ਕਾਬੁਲ ਤੋਂ ਤਿੰਨ ਉਡਾਣਾਂ ਭਰਨ ਦੇ ਸਮਰੱਥ ਸੀ ਅਤੇ ਸੈਂਕੜੇ ਲੋਕਾਂ ਨੂੰ ਬਾਹਰ ਕੱਢਿਆ ਗਿਆ।