ਦਖਣੀ ਚੀਨ ਸਾਗਰ ਵਿਚ ਧੌਂਸ ਜਮਾਉਣ ਲਈ ਫ਼ੌਜੀ ਚੌਕੀਆਂ ਦਾ ਇਸਤੇਮਾਲ ਕਰ ਰਿਹੈ ਚੀਨ : ਅਮਰੀਕਾ
Published : Sep 28, 2020, 7:13 pm IST
Updated : Sep 28, 2020, 7:13 pm IST
SHARE ARTICLE
Shee Jinping
Shee Jinping

ਚੀਨ 13 ਲੱਖ ਵਰਗਮੀਲ ਵਿਚ ਫੈਲੇ ਲੱਗਭਗ ਪੂਰੇ ਦਖਣੀ ਚੀਨ ਸਾਗਰ 'ਤੇ ਜਤਾਉਂਦਾ ਹੈ ਹੱਕ

ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਕਿ ਦਖਣੀ ਚੀਨ ਸਾਗਰ ਵਿਚ ਚੀਨ ਅਪਣੀਆਂ ਚੌਕੀਆਂ ਦਾ ਇਸਤੇਮਾਲ ਧੌਂਸ ਜਮਾਉਣ ਅਤੇ ਉਸ ਜਲ ਖੇਤਰ ਵਿਚ ਅਪਣਾ ਕਬਜ਼ਾ ਕਰਨ ਲਈ ਕਰ ਰਿਹਾ ਹੈ ਜਿਸ 'ਤੇ ਉਸ ਦਾ ਕਾਨੂੰਨੀ ਹੱਕ ਨਹੀਂ ਹੈ। ਅਮਰੀਕਾ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਕਿਹਾ ਕਿ ਉਹ ਸਮੁੰਦਰੀ ਖੇਤਰ ਵਿਚ ਅਪਣੇ ਇਨ੍ਹਾਂ ਨਿਰਮਾਣਾਂ ਦਾ 'ਕਿਸੇ ਹੋਰ ਦੇਸ਼ ਨੂੰ ਪ੍ਰਭਾਵਤ ਕਰਨ ਜਾਂ ਹਮਲਾ ਕਰਨ' ਲਈ ਇਸਤੇਮਾਲ ਨਹੀਂ ਕਰਨ ਦੇ ਅਪਣੇ ਵਾਅਦੇ ਦਾ ਸਨਮਾਨ ਕਰੇ।

Xi Jinping and Donald TrumpShee Jinping and Donald Trump

ਬੀਜਿੰਗ 13 ਲੱਖ ਵਰਗਮੀਲ ਵਿਚ ਫੈਲੇ ਲੱਗਭਗ ਪੂਰੇ ਦਖਣੀ ਚੀਨ ਸਾਗਰ 'ਤੇ ਦਾਅਵਾ ਜਤਾਉਂਦਾ ਹੈ। ਚੀਨੀ ਖੇਤਰ ਵਿਚ ਉਨ੍ਹਾਂ ਦੀਪਾਂ 'ਤੇ ਫ਼ੌਜੀ ਠਿਕਾਣਿਆਂ ਦਾ ਨਿਰਮਾਣ ਕਰ ਰਿਹਾ ਹੈ ਜਿਨ੍ਹਾਂ 'ਤੇ ਬ੍ਰਨੇਈ, ਮਲੇਸ਼ੀਆ, ਫ਼ਿਲੀਪੀਨ, ਤਾਈਵਾਨ ਅਤੇ ਵਿਅਤਨਾਮ ਵੀ ਅਪਣਾ ਦਾਅਵਾ ਜਤਾਉਂਦੇ ਹਨ।

Shee JinpingShee Jinping

ਬੀਜਿੰਗ ਨੇ ਹਾਲ ਦੇ ਸਾਲਾਂ ਵਿਚ ਗੁਆਂਢੀ ਦੇਸ਼ਾਂ ਵਲੋਂ ਇਲਾਕੇ ਵਿਚ ਮੱਛੀ ਫੜਨ ਅਤੇ ਖਣਿਜ ਕੱਢਣ ਵਰਗੀਆਂ ਗਤੀਵਿਧੀਆਂ ਵਿਚ ਅੜਿੱਕਾ ਪਾਇਆ ਹੈ ਅਤੇ ਕਿਹਾ ਹੈ ਕਿ ਇਹ ਸਮੁੰਦਰੀ ਸਰੋਤ ਅਤੇ ਇਸ ਸਮੁੰਦਰੀ ਖੇਤਰ 'ਤੇ ਸੈਂਕੜੇ ਸਾਲਾਂ ਤੋਂ ਉਸ ਦਾ ਮਾਲਕਾਨਾ ਹੱਕ ਹੈ।

Donald TrumpDonald Trump

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਗਨ ਆਰਟਗਸ ਨੇ ਐਤਵਾਰ ਨੂੰ ਕਿਹਾ ਕਿ ਪੰਜ ਸਾਲ ਪਹਿਲਾਂ 25 ਸੰਤਬਰ, 2015 ਨੂੰ ਚੀਨ ਦੇ ਰਾਸ਼ਟਰਪਤੀ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿਚ ਵਾਅਦਾ ਕੀਤਾ ਸੀ ਕਿ ਚੀਨ ਦਾ ਦੀਪਾਂ ਦਾ ਫ਼ੌਜੀਕਰਨ ਕਰਨ ਦਾ ਇਰਾਦਾ ਨਹੀਂ ਹੈ ਅਤੇ ਚੀਨ ਦੀਆਂ ਚੌਕੀਆਂ 'ਕਿਸੇ ਨੂੰ ਨਿਸ਼ਾਨਾ ਨਹੀਂ ਬਣਾਉਣਗੀਆਂ ਜਾਂ ਕਿਸੇ ਦੇਸ਼ ਨੂੰ ਪ੍ਰਭਾਵਤ ਨਹੀਂ ਕਰਨਗੀਆਂ।'

Donald TrumpDonald Trump

ਉਨ੍ਹਾਂ ਕਿਹਾ ਪਰ ਇਸ ਦੀ ਬਜਾਏ ਚਾਈਨੀਜ਼ ਕਮਿਊਨਿਸਟ ਪਾਰਟੀ ਸਰਮਥਤ ਚੀਨ ਦੀ ਸਰਕਾਰ ਨੇ ਇਨ੍ਹਾਂ ਵਿਵਾਦਤ ਚੌਕੀਆਂ ਦਾ ਅੰਨ੍ਹੇਵਾਹ ਫ਼ੌਜੀ ਕਾਰਵਾਈ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿਤਾ, ਇਥੇ ਜਹਾਜ਼ਰੋਧੀ ਕਰੂਜ਼ ਮਿਜ਼ਾਈਲਾਂ ਦੀ ਤੈਨਾਤੀ ਕੀਤੀ, ਲੜਾਕੂ ਜਹਾਜ਼ਾਂ ਲਈ ਕਈ ਦਰਜਨ ਹੈਂਗਰ ਅਤੇ ਰਨਵੇਅ ਬਣਾਏ।   ਉਨ੍ਹਾਂ ਕਿਹਾ ਕਿ, ''ਅਸੀਂ ਆਲਮੀ ਭਾਈਚਾਰੇ ਨੂੰ ਬੇਨਤੀ ਕਰਦੇ ਹਾਂ ਕਿ ਉਹ ਖ਼ਤਰਨਾਕ ਅਤੇ ਨਾ ਸਹਿਣਯੋਗ ਵਤੀਰੇ ਵਿਰੁਧ ਆਵਾਜ਼ ਬੁਲੰਕ ਕਰੇ ਅਤੇ ਸੀਸੀਪੀ ਨੂੰ ਇਹ ਸਾਫ਼ ਕਰ ਦੇਵੇ ਕਿ ਉਸ ਇਸ ਲਈ ਜਵਾਬਦੇਹ ਠਹਿਰਾਇਆ ਜਾਵੇਗਾ।''

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

328 pawan saroop ਦੇ ਮਾਮਲੇ 'ਚ Sukhbir Badal ਨੂੰ Sri Akal Takht Sahib ਤਲਬ ਕਰਨ ਦੀ ਮੰਗ |Satinder Kohli

02 Jan 2026 3:08 PM

Raen Basera Reality Check: ਰੈਣ ਬਸੇਰਾ ਵਾਲੇ ਕਰਦੇ ਸੀ ਮਨਮਰਜ਼ੀ,ਗਰੀਬਾਂ ਨੂੰ ਨਹੀ ਦਿੰਦੇ ਸੀ ਵੜ੍ਹਨ, ਦੇਖੋ..

01 Jan 2026 2:35 PM

ਨਵੇਂ ਸਾਲ ਤੇ ਜਨਮਦਿਨ ਦੀਆਂ ਖੁਸ਼ੀਆਂ ਮਾਤਮ 'ਚ ਬਦਲੀਆਂ

01 Jan 2026 2:34 PM

Robbers Posing As Cops Loot Family Jandiala Guru: ਬੰਧਕ ਬਣਾ ਲਿਆ ਪਰਿਵਾਰ, ਕਰਤਾ ਵੱਡਾ ਕਾਂਡ !

31 Dec 2025 3:27 PM

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM
Advertisement