
ਅਰਮੇਨੀਆ ਅਤੇ ਅਜ਼ਰਬੈਜਾਨ ਵਿਚਾਲੇ ਲੜਾਈ ਫ਼ਿਰ ਸ਼ੁਰੂ, 18 ਮੌਤਾਂ
ਯੇਰੇਵਾਨ (ਅਰਮੇਨੀਆ), 28 ਸਤੰਬਰ : ਅਰਮੇਨੀਆ ਅਤੇ ਅਜ਼ਰਬੈਜਾਨ ਵਿਚਾਲੇ ਵਿਵਾਦਤ ਵੱਖਵਾਦੀ ਖੇਤਰ ਨਾਗੋਰਨੋ-ਕਾਰਾਬਾਖ਼ ਲਈ ਲੜਾਈ ਸ਼ੁਰੂ ਹੋ ਗਈ ਹੈ। ਅਰਮੇਲੀਆ ਦੇ ਰਖਿਆ ਮੰਤਰਾਲੇ ਨੇ ਕਿਹਾ ਕਿ ਹੁਣ ਤਕ 16 ਫ਼ੌਜੀਆਂ ਅਤੇ ਦੋ ਆਮ ਨਾਗਰਿਕ ਮਾਰੇ ਗÂੈ ਹਨ ਅਤੇ 100 ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ।
ਅਜ਼ਰਬੈਜਾਨ ਦੇ ਰਾਸ਼ਟਰਪਤੀ ਇਲਹਾਮ ਅਲਯੇਵ ਨੇ ਇਸ ਵਿਚਾਲੇ ਕਿਹਾ ਕਿ ਉਨ੍ਹਾਂ ਵਲ ਵੀ ਫ਼ੌਜੀ ਨੁਕਸਾਨ ਹੋਇਆ ਹੈ ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਕੋਈ ਵਿਸਥਾਰਤ ਜਾਣਕਾਰੀ ਨਹੀਂ ਦਿਤੀ। ਅਰਮੇਨੀਆ ਨੇ ਇਹ ਦਾਅਵਾ ਵੀ ਕੀਤਾ ਕਿ ਅਜ਼ਰਬੈਜਾਨ ਦੇ ਚਾਰ ਹੈਲੀਕਾਪਟਰਾਂ ਨੂੰ ਮਾਰ ਸੁਟਿਆ ਗਿਆ ਅਤੇ 33 ਟੈਂਕਾਂ, ਲੜਾਕੂ ਵਾਹਨਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਅਜ਼ਰਬੈਜਾਨ ਨੇ ਪਹਿਲਾਂ ਕੀਤੇ ਗਏ ਉਸ ਦਾਅਵੇ ਨੂੰ ਖ਼ਾਰਜ ਕੀਤਾ ਸੀ ਕਿ ਉਸ ਦੇ ਦੋ ਹੈਲੀਕਾਪਟਰਾਂ ਨੂੰ ਮਾਰ ਸੁਟਿਆ ਗਿਆ ਹੈ। (ਪੀਟੀਆਈ)