
ਦੁਨੀਆਂ ਭਰ ਵਿਚ ਇਹ ਬਹਿਸ ਜਰੂਰ ਸ਼ੁਰੂ ਹੋ ਗਈ ਹੈ ਕਿ ਕਿਸ ਉਮਰ ਵਿਚ ਕੋਈ ਲੜਕਾ ਅਤੇ ਲੜਕੀ ਮਾਂ ਬਾਪ ਬਣ ਸਕਦੇ ਹਨ ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਕਈ ਸਾਲ ...
ਨਵੀਂ ਦਿੱਲੀ : ਪਿਛਲੇ ਦਿਨੀਂ ਇਹ ਖਬਰ ਸੁਰਖੀਆਂ ਵਿਚ ਛਾਈ ਸੀ ਕਿ ਰੂਸ ਵਿਚ 10 ਸਾਲਾਂ ਦਾ ਲੜਕਾ ਪਿਤਾ ਬਨਣ ਵਾਲਾ ਹੈ ਅਤੇ ਜਿਹੜੀ ਲੜਕੀ ਗਰਭਵਤੀ ਹੈ ਉਸ ਦੀ ਉਮਰ 13 ਸਾਲ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਡਾਕਟਰ ਵੀ ਕਈ ਟੈਸਟਾਂ ਦੇ ਬਾਅਦ ਨਹੀਂ ਕਰ ਪਾਏ ਕਿ ਹੋਣ ਵਾਲੇ ਬੱਚੇ ਦਾ ਪਿਤਾ 10 ਸਾਲਾਂ ਦਾ ਲੜਕਾ ਹੈ।
File Photo
ਪਰ ਦੁਨੀਆਂ ਭਰ ਵਿਚ ਇਹ ਬਹਿਸ ਜਰੂਰ ਸ਼ੁਰੂ ਹੋ ਗਈ ਹੈ ਕਿ ਕਿਸ ਉਮਰ ਵਿਚ ਕੋਈ ਲੜਕਾ ਅਤੇ ਲੜਕੀ ਮਾਂ ਬਾਪ ਬਣ ਸਕਦੇ ਹਨ ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਕਈ ਸਾਲ ਪਹਿਲਾਂ ਅਜਿਹਾ ਹੀ ਮਾਮਲਾ ਨਿਊਜੀਲੈਂਡ ਤੋਂ ਸਾਹਮਣੇ ਆਇਆ ਸੀ ਜਿਸ ਦੀ ਗੂੰਜ ਉੱਥੋਂ ਦੀ ਅਦਾਲਤ ਤੱਕ ਵੀ ਪਹੁੰਚੀ ਸੀ। ਜਾਣਕਾਰੀ ਅਨੁਸਾਰ ਬੱਚੇ ਦੀ ਉਮਰ 11 ਸਾਲ ਸੀ ਅਤੇ ਇਸ ਬੱਚੇ ਨੂੰ ਹੀ ਦੁਨੀਆਂ ਦਾ ਹੁਣ ਤੱਕ ਦਾ ਸੱਭ ਤੋਂ ਛੋਟਾ ਪਿਤਾ ਕਿਹਾ ਜਾਂਦਾ ਹੈ।
File Photo
ਰਿਪੋਰਟਾ ਅਨੁਸਾਰ ਇਹ ਮਾਮਲਾ ਆਕਲੈਂਡ ਤੋਂ 2013 ਵਿਚ ਸਾਹਮਣੇ ਆਇਆ ਸੀ ਨਿਊਜੀਲੈਂਡ ਦੀ ਸਾਈਟ ਸਟਫ ਸੀਓ ਅਨਜੇਡ ਨੇ ਇਸ ਬਾਰੇ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਬੱਚੇ ਦਾ ਨਾਮ ਗੁਪਤ ਰੱਖਿਆ ਗਿਆ ਸੀ ਪਰ ਕੋਰਟ ਵਿਚ ਜੋ ਰਿਕਾਰਡ ਪੇਸ਼ ਹੋਇਆ ਉਸ ਵਿਚ ਪਤਾ ਲੱਗਿਆ ਸੀ ਕਿ ਮਾਂ ਬਨਣ ਵਾਲੀ ਔਰਤ 36 ਸਾਲ ਦੀ ਸੀ ਅਤੇ ਉਹ ਇਕ ਪ੍ਰਾਈਮਰੀ ਸਕੂਲ ਵਿਚ ਅਧਿਆਪਕ ਸੀ। ਅਧਿਆਪਕ ਦੇ ਬੱਚੇ ਨਾਲ ਸਰੀਰਕ ਸਬੰਧ ਸਨ ਜਿਸ ਕਰਕੇ ਮਹਿਲਾ ਗਰਭਵਤੀ ਹੋ ਗਈ ਸੀ।
File Photo
ਇਹ ਮਾਮਲਾ ਇਸ ਲਈ ਕੋਰਟ ਵਿਚ ਪਹੁੰਚਿਆ ਕਿਉਂਕਿ ਪ੍ਰਾਇਮਰੀ ਦੇ ਵਿਦਿਆਰਥੀ ਨੇ ਆਪਣੇ ਪ੍ਰਿੰਸੀਪਲ ਨਾਲ ਇਸ ਬਾਰੇ ਸ਼ਿਕਾਇਤ ਕੀਤੀ ਸੀ।ਅਧਿਆਪਕ ਨੂੰ ਸਜਾ ਹੋਈ ਪਰ ਇਹ ਵੀ ਮੰਨਿਆ ਗਿਆ ਕਿ 11 ਸਾਲ ਦੀ ਉੱਮਰ ਵਿਚ ਉਹ ਦੁਨੀਆਂ ਦਾ ਸੱਭ ਤੋਂ ਛੋਟਾ ਪਿਤਾ ਬਣ ਗਿਆ ਹੈ।
File Photo
ਅਜਿਹੀ ਹੀ ਇਕ ਘਟਨਾ ਚੀਨ ਤੋਂ ਵੀ ਸਾਹਮਣੇ ਆ ਚੁੱਕੀ ਹੈ ਦਰਅਸਲ ਰੂਸ ਦੀ ਸਮਾਚਾਰ ਸਾਈਟ ਪ੍ਰਾਵਦਾ ਨੇ ਜਦੋਂ 2010 ਵਿਚ ਇਹ ਖਬਰ ਦਿੱਤੀ ਸੀ ਕਿ ਚੀਨ ਵਿਚ 10 ਸਾਲਾਂ ਦੀ ਉਮਰ ਵਿਚ ਇਕ ਲੜਕੀ ਨੇ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ ਹੈ ਤਾਂ ਤਹਿਲਕਾ ਹੀ ਮੱਚ ਗਿਆ ਸੀ। ਹਾਲਾਂਕਿ ਚੀਨ ਨੇ ਇਸ ਖਬਰ ਦੀ ਪੁਸ਼ਟੀ ਨਹੀਂ ਕੀਤੀ ਸੀ।