
ਸਮੁੰਦਰ ਤੱਲ ਤੋਂ 8000 ਮੀਟਰ ਤੋਂ ਵੱਧ ਉਚਾਈ ਦੀਆਂ 14 ਪਰਬਤੀ ਚੋਟੀਆਂ ਹਿਮਾਲਿਆ ਤੇ ਕਾਰਾਕੋਰਮ ਦੀ ਵਿਸ਼ਾਲਤਾ ਦਰਸਾਉਂਦੀਆਂ ਹਨ।
ਹਿਮਾਲਿਆ ਵੱਲ਼ਦਾਰ ਪਰਬਤਾਂ ਦੀ ਗੁੰਝਲਦਾਰ ਸ਼੍ਰੇਣੀ ਹੈ। ਇਸ ਦੀ ਉਤਪਤੀ ਪੁਰਾਤਨ ਟੇਥਿਸ ਨਾਂ ਦੇ ਸਮੁੰਦਰ (ਜਿਉਸਿੰਕਲਾਈਨ) ਨਾਲ ਜੋੜੀ ਜਾਂਦੀ ਹੈ। ਇਸ ਦੇ ਵਿਸ਼ਾਲ ਪਹਾੜ ਇਸੇ ਸਮੁੰਦਰ ਤੇ ਤੱਲਛੱਟ ਵਿਚ ਵੱਲ਼ ਪੈਣ ਨਾਲ ਬਣੇ ਹੋਏ ਹਨ,ਤੇ ਹੌਲ਼ੀ-ਹੌਲੀ ਵਧਦਿਆਂ ਹੋਇਆਂ ਇਸਨੂੰ ਸੰਸਾਰ ਦੀ ਸੱਭ ਤੋਂ ਉਚੀ ਪਰਬਤੀ ਲੜੀ ਦਾ ਖ਼ਿਤਾਬ ਹਾਸਿਲ ਹੈ। ਸਮੁੰਦਰ ਤੱਲ ਤੋਂ 8000 ਮੀਟਰ ਤੋਂ ਵੱਧ ਉਚਾਈ ਦੀਆਂ 14 ਪਰਬਤੀ ਚੋਟੀਆਂ ਹਿਮਾਲਿਆ ਤੇ ਕਾਰਾਕੋਰਮ ਦੀ ਵਿਸ਼ਾਲਤਾ ਦਰਸਾਉਂਦੀਆਂ ਹਨ।
Himalayas
ਹਿਮਾਲਿਆ ਦੀ ਉਤਪਤੀ ਧਰਤੀ ਅੰਦਰਲੀ ਭੂ-ਗਰਭੀ ਸ਼ਕਤੀਆਂ ਸਦਕਾ ਹੈ।ਸੱਤ ਵੱਡੀਆਂ ਤੇ ਦਸੀਆਂ ਛੋਟੀਆਂ ਧਰਾਤਲੀ ਟੁਕੜੀਆਂ ਜਿ੍ਹਨਾਂ ਨੂੰ ਪਲੇਟਾਂ ਕਿਹਾ ਜਾਂਦਾ ਹੈ, ਭੂ -ਗਰਭੀ ਗ਼ਰਮੀ ਕਾਰਨ ਖਿਸਕਦੀਆਂ ਰਹਿੰਦੀਆਂ ਹਨ,ਜਿਸ ਕਾਰਨ ਮਹਾਂਦੀਪ, ਸਾਗਰ ਤੇ ਦੀਪ ਬਣਦੇ-ਵਿਗੜਦੇ ਰਹਿੰਦੇ ਹਨ।ਅਜਿਹੀ ਸਥਿਤੀ 71 ਕਰੋੜ ਵਰੇ੍ਹ ਪਹਿਲਾਂ ਵਾਪਰੀ ਅਤੇ ਭਾਰਤੀ ਉਪ ਮਹਾਂਦੀਪ ਦੀ ਰੂਪ ਰੇਖਾ ਉਲੀਕੀ ਜਾਣ ਲੱਗੀ।ਅਜੋਕਾ ਦੱਖਣੀ ਭਾਰਤ ਗੋਂਡਵਾਨਾ ਧਰਤੀ ਦਾ ਹਿੱਸਾ ਬਣ ਅੰਟਾਰਕਟਿਕ ਤੇ ਅਫ਼ਰੀਕਾ ਨਾਲ ਪਿੱਠ ਲਾਈ ਖੜਾ ਸੀ।
Himalayas
ਧਰਤੀ ਅੰਦਰ ਚੱਲਦੀਆਂ ਤਪਸ਼ ਸੰਚਾਰ ਧਾਰਾਵਾਂ (ਕਨਵੈਕਸ਼ਨਲ ਕਰੰਟਸ) ਨੇ ਦੱਖਣੀ ਭਾਰਤੀ ਹਿੱਸੇ ਨੂੰ ਵੱਖਰਾ ਕੀਤਾ ਤੇ ਖਿਸਕਾ ਕੇ ਉਤਰ-ਪੂਰਬੀ ਦਿਸ਼ਾ ਵੱਲ ਮੋੜ ਦਿੱਤਾ।ਰਾਹ ਚ ਗਰਮ ਮੈਗਮਾਂ ਬਿੰਦੂ ਦੇ ਉੱਤੋਂ ਲੰਘਦਿਆਂ ਉਪਰ ਉਠਦੇ ਲਾਵੇ ਕਾਰਨ ਛੋਟੇ ਵੱਡੇ ਪਠਾਰਾਂ ਦਾ ਜਨਮ ਹੋਇਆ।ਉਤਰ-ਪੂਰਬ ਵੱਲ ਖਿਸਕਦਾ ਹੋਇਆ ਗੋਂਡਵਾਨਾਲੈਂਡ ਬਲਾਕ ਤਿੱਬਤ ਦੇ ਉੱੱਚੇ ਮੈਦਾਨਾਂ ਨਾਲ ਟਕਰਾਇਆ। ਵਿਚਾਲੇ ਫਸਿਆ ਟੈਥਿਸ ਸਾਗਰ ਹੌਲ਼ੀ-ਹੌਲ਼ੀ ਸੁਗੰੜਨ ਲੱਗਾ।
Himalayas
ਲੱਖਾਂ-ਕਰੋੜਾਂ ਸਾਲਾਂ ਤੋਂ ਜਮਾਂ ਹੁੰਦਾ ਤੱਲਛਟ (ਪੱਥਰ,ਮਿੱਟੀ,ਰੋੜੇ,ਰੇਤ) ਦੋਹਾਂ ਪਾਸਿਆਂ ਤੋਂ ਪੈਣ ਵਾਲੇ ਦਬਾਅ ਕਾਰਨ ਉਪਰ ਉਠੱੱਣ ਲਗਿਆ ਤੇ ਵਿਸ਼ਾਲ ਪਰਬਤ ਲੜੀਆਂ ਦਾ ਰੂਪ ਅਖਤਿਆਰ ਕਰ ਗਿਆ।ਉਚਾਈ ਵਿਚ ਵਾਧੇ ਦਾ ਸਿਲਸਿਲਾ ਹੁਣ ਤੱਕ ਜਾਰੀ ਹੈ ਤੇ ਹਰ ਸਾਲ ਇਹਨਾਂ ਪਰਬਤਾਂ ਦੀ ਉਚਾਈ ਚ ਔਸਤਨ ਵਾਧਾ ਤਿੰਨ ਤੋਂ ਪੰਜ ਸੈਂਟੀਮੀਟਰ ਤੱਕ ਹੋ ਜਾਂਦਾ ਹੈ।
Himalayas
ਨਾਗਾ ਪਰਬਤ ਤੇ ਨਾਮਚਾ ਬਰਵਾ ਵਿਚਕਾਰ ਫੈਲੀ ਹਿਮਾਲਿਆ ਪਰਬਤ ਸ਼੍ਰੇਣੀ ਲੱੱਗਭੱੱਗ 2400 ਕਿਲੋਮੀਟਰ ਤੱਕ ਲੰਬੀ ਹੈ ਅਤੇ ਇਸਦਾ ਚੌੜਾਪਣ ਪੂਰਬ ਤੋਂ ਪੱਛਮ ਵੱਲ ਵਧਦਾ ਜਾਂਦਾ ਹੈ।ਇਹ ਪਰਬਤੀ ਸ਼੍ਰੇਣੀ ਪਾਮੀਰ ਦੀ ਗੰਡ (ਜਿਸ ਨੂੰ ਸੰਸਾਰ ਦੀ ਛੱਤ ਵੀ ਕਿਹਾ ਜਾਂਦਾ ਹੈ) ਨਾਲ ਜੁੜੀ ਹੋਈ ਹੈ,ਪਾਰ ਹਿਮਾਲਿਆ ਲੜੀਆਂ (ਕਾਰਾਕੋਰਮ,ਲੱਦਾਖ,ਜਾਸਕਰ,ਕੈਲਾਸ਼) ਨਾਲ ਇਕਾਗਰਤਾ ਦਾ ਪ੍ਰਦਰਸ਼ਨ ਕਰਦੀ ਹੈ।ਮਾਊਂਟ ਐਵਰੈਸਟ (8850 ਮੀਟਰ) ਤੇ ਕੰਚਨਜੰਗਾ (8895 ਮੀਟਰ) ਵਰਗੀਆਂ ਚੋਟੀਆਂ ਇਸ ਦੀ ਆਸਮਾਨ ਨੂੰ ਛੂੰਹਦੀ ਹੋਈ ਵਿਸ਼ਾਲਤਾ ਦਾ ਪ੍ਰਤੀਕ ਹਨ।
Himalayas
ਹਿਮਾਲਿਆ ਵਿਚ ਹੀ ਖ਼ੈਬਰ,ਬਲੋਾਨ,ਟੋਚੀ,ਗੋਮਲ,ਸ਼ਿਪਕੀ-ਲਾ,ਨਾਥੂ-ਲਾ ਆਦਿ ਦਰੇ ਹਨ ਜਿ੍ਹਨਾਂ ਰਾਹੀਂ ਵਿਦੇਸ਼ੀ ਹਮਲਾਵਰ ਸਾਡੇ ਮੁਲਕ ਤੇ ਹਮਲੇ ਕਰਦੇ ਆਏ ਹਨ।ਸਾਡੇ ਰਾਸ਼ਟਰਗਾਣ ਵਿਚ ਗੰਗਾ,ਯਮੁਨਾ ਨਾਲ ਹਿਮਾਲਿਆ ਦਾ ਵਰਨਣ ਇਸ ਦੀ ਮਹੱਤਤਾ ਨੂੰ ਦਰਸਾਉਂਦਾ ਹੈ।ਹਜ਼ਾਰਾਂ ਸਾਲਾਂ ਤੋਂ ਹਿਮਾਲਿਆ ਦੀਆਂ ਲੜੀਆਂ ਪਹਿਰੇਦਾਰੀ ਕਰ ਸੱੱਭਿਅਤਾਵਾਂ ਦੇ ਟਕਰਾਅ ਨੁੰ ਰੋਕੀ ਬੈਠਾ ਹੈ।
Himalayas
ਬਰਨਾਡ ਲੁਇਸ ਤੇ ਸੈਮੂਅਲ .ਈ. ਹਟਿੰਗਟਨ ਨੇ ਭਾਂਵੇਂ ਟਕਰਾਅ ਨੂੰ ਅੱਟਲ ਆਖਿਆ ਹੈ, ਪਰ ਧਰਾਤਲੀ ਔਕੜਾਂ ਟਕਰਾਅ ਦੀ ਗੰਭੀਰਤਾ ਨੂੰ ਘੱਟ ਕਰਦੀਆਂ ਹਨ।ਭੂ-ਰਾਜਨੀਤਿਕ ਚਿੰਤਕਾਂ ਅਨੁਸਾਰ ਹਿਮਾਲਿਆ ਪਰਬਤ ਜਲਵਾਯੂ ਵਿਭਾਜਕ (ਕਲਾਈਮੇਟ ਡਿਵਾਈਡ) ਤਾਂ ਹਨ ਤੇ ਧਰੁੱੱਵੀ ਸਾਈਬੇਰੀਆਈ ਠੰਡੀਆਂ ਹਵਾਵਾਂ ਨੂੰ ਵੀ ਰੋਕਦੇ ਹਨ, ਪਰ ਚਲਾਕ ਚੀਨੀਆਂ ਦੀ ਬੇਇਮਾਨੀ ਨੂੰ ਰੋਕਣ ਵਿਚ ਅਸਮਰੱਥ ਹਨ।
Himalayas
ਭਾਰਤ ਜੇ ਹਿਮਾਲਿਆ ਉਪਰ ਚੱਪੇ-ਚੱਪੇ ਤੇ ਫੌਜ ਨਹੀਂ ਬਿਠਾਏਗਾ ਤਾਂ ਚੀਨ ਦੀਆਂ ਵਿਸਤਾਰਵਾਦੀ ਹਰਕਤਾਂ ਤੇ ਕਾਬੂ ਰੱਖਣਾ ਔਖਾ ਹੋ ਜਾਵੇਗਾ।ਭਾਰਤ ਦੀ ਖੇਤਰੀ ਪ੍ਰਭੂਤਾ (ਟੈਰਿਸਟੀਰੀਅਲ ਸੌਵਰੈਨਿਟੀ) ਕਾਇਮ ਰੱਖਣੀ ਮੁਸ਼ਕਿਲ ਹੋ ਜਾਵੇਗੀ। ‘ਮੌਂਕ ਹੂ ਸੋਲਡ ਹਿਜ਼ ਫੈਰਾਰੀ’, ਦੇ ਲੇਖਕ ਰੌਬਿਨ ਐਸ ਸ਼ਰਮਾ ਦਾ ਨਾਇਕ ਜੂਲੀਅਨ ਸ਼ਹਿਰੀ ਬਿਮਾਰੀਆਂ ਵਿਚ ਘਿਰਨ ਮਗਰੋਂ ਸਿਹਤ ਠੀਕ ਕਰਨ ਦਾ ਰਾਹ ਹਿਮਾਲਿਆ ’ਚ ਭਾਲਦਾ ਹੈ।ਨਿਰਵਾਣ ਨੂੰ ਪੱਛਮੀ ਤਰੀਕਿਆਂ ਨਾਲ ਪਰਿਭਾਸ਼ਿਤ ਕਰਦਾ ਹੈ।ਸ੍ਰੀ ਰਾਮਾਇਣ ਵਿਸ਼ਨੂੰ ਪੁਰਾਣ ਵਿਚ ਮਹਾਂਬਲੀ ਹਨੂੰਮਾਨ ਵੀ ਬੇਹੋਸ਼ ਹੋਏ ਲਛਮਣ ਲਈ ਹਿਮਾਲਿਆਂ ਵਿਚ ਜੜੀਆਂ-ਬੂਟੀਆਂ ਲੱਭ ਕੇ ਲੈ ਕੇ ਆਉਂਦੇ ਹਨ।ਦੁਨੀਆਂ ਭਰ ਦੀ ਬਨਸਪਤੀ ਇਸ ਦੀਆਂ ਢਲਾਂਣਾ ਤੇ ਪਾਈ ਜਾਂਦੀ ਹੈ। ਇਸ ਦੇ ਜੰਗਲੀ ਜੀਵਾਂ ਦਾ ਵਖਰੇਵਾਂ ਲਾਜਵਾਬ ਹੈ।
Himalayas
ਉਪ-ਊਸ਼ਣ ਕਟਿਬੰਧ, ਸ਼ੀਤਊਸ਼ਣ ਕੋਣਧਾਰੀ ਜੰਗਲ ਤੇ ਨਰਮ ਘਾਹ ਦੇ ਖਿੱਤੇ ਇਸ ਵਿਚ ਪਾਏ ਜਾਂਦੇ ਹਨ।1500 ਤੋਂ ਵੱਧ ਸਥਾਨਕ ਪ੍ਰਜਾਤੀਆਂ ਇਸਨੂੰ ਮੈਗਾ ਵਿਭਿੰਨਤਾ ਪ੍ਰਦਾਨ ਕਰਦੀਆਂ ਹਨ। ਹਿਮਾਲਿਆ ਵਿਚ ਅਨੇਕਾਂ ਯੂਨੈਸਕੋ ਵਿਸ਼ਵ ਵਿਰਾਸਤੀ ਸਥਾਨ ਸਥਾਨ ਹਨ, ਜਿੰ੍ਹਨਾ ਵਿਚ ਕੁਮਾਊਂ ਦੀ ਫੁੱਲਾਂ ਦੀ ਘਾਟੀ ਤੇ ਸਿੱਕਮ ਹਿਮਾਲਿਆ ਦੀ ਕੰਚਨਜੰਗਾ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ।ਸ਼ੀਤਊਸ਼ਣ ਉਚਾਈਆਂ ਖੂਬਸੂਰਤ ਸੈਰਗਾਹਾਂ ਸਮੋਈ ਦੁਨੀਆਂ ਭਰ ਦੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਨ।ਹਿਮਾਲਿਆ ਰਿਸ਼ੀ ਮੁਨੀਆਂ ਦੀ ਪ੍ਰਯੋਗਸ਼ਾਲਾ ਰਹੀ ਹੈ।
Himalayas
ਅਨੇਕਾਂ ਸਿੱਧ ਇਸ ਦੀ ਬਰਫ਼ੀਲੀ ਸੁੰਦਰਤਾ ਨੂੰ ਹੋਰ ਵੀ ਰਹੱਸਮਈ ਬਣਾਉਂਦੇ ਹਨ। ਦੇਵੀ-ਦੇਵਤਿਆਂ ਦੀ ਭੂਮੀ ਵਜੋਂ ਹਿਮਾਲਿਆ ਪਰਬਤ ਲੜੀਆਂ ਜਾਣੀਆਂ ਜਾਂਦੀਆਂ ਹਨ।ਸ਼ਿਵਾਲਿਕ ਚ ਦੇਵੀਆਂ, ਮੱਧ ਹਿਮਾਲਿਆ ਵਿਚ ਦੇਵ ਮਹਾਂਦੇਵ, ਅਤੇ ਉਚ ਹਿਮਾਲਿਆ ਵਿਚ ਬੋਧੀ ਭਿਕਸ਼ੂਆਂ ਦਾ ਬੋਲਬਾਲਾ ਹੈ।ਸਿੱਖਾਂ ਦਾ ਪਾਵਨ ਸਥਾਨ ਸ੍ਰੀ ਹੇਮਕੁੰਟ ਸਾਹਿਬ ਤੇ ਹਿੰਦੂਆਂ ਦੇ ਕਈ ਪਾਵਨ ਸਥਾਨ(ਸ੍ਰੀ ਬਦਰੀਨਾਥ,ਕੇਦਾਰਨਾਥ,ਗੰਗੋਤਰੀ, ਯਮਨੋਤਰੀ ਆਦਿ ਇਸ ਵਿਚ ਸਥਿਤ ਹਨ। 3300 ਮੀਟਰ ਤੋਂ ਵੱਧ ਉਚਾਈ ਦੇ ਖੇਤਰਾਂ ਚ ਫੈਲੀਆਂ ਬਰਫ਼ ਦੀਆਂ ਚਾਦਰਾਂ ਸਾਫ਼ ਪਾਣੀ ਦਾ ਸਰੋਤ ਹਨ। ਕਲ-ਕਲ ਕਰਦੀਆਂ ਠੰਡੇ ਪਾਣੀ ਦੀਆਂ ਨਦੀਆਂ ਸਿੰਧ ਘਾਟੀ ਦੀ ਸੱੱਭਿਅਤਾ ਲਈ ਵਰਦਾਨ ਸਾਬਿਤ ਹੋਈਆਂ ਤੇ ਗੰਗਾ ਯਮੁਨੀ ਤਹਿਜ਼ੀਬ ਦਾ ਪਾਤਰ ਵੀ ਹਨ।
ਹਿਮਾਲਿਆ ਦੇ ਬਹੁਤ ਸਾਰੇ ਦਰਿਆ ਅਲੋਪ ਵੀ ਹੋਏ ਤੇ ਬਹੁਤਿਆਂ ਨੇ ਰਾਹਾਂ ਨੂੰ ਬਦਲ, ਸਮੁੰਦਰਾਂ ਨਾਲ ਯਾਰੀ ਵੀ ਬਦਲੀ।ਇੰਡੋ- ਬ੍ਰਹਮਾ ਪਾਸਕੋ ਨਾਂ ਦਾ ਵਿਸ਼ਾਲ ਦਰਿਆ ਹਿਮਾਲਿਆ ਦੇ ਸਮਾਨਅੰਤਰ ਪੂਰਬ ਤੋਂ ਪੱਛਮ ਵੱਲ ਵਹਿਂਦਿਆਂ ਅਰਬ ਸਾਗਰ ਵਿਚ ਡਿਗਦਾ ਸੀ। ਸਰਸਵਤੀ ਦਰਿਆ ਇਸੇ ਦਾ ਅਟੁੱੱਟ ਹਿੱੱਸਾ ਸੀ।ਦਿੱਲੀ-ਹਰਿਦੁਆਰ ਵਿਚਲਾ ਚੱਟਾਨੀ ਖੇਤਰ ਦੇ ਉਪਰ ਉਠੱਣ ਉਪਰੰਤ ਦਰਿਆਵਾਂ ਦੇ ਵਹਿਣ ਬਦਲੇ ਤੇ ਥਾਰ ਮਾਰੂਥਲੀ ਦਿ੍ਰਸ਼ ਵੇਖਣ ਨੂੰ ਮਿਲੇ।
Himalayan
ਬੱੱਕਰਵਾਲ,ਗੱੱਦੀ,ਭੂਟੀਆ, ਤੇ ਅਬੋਰ ਕਬੀਲੇ ਜਾਤੀਆਂ ਨਾਲ ਚਿ੍ਹੰਨਤ ਹਿਮਾਲਿਆ ਆਪਣੀ ਵਿਲੱਖਣ ਸਭਿਆਚਾਰਕ ਸੁੰਦਰਤਾ ਕਾਰਨ ਜਾਣਿਆਂ ਜਾਂਦਾ ਹੈ।ਅਜੋਕੀਆਂ ਵਿਕਾਸ ਨੀਤੀਆਂ ਸਦਕਾ ਦਰਿਆਵਾਂ ਦਾ ਪਾਣੀ ਰੋਕ ਕੇ ਹਿਮਾਲਿਆ ਖੇਤਰ ਵਿਚ ਹਜ਼ਾਰਾਂ ਮੈਗਾਵਾਟ ਪਣ ਬਿਜਲੀ ਦੇ ਡੈਮ ਬਣਾ ਕੇ ਉਹਨਾਂ ਦੇ ਪਿੱਛੇ ਵੱਡੇ ਸਾਗਰ ਬਣਾਏ ਜਾ ਰਹੇ ਹਨ।ਜਿਸ ਨਾਲ ਇਹਨਾਂ ਸਾਗਰਾਂ ਕਾਰਨ ਭੂਚਾਲਾਂ ਦਾ ਖ਼ਤਰਾ( ਰੈਸਰਵਾਇਰ ਇੰਡਿਊਸਡ ਸੀਸਮੀਸਿਟੀ) ਦਿਨ-ਬ-ਦਿਨ ਵੱਧ ਰਿਹਾ ਹੈ।
ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ( ਈ.ਆਈ ਏ) ਜਾਂ ਵਾਤਾਵਰਣ ਅਸਰ ਮੁਲਾਂਕਣ ਨੂੰ ਅੱਖੋਂ ਉਹਲੇ ਕਰਨਾ ਬਹੁਤ ਮਹਿੰਗਾ ਪੈ ਸਕਦਾ ਹੈ।ਭਾਂਵੇਂ ਤਕਨੀਕ ਨਾਲ ਲੈਸ ਟੀਹਰੀ ਪੰਚੇਸ਼ਵਰਤੇ, ਤਪਾਏਮੁੱਖ (ਮਣੀਪੁਰ) ਵਰਗੇ ਬਹੁਮੁਖੀ ਪਰਿਯੋਜਨਾਵਾਂ ਵਿਕਾਸ ਲਈ ਅਤਿਅੰਤ ਜ਼ਰੂਰੀ ਹਨ, ਪਰ ਕਿਸੇ ਵੀ ਮੰਦਭਾਗੀ ਆਫ਼ਤ ਦਾ ਸਦੀਵੀ ਕਾਰਨ ਬਣੇ ਰਹਿਣਗੇ।
ਜ਼ਾਫ਼ਰਾਨੀ ਕੇਸਰ, ਮੱਕੀ ਚੌਲ, ਤੇ ਫਲਾਂ ਨਾਲ ਲੱਦੀਆਂ ਪਹਾੜੀਆਂ ਇਸ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾਉਂਦੀਆਂ ਹਨ।ਦਾਰਜੀਲੰਿਗ ਦੀਆਂ ਠੰਡੀਆਂ ਤੇ ਸਿੱਲੀਆਂ ਢਲਾਂਣਾ ਤੇ ਪੈਦਾ ਹੁੰਦੀ ਚਾਹ ਸੰਸਾਰ ਭਰ ਵਿਚ ਆਪਣੇ ਜ਼ਾਇਕੇ ਲਈ ਮਸ਼ਹੂਰ ਹੈ।ਮੇਘਾਲਿਆ ਚ ਮਾਸਿਨਰਾਮ ਤੇ ਚੇਰਾਪੂੰਜੀ ਸਭ ਤੋਂ ਵੱਧ ਵਰਖਾ ਵਾਲੇ ਸਥਾਨ ਵੀ ਇਸ ਦੀ ਪੂਰਵਾਂਚਲ ਸ਼ਾਖ਼ਾਵਾਂ ਦਾ ਭਾਗ ਹਨ।
Natural beauty of Himalaya
ਸੰਵਿਧਾਨ ਵਿਚ ਦਰਜ 5ਵੇਂ ਤੇ 6ਵੇਂ ਸ਼ਡਿਊਲ ਨਾਲ ਇਖ਼ਸਦੀ ਖੇਤਰੀ ਵਿਲੱਖਣਤਾ ਨੂੰ ਬਰਕਰਾਰ ਰੱੱਖਣ ਬਾਬਤ ਕਾਨੂੰਨ ਬਣਾਏ ਗਏ ਹਨ। ਸਥਾਨਕ ਲੋਕਾਂ ਦੀ ਧਾਰਮਿਕ ਪ੍ਰਵਿਰਤੀ ਸਦਕਾ ਜੁਰਮਾਂ ਪ੍ਰਤੀ ਝੁਕਾਅ ਨਾ ਮਾਤਰ ਹੈ। ਸਥਾਨਕ ਲੋਕਾਂ ਦੀ ਅਣਗਹਿਲੀ ਕਾਰਨ ਜੰਗਲਾਂ ਦੀ ਅੱਗ ਇਕ ਆਮ ਘਟਨਾ ਬਣ ਕੇ ਰਹਿ ਗਈ ਹੈ, ਜਿਸਨੂੰ ਰੋਕਣ ਦੀ ਲੋੜ ਹੈ।ਹਿਮਾਲਿਆ ਦੀ ਰੂਪ-ਰੇਖਾ ਅਜੇ ਵੀ ਬਦਲਦੀ-ਸਰਕਦੀ ਅਵਸਥਾ ਵਿਚ ਹੈ।ਇਸ ਦੀ ਭੌਤਿਕਤਾ ਭਾਰਤੀ ਉਪ ਮਹਾਂਦੀਪ ਦੀ ਨੁਹਾਰ ਨੂੰ ਹਮੇਸ਼ਾਂ ਪ੍ਰਭਾਵਿਤ ਕਰਦੀ ਰਹੇਗੀ।
ਨਦੀਆਂ ਦੁਆਰਾ ਵਿਛਾਇਆ ਜਲੋਢ ਮੈਦਾਨਾਂ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਗਾ ਅਤੇ ਵੱਸੋਂ ਦੀ ਘਣਤਾ ਹੋਰ ਕਈ ਦਹਾਕਿਆਂ ਤੱਕ ਇਸੇ ਤਰਾਂ ਸੰਘਣੀ ਬਣੀ ਰਹੇਗੀ।ਹਿਮਾਲਿਆ ਦਾ ਜਨਮ ਇਕਲਿਆਂ ਨਹੀਂ ਸਗੋਂ ਵੱਖ-ਵੱਖ ਮਹਾਂਦੀਪਾਂ ਦੀਆਂ ਪਰਬਤ ਸ਼੍ਰੇਣੀਆਂ ਦੇ ਸਮਕਾਲੀਨ ਹੋਇਆ ਹੈ,ਉੱਤਰੀ ਅਮਰੀਕਾ ਦੇ ਰੌਕੀ ਪਰਬਤ, ਦੱਖਣੀ ਅਮਰੀਕਾ ਦੇ ਐਂਡੀਜ਼,ਯੂਰੋਪ ਦੇ ਐਲਪਸ ਇਸ ਦੇ ਹਮਉਮਰ ਹੀ ਹਨ, ਅਤੇ ਇਸ ਪੂਰੀ ਵਿਧੀ ਨੂੰ ਐਲਪਾਈਨ ਔਰੋਜੈਨੀ, ਜਾਂ ਐਲਪਾਈਨ ਪਹਾੜਾਂ ਦੀ ਉਤਪਤੀ ਆਖਿਆ ਜਾਂਦਾ ਹੈ।
ਤਜਿੰਦਰ ਸਿੰਘ (ਸਿੱੱਖਿਆ ਸ਼ਾਸਤਰੀ ਅਤੇ ਭੂ- ਰਾਜਨੀਤਿਕ ਵਿਸ਼ਲੇਸ਼ਕ)
9463686611