
ਪਾਕਿਸਤਾਨ ਦੇ ਲਾਹੌਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ।
ਲਾਹੌਰ: ਪੰਜਾਬ ਤੋਂ ਭੱਜ ਕੇ ਪਾਕਿਸਤਾਨ ਵਿਚ ਲੰਬੇ ਸਮੇਂ ਤੋਂ ਖੂਫੀਆ ਏਜੰਸੀਆਂ ਦੀ ਸ਼ੈਅ ‘ਤੇ ਰਹਿ ਰਹੇ ਖਾਲਿਸਤਾਨੀ ਆਗੂ ਹਰਮੀਤ ਸਿੰਘ ਉਰਫ ਹੈਪੀ ਪੀਐਚਡੀ ਦੀ ਪਾਕਿਸਤਾਨ ਦੇ ਲਾਹੌਰ ਦੇ ਗੁਰਦਵਾਰਾ ਸਾਹਿਬ ਕੋਲ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
Photo
ਇਸ ਮਾਮਲੇ ਵਿਚ ਪਾਕਿਸਤਾਨ ਦੇ ਸਥਾਨਕ ਗੈਂਗ ਦੇ ਕੁਝ ਮੈਂਬਰਾਂ ਦਾ ਹੱਥ ਦੱਸਿਆ ਜਾ ਰਿਹਾ ਹੈ। ਪੁਲਿਸ ਸੂਤਰਾਂ ਮੁਤਾਬਕ ਨਸ਼ਿਆਂ ਦੀ ਸਪਲਾਈ ਦੇ ਪੈਸਿਆਂ ਦੇ ਵਿਵਾਦ ਤੋਂ ਬਾਅਦ ਹਰਮੀਤ ਸਿੰਘ ਉਰਫ ਹੈਪੀ ਪੀਐਚਡੀ ਦੀ ਹੱਤਿਆ ਕਰ ਦਿੱਤੀ ਗਈ।
Photo
ਦੱਸ ਦਈਏ ਕਿ ਹਰਮੀਤ ਪੰਜਾਬ ਪੁਲਿਸ ਦੀ ਮੋਸਟ ਵਾਂਟੇਡ ਲਿਸਟ ਵਿਚ ਸ਼ਾਮਲ ਹਨ। ਉਹਨਾਂ ‘ਤੇ ਅੰਮ੍ਰਿਤਸਰ ਵਿਚ ਹੈਂਡ ਗ੍ਰੇਨੇਡ ਹਮਲੇ ਦੀ ਸਾਜ਼ਿਸ਼ ਅਤੇ ਪੰਜਾਬ ਵਿਚ ਆਰਐਸਐਸ ਅਤੇ ਸ਼ਿਵਸੈਨਾ ਆਗੂਆਂ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦਾ ਵੀ ਇਲਜ਼ਾਮ ਹੈ।
Photo
ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਉਹ ਪਾਕਿਸਤਾਨ ਵਿਚ ਬੈਠ ਕੇ ਭਾਰਤ ਵਿਚ ਨਸ਼ਿਆਂ ਦੀ ਸਪਲਾਈ ਕਰਦੇ ਸਨ। ਹਰਮੀਤ ਸਿੰਘ PhD ਅਪਣੇ ਆਪ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਮੁਖੀ ਦੱਸਦੇ ਸਨ ਅਤੇ ਆਈਐਸਆਈ ਦੇ ਇਸ਼ਾਰਿਆਂ ‘ਤੇ ਉਹ ਲਗਾਤਾਰ ਕਈ ਸਾਲਾਂ ਤੋਂ ਪਾਕਿਸਤਾਨ ਵਿਚ ਰਹਿ ਰਿਹਾ ਸੀ।