
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਕੁਲ ਮਾਮਲੇ 30 ਲੱਖ ਤੋਂ ਪਾਰ ਕਰ ਚੁੱਕੇ ਹਨ ਅਤੇ 2 ਲੱਖ ਤੋਂ ਜ਼ਿਆਦਾ ਲੋਕ ਇਸ ਵਿਚ ਆਪਣੀ ਜਾਨ ਗੁਆ ਚੁੱਕੇ ਹਨ।
ਕਰੋਨਾ ਵਾਇਰਸ ਦਾ ਕਹਿਰ ਦੁਨੀਆਂ ਭਰ ਵਿਚ ਜਾਰੀ ਹੈ ਪਰ ਸਭ ਤੋਂ ਵੱਧ ਖਰਾਬ ਹਲਾਤ ਅਮਰੀਕਾ ਦੇ ਹਨ ਜਿੱਥੇ ਇਸ ਵਾਇਰਸ ਦੇ ਕਾਰਨ ਪਿਛਲੇ 24 ਘੰਟੇ 1303 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਸ ਦੱਈਏ ਕਿ ਅਮਰੀਕਾ ਵਿਚ ਕਰੋਨਾ ਵਾਇਰਸ ਇੰਨੀ ਬੁਰੀ ਤਰ੍ਹਾਂ ਮਾਰ ਕਰ ਰਿਹਾ ਹੈ ਪਿਛਲੇ ਕੁਝ ਦਿਨ ਤੋਂ ਇਥੇ ਹਰ ਰੋਜ 1000 ਤੋਂ ਉਪਰ ਲੋਕਾਂ ਦੀ ਮੌਤ ਹੋ ਰਹੀ ਹੈ। ਹੁਣ ਤੱਕ ਇਕੱਲੇ ਅਮਰੀਕਾ ਵਿਚ ਹੀ 50,164 ਲੋਕਾਂ ਦੀ ਇਸ ਵਾਇਰਸ ਦੇ ਚਲਦਿਆਂ ਮੌਤ ਹੋ ਚੁੱਕੀ ਹੈ।
coronavirus
ਇਸ ਤੋਂ ਇਲਾਵ ਇੱਥੇ 8 ਲੱਖ 97 ਹਜ਼ਾਰ ਦੇ ਕਰੀਬ ਲੋਕਾਂ ਨੂੰ ਇਸ ਮਹਾਂਮਾਰੀ ਨੇ ਆਪਣੀ ਚਪੇਟ ਵਿਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਵਿਚ ਜਨਵਰੀ ਤੋਂ ਬਾਅਦ ਹੀ ਕਰੋਨਾ ਵਾਇਰਸ ਦਾ ਪ੍ਰਭਾਵ ਕਾਫੀ ਤੇਜ ਹੁੰਦਾ ਗਿਆ ਅਤੇ ਲਗਤਾਰ ਪੀੜਿਤਾਂ ਦੀ ਗਿਣਤੀ ਵਿਚ ਇਜਾਫਾ ਹੁੰਦਾ ਗਿਆ। ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਅਮਰੀਕਾ ਵਿਚ ਪਿਛਲੇ 40 ਦਿਨ ਤੋਂ ਸਟੇ-ਹੋਮ ਦਾ ਆਦੇਸ਼ ਲੋਕਾਂ ਨੂੰ ਕੀਤਾ ਗਿਆ ਹੈ ਜਿਸ ਕਰਕੇ 90 ਫੀਸਦੀ ਲੋਕ ਆਪਣੇ ਘਰਾਂ ਵਿਚ ਬੈਠੇ ਹਨ।
Coronavirus
ਦੱਸ ਦੱਈਏ ਕਿ ਅਮਰੀਕਾ ਵਿਚ ਹੁਣ ਤੱਕ ਪੂਰੀ ਦੁਨੀਆਂ ਨਾਲੋਂ ਜਿਆਦਾ 55 ਲੱਖ ਦੇ ਕਰੀਬ ਲੋਕਾਂ ਦੀ ਟੈਸਟ ਕੀਤਾ ਜਾ ਚੁੱਕਾ ਹੈ। ਇਸ ਤੇ ਰਾਸ਼ਟਰਪਤੀ ਡੋਨਲ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਜਲਦ ਖੁਲਣ ਦੇ ਪੋਸੈਸ ਵਿਚ ਹੈ ਅਤੇ ਇਸ ਨੂੰ ਲੈ ਕੇ ਉਨ੍ਹਾਂ ਕਈ ਰਾਜਾਂ ਦੇ ਗਵਰਨਰਾਂ ਨਾਲ ਗੱਲਬਾਤ ਵੀ ਕੀਤੀ। ਇਸ ਦੇ ਨਾਲ ਇਹ ਵੀ ਦੱਸ ਦੱਈਏ ਕਿ ਅਮਰੀਕਾ ਵਿਚ ਲੌਕਡਾਊਨ ਨੂੰ ਲੈ ਕੇ ਕਈ ਲੋਕਾਂ ਇਸ ਦੀ ਅਲੋਚਨਾ ਕਰ ਰਹੇ ਹਨ। ਇਹ ਹੀ ਕਾਰਨ ਹੈ
Coronavirus lockdown
ਕਿ ਅਮਰੀਕਾ ਵਿਚ ਕਰੋਨਾ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਨਿਊਯਾਰਕ ਦੇ ਵਿੱਚ ਸਭ ਤੋਂ ਵੱਧ ਤਬਾਹੀ ਕੀਤੀ ਹੈ। ਇਕੱਲ਼ੇ ਨਿਊਯਾਰਕ ਸ਼ਹਿਰ ਵਿਚ ਹੀ ਕਰੀਬ 18 ਹਜ਼ਾਰ ਲੋਕ ਕਰੋਨਾ ਵਾਇਰਸ ਦੇ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਇਸ ਤੋਂ ਇਲਾਵਾ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਕੁਲ ਮਾਮਲੇ 30 ਲੱਖ ਤੋਂ ਪਾਰ ਕਰ ਚੁੱਕੇ ਹਨ ਅਤੇ 2 ਲੱਖ ਤੋਂ ਜ਼ਿਆਦਾ ਲੋਕ ਇਸ ਵਿਚ ਆਪਣੀ ਜਾਨ ਗੁਆ ਚੁੱਕੇ ਹਨ।
Coronavirus
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।