
ਅੰਟਾਰਕਟਿਕਾ ਵਿਚ ਇੰਗਲੈਂਡ ਦੇ ਰਿਸਰਚ ਸੈਂਟਰ ਕੋਲ ਟੁੱਟਿਆ ਬਰਫ਼ ਦਾ ਇਕ ਵੱਡਾ ਤੋਦਾ
ਲੰਡਨ: ਮਨੁੱਖ ਦੀ ਕੁਦਰਤ ਨਾਲ ਲੋੜੋ ਵੱਧ ਛੇੜਛਾੜ ਲਗਾਤਾਰ ਜਾਰੀ ਹੈ। ਅਖੌਤੀ ਵਿਕਾਸ ਦੇ ਨਾਮ 'ਤੇ ਕੁਦਰਤੀ ਸਾਧਨਾਂ 'ਤੇ ਪਾਏ ਜਾ ਰਹੇ ਬੇਹਤਾਸ਼ਾ ਦਬਾਅ ਅਤੇ ਕੀਤੀਆਂ ਜਾ ਰਹੀਆਂ ਗੈਰ-ਕੁਦਰਤੀ ਕਿਰਿਆਵਾਂ ਕਾਰਨ ਧਰਤੀ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ। ਗਲੋਬਲ ਵਾਰਮਿੰਗ ਦੇ ਖਤਰੇ ਬਾਰੇ ਵਿਗਿਆਨੀ ਲੰਮੇ ਸਮੇਂ ਤੋਂ ਚਿਤਾਵਨੀਆਂ ਦਿੰਦੇ ਆ ਰਹੇ ਹਨ, ਪਰ ਇਸ ਦੇ ਹੱਲ ਵੱਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਧਰਤੀ ਦੇ ਲਗਾਤਾਰ ਵਧਦੇ ਤਾਪਮਾਨ ਦਾ ਅਸਰ ਹੁਣ ਕੁਦਰਤੀ ਕਰੋਪੀਆਂ ਦੇ ਰੂਪ ਵਿਚ ਸਾਹਮਣੇ ਆਉਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਭਾਰਤ ਵਿਚ ਉਤਰਾਖੰਡ ਸੂਬੇ ਵਿਚ ਗਲੇਸ਼ੀਅਰ ਟੁੱਟਣ ਕਾਰਨ ਆਏ ਹੜ੍ਹਾਂ ਕਾਰਨ ਵੱਡੀ ਤਬਾਹੀ ਹੋਈ ਸੀ।
iceberg
ਦੁਨੀਆ ਭਰ ਵਿਚਲੇ ਗਲੇਸ਼ੀਅਰਾਂ ਦੇ ਪਿਘਲਣ ਜਾਂ ਟੁੱਟਣ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਖਬਰਾਂ ਮੁਤਾਬਕ ਧਰਤੀ ਦੇ ਦੱਖਣੀ ਧਰੁਵ ਭਾਵ ਅੰਟਾਰਕਟਿਕਾ ਵਿਚ ਇੰਗਲੈਂਡ ਦੇ ਰਿਸਰਚ ਸੈਂਟਰ ਕੋਲ ਬਰਫ਼ ਦਾ ਇਕ ਵੱਡਾ ਤੋਦਾ (ਆਈਸਬਬਰਗ) ਟੁੱਟ ਗਿਆ। ਇਹ ਹਿੱਸਾ ਦਿੱਲੀ ਸ਼ਹਿਰ ਤੋਂ ਥੋੜ੍ਹਾ ਜਿਹਾ ਵੱਡਾ ਹੈ। ਇਸ ਵਿਚ ਤਰੇੜਾਂ ਤਾਂ ਪਹਿਲਾਂ ਹੀ ਪੈ ਗਈਆਂ ਸਨ; ਇਸੇ ਲਈ ਵਿਗਿਆਨੀ ਪਹਿਲਾਂ ਤੋਂ ਹੀ ਕੋਈ ਵੱਡਾ ਬਰਫ਼ਾਨੀ ਤੋਦਾ ਟੁੱਟਣ ਦਾ ਖ਼ਦਸ਼ਾ ਪ੍ਰਗਟਾ ਰਹੇ ਸਨ।
Brunt Ice Shelf calves along North Rift chasm - A 1270 km² #iceberg has broken off the #BruntIceShelf.#HalleyVI Research Station is closed for the winter and unlikely to be affected.
— British Antarctic Survey (@BAS_News) February 26, 2021
Full story: https://t.co/l13QrWdnB0
????️ #NorthRift, #Antarctica, 16 Feb 2021, @BAS_News pic.twitter.com/QyNt7sVOzT
ਇਸ ਤੋਦੇ ਦੀ ਮੋਟਾਈ 150 ਮੀਟਰ ਹੈ। ਇਸ ਦੇ ਟੁੱਟਣ ਤੋਂ ਬਾਅਦ ਬ੍ਰਿਟਿਸ਼ ਅੰਟਾਰਕਟਿਕ ਸਰਵੇ (BAS) ਨੇ ਇੱਕ ਵਿਡੀਓ ਬਣਾ ਕੇ ਆਪਣੇ ਟਵਿਟਰ ਹੈਂਡਲ ਤੋਂ ਜਾਰੀ ਕੀਤੀ ਹੈ। ਇਸ ਆਈਸਬਰਗ ਦਾ ਖੇਤਰਫਲ ਲਗਪਗ 1,270 ਵਰਗ ਕਿਲੋਮੀਟਰ ਹੈ। ਵੀਡੀਓ ’ਚ ਕੈਪਚਰ ਕੀਤੀ ਤਰੇੜ ਹੁਣ ਇੱਕ ਕਿਲੋਮੀਟਰ ਤੋਂ ਜ਼ਿਆਦਾ ਹੋ ਗਈ ਹੈ। BAS ਦਾ ਇਹ ਰਿਸਰਚ ਸਟੇਸ਼ਨ ਜ਼ਿਆਦਾ ਠੰਢ ਕਾਰਣ ਹਾਲੇ ਬੰਦ ਹੈ। ਇਸ ਵਿਚ ਰਹਿਣ ਵਾਲੇ 12 ਵਿਅਕਤੀਆਂ ਦਾ ਸਟਾਫ਼ ਪਹਿਲਾਂ ਹੀ ਇੱਥੋਂ ਨਿੱਕਲ ਗਿਆ ਸੀ।
iceberg
ਠੰਢ ਦੇ ਮੌਸਮ ਵਿਚ ਇੱਥੇ ਤਾਪਮਾਨ ਮਨਫ਼ੀ 50 ਡਿਗਰੀ ਸੈਲਸੀਅਸ ਤੋਂ ਵੀ ਹੇਠਾਂ ਜਾ ਸਕਦਾ ਹੈ। ਚਰਚਾਵਾਂ ਮੁਤਾਬਕ ਅੰਟਾਰਕਟਿਕ ਵਿਚ ਬਰਫ਼ ਦੀ ਪਰਤ ਹਰ ਸਾਲ ਸਮੁੰਦਰ ਵੱਲ ਦੋ ਕਿਲੋਮੀਟਰ ਤਕ ਖਿਸਕ ਜਾਂਦੀ ਹੈ। ਇਸ ਕਾਰਣ ਬਰਫ਼ ਦੇ ਕੁਝ ਹਿੱਸੇ ਟੁੱਟਦੇ ਹਨ। ਭਾਵੇਂ ਇਸ ਨੂੰ ਕੁਦਰਤੀ ਪ੍ਰਕਿਰਿਆ ਵਜੋਂ ਵੇਖਿਆ ਜਾ ਰਿਹਾ ਹੈ। ਪਰ ਜੇ ਅੰਟਾਰਕਿਟ ਦੀ ਸਾਰੀ ਬਰਫ਼ ਪਿਘਲ ਕੇ ਸਮੁੰਦਰ ਵਿਚ ਸਮਾ ਗਈ, ਤਾਂ ਸਮੁੰਦਰ ਕੰਢੇ ਵੱਸੇ ਦੁਨੀਆ ਦੇ ਕਈ ਸ਼ਹਿਰ ਅਤੇ ਟਾਪੂ ਸਦਾ ਲਈ ਡੁੱਬ ਜਾਣਗੇ ਕਿਉਂਕਿ ਬਰਫ਼ ਪਿਘਲਣ ਨਾਲ ਸਮੁੰਦਰ ਵਿਚ ਪਾਣੀ ਦਾ ਪੱਧਰ 70 ਮੀਟਰ ਤਕ ਵਧ ਜਾਵੇਗਾ।