
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਲੋਕਾਂ ਵਿਚ ਦਿਨੋ ਦਿਨ ਇਸ ਦਾ ਖੌਫ ਵਧ ਰਿਹਾ ਹੈ।
ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਅਤੇ ਲੋਕਾਂ ਵਿਚ ਦਿਨੋ ਦਿਨ ਇਸ ਦਾ ਖੌਫ ਵਧ ਰਿਹਾ ਹੈ। ਇਸ ਵਾਇਰਸ ਤੋਂ ਬਚਣ ਲਈ ਕੋਈ ਵੀ ਤਰੀਕਾ ਦੱਸਿਆ ਜਾਂਦਾ ਹੈ ਕਾਂ ਲੋਕ ਉਸ ਨੂੰ ਤੁਰੰਤ ਅਜ਼ਮਾਉਣ ਲੱਗਦੇ ਹਨ। ਅਜਿਹੀ ਹੀ ਇਕ ਅਫਵਾਹ ਨੇ ਈਰਾਨ ਵਿਚ 700 ਤੋਂ ਜ਼ਿਆਦਾ ਲੋਕਾਂ ਦੀ ਜਾਨ ਲੈ ਲਈ।
Photo
ਦਰਅਸਲ ਉੱਥੇ ਅਫਵਾਹ ਫੈਲੀ ਕੇ ਮੇਥੇਨਾਲ ਪੀਣ ਨਾਲ ਕੋਰੋਨਾ ਵਾਇਰਸ ਨਹੀਂ ਫੈਲਦਾ। ਇਸ ਤੋਂ ਬਾਅਦ ਉੱਥੇ ਵੱਡੀ ਗਿਣਤੀ ਵਿਚ ਲੋਕਾਂ ਨੇ ਮੇਥੇਨਾਲ ਪੀ ਲਈ, ਜਿਸ ਤੋਂ ਬਾਅਦ 700 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ। ਈਰਾਨ ਦੇ ਸਿਹਤ ਮੰਤਰਾਲੇ ਦੇ ਐਡਵਾਈਜ਼ਰ ਮੁਤਾਬਕ ਵੱਖ-ਵੱਖ ਮਾਧਿਅਮਾਂ ਵਿਚ ਮੌਤ ਦੇ ਅੰਕੜਿਆਂ ਨੂੰ ਲੈ ਕੇ ਅੰਤਰ ਇਸ ਲਈ ਹੈ ਕਿਉਂਕਿ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਕਰੀਬ 200 ਪੀੜਤਾਂ ਦੀ ਮੌਤ ਹਸਪਤਾਲ ਦੇ ਬਾਹਰ ਹੋਈ ਸੀ।
Photo
ਈਰਾਨ ਵਿਚ ਜਾਰੀ ਇਕ ਸਰਕਾਰੀ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਕਾਰਨ ਈਰਾਨ ਵਿਚ ਪਿਛਲੇ ਸਾਲ ਦੇ ਮੁਕਾਬਲੇ 10 ਗੁਣਾ ਜ਼ਿਆਦਾ ਜ਼ਹਿਰੀਲੀ ਸ਼ਰਾਬ ਪੀਣ ਦੇ ਮਾਮਲਿਆਂ ਵਿਚ ਵਾਧਾ ਹੋਇਆ ਹੈ। ਨੈਸ਼ਨਲ ਅਥਾਰਟੀ ਨੇ ਇਸ ਘਟਨਾ ਨੂੰ ਲੈ ਕੇ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਕਾਰਨ 20 ਫਰਵਰੀ ਤੋਂ 7 ਅਪ੍ਰੈਲ ਦੌਰਾਨ 728 ਈਰਾਨੀਆਂ ਦੀ ਮੌਤ ਹੋ ਗਈ।
Photo
ਸਥਾਨਕ ਟੀਵੀ ਨੇ ਸਿਹਤ ਮੰਤਰਾਲੇ ਦੇ ਬੁਲਾਰੇ ਦੇ ਹਵਾਲੇ ਨਾਲ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਕਾਰਨ 525 ਲੋਕਾਂ ਦੀ ਮੌਤ ਹੋ ਗਈ ਹੈ। ਇਸ ਸਮੇਂ ਈਰਾਨ ਵਿਚ ਲਗਭਗ 40 ਸ਼ਰਾਬ ਫੈਕਟਰੀਆਂ ਹਨ ਪਰ ਇਹ ਸਾਰੀਆਂ ਕੰਪਨੀਆਂ ਸ਼ਰਾਬ ਦੇ ਉਤਪਾਦਨ ਦੀ ਥਾਂ ਸੈਨੀਟਾਈਜ਼ਿੰਗ ਅਤੇ ਕੋਰੋਨਾ ਵਾਇਰਸ ਨਾਲ ਲੜਨ ਵਿਚ ਮਦਦ ਕਰਨ ਵਾਲੇ ਸਮਾਨਾਂ ਦੇ ਉਤਪਾਦਨ ਵਿਚ ਜੁਟੀਆਂ ਹੋਈਆਂ ਹਨ।
Photo
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਨੇ ਈਰਾਨ ਵਿਚ ਕਹਿਰ ਬਰਸਾ ਰੱਖਿਆ ਹੈ। ਇੱਥੇ ਇਸ ਮਹਾਮਾਰੀ ਕਾਰਨ 506 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 91000 ਸੰਕਰਮਿਤ ਮਰੀਜ਼ ਹਨ।