
ਸ਼ਾਰਕ ਦੇ ਲੀਵਰ ਵਿਚਲੇ ਤੇਲ ਦੀ ਵੈਕਸੀਨ ਦੀ ਸਮਗੱਰੀ ਵਜੋਂ ਹੁੰਦਾ ਹੈ ਇਸਤੇਮਾਲ
ਵਾਸ਼ਿੰਗਟਨ : ਗਲੋਬਲ ਪੱਧਰ 'ਤੇ ਡਾਕਟਰ ਅਤੇ ਵਿਗਿਆਨੀ ਕੋਰੋਨਾਵਾਇਰਸ ਦੀ ਕਾਰਗਰ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ। ਇਸ ਦੌਰਾਨ ਜੰਗਲੀ ਜੀਵ ਮਾਹਰਾਂ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਕੋਰੋਨਾਵਾਇਰਸ ਦੀ ਵੈਕਸੀਨ ਲਈ ਕਰੀਬ 5 ਲੱਖ ਸ਼ਾਰਕ ਨੂੰ ਮਾਰਿਆ ਜਾ ਸਕਦਾ ਹੈ। ਅਸਲ ਵਿਚ ਸ਼ਾਰਕ ਦੇ ਲੀਵਰ ਵਿਚ ਇਕ ਤੇਲ ਹੁੰਦਾ ਹੈ ਜਿਸ ਦੀ ਵਰਤੋਂ ਵੈਕਸੀਨ ਦੀ ਸਮਗੱਰੀ ਦੇ ਤੌਰ 'ਤੇ ਕੀਤੀ ਜਾਂਦੀ ਹੈ।
Corona Vaccine Shark
ਕੋਰੋਨਾਵਾਇਰਸ ਦੀ ਕਈ ਵੈਕਸੀਨ ਦੀਆਂ ਸਮਗੱਰੀਆਂ ਵਿਚ ਸ਼ਾਰਕ ਦੇ ਲੀਵਰ ਦਾ ਤੇਲ ਮੌਜੂਦ ਹੋਣ ਦਾ ਜ਼ਿਕਰ ਹੈ। ਵੈਕਸੀਨ ਦੇ ਪ੍ਰਭਾਵ ਨੂੰ ਵਧਾਉਣ ਲਈ ਇਸ ਦੀ ਵਰਤੋਂ ਹੁੰਦੀ ਹੈ। ਅਮਰੀਕਾ ਦੇ ਕੈਲੀਫੋਰਨੀਆ ਦੀ ਸ਼ਾਰਕ ਅਲਾਇਜ਼ ਸੰਸਥਾ ਦਾ ਕਹਿਣਾ ਹੈ ਕਿ ਵੈਕਸੀਨ ਦੇ ਲਈ 5 ਲੱਖ ਸ਼ਾਰਕ ਨੂੰ ਮਾਰਿਆ ਜਾ ਸਕਦਾ ਹੈ। ਸਾਰਕ ਦੇ ਲੀਵਰ ਵਿਚ Squalene ਨਾਮ ਦਾ ਪਦਾਰਥ ਹੁੰਦਾ ਹੈ।
Corona Vaccine Shark
ਇਹ ਇਕ ਤਰ੍ਹਾਂ ਦਾ ਕੁਦਰਤੀ ਤੇਲ ਹੁੰਦਾ ਹੈ। ਇਸੇ ਦੀ ਵਰਤੋਂ ਵੈਕਸੀਨ ਵਿਚ ਕੀਤੀ ਜਾਂਦੀ ਹੈ। ਦੁਨੀਆ ਵਿਚ ਇਸ ਸਮੇਂ ਕਰੀਬ 30 ਕੋਰੋਨਾ ਵੈਕਸੀਨ ਅਜਿਹੀਆਂ ਹਨ ਜਿਹਨਾਂ ਦਾ ਟ੍ਰਾਇਲ ਇਨਸਾਨਾਂ 'ਤੇ ਕੀਤਾ ਜਾ ਰਿਹਾ ਹੈ। ਸ਼ਾਰਕ ਅਲਾਇਜ਼ ਦਾ ਕਹਿਣਾ ਹੈਕਿ ਜੇਕਰ ਦੁਨੀਆ ਭਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਇਕ ਖੁਰਾਕ ਦੀ ਲੋੜ ਪੈਂਦੀ ਹੈ ਤਾਂ ਢਾਈ ਲੱਖ ਸ਼ਾਰਕ ਨੂੰ ਮਾਰਨਾ ਪੈ ਸਕਦਾ ਹੈ ਪਰ ਜੇਕਰ ਦੋ ਖੁਰਾਕਾਂ ਦੀ ਲੋੜ ਪੈਂਦੀ ਹੈ ਤਾਂ 5 ਲੱਖ ਸ਼ਾਰਕ ਨੂੰ ਮਾਰਨਾ ਹੋਵੇਗਾ।
Corona Vaccine Shark
ਕਾਬਲੇਗੌਰ ਹੈ ਕਿ ਟ੍ਰਾਇਲ ਦੇ ਦੌਰਾਨ ਕੋਰੋਨਾ ਦੀ ਜ਼ਿਆਦਾਤਰ ਵੈਕਸੀਨ ਦੀਆਂ ਦੋ ਖੁਰਾਕਾਂ ਵਾਲੰਟੀਅਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਸ਼ਾਰਕ ਅਲਾਇਜ਼ ਦੀ ਸੰਸਥਾਪਕ ਸਟੀਫਨੀ ਬ੍ਰੇਨਡਿਲ ਦਾ ਕਹਿਣਾ ਹੈ ਕਿ ਕਿਸੇ ਚੀਜ਼ ਦੇ ਲਈ ਜੰਗਲੀ ਜੀਵ ਨੂੰ ਮਾਰਨਾ ਟਿਕਾਊ ਨਹੀਂ ਹੋਵੇਗਾ। ਖਾਸ ਕਰਕੇ ਉਦੋਂ ਜਦੋਂ ਇਸ ਜੀਵ ਵਿਚ ਜਣਨ ਦਰ ਵੱਡੇ ਪੱਧਰ 'ਤੇ ਨਹੀਂ ਹੁੰਦੀ। ਭਾਵੇਂਕਿ ਉਹਨਾਂ ਨੇ ਕਿਹਾ ਕਿ ਉਹ ਵੈਕਸੀਨ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਹੌਲੀ ਕਰਨਾ ਨਹੀਂ ਚਾਹੁੰਦੀ ਸਗੋਂ ਚਾਹੁੰਦੀ ਹੈ ਕਿ ਬਿਨਾਂ ਜਾਨਵਰ ਵਾਲੇ Squalene ਦੀ ਟੈਸਟਿੰਗ ਵੀ ਨਾਲ-ਨਾਲ ਹੋਵੇ।