ਫਿਲੀਪਨਜ਼ ਵਿਚ ਸਿੱਖ ਕੱਟੜਪੰਥੀ ਸੰਗਠਨ ਦੇ 3 ਸ਼ੱਕੀ ਮੈਂਬਰ ਗ੍ਰਿਫ਼ਤਾਰ
Published : Mar 29, 2023, 10:51 am IST
Updated : Mar 29, 2023, 10:51 am IST
SHARE ARTICLE
3 suspected members of Sikh extremist group arrested in the Philippines
3 suspected members of Sikh extremist group arrested in the Philippines

ਮਨਪ੍ਰੀਤ ਸਿੰਘ (23), ਅੰਮ੍ਰਿਤਪਾਲ ਸਿੰਘ (24) ਅਤੇ ਅਰਸ਼ਦੀਪ ਸਿੰਘ (26) ਵਜੋਂ ਹੋਈ ਪਛਾਣ

 

ਮਨੀਲਾ: ਫਿਲੀਪੀਨ ਦੀਆਂ ਸਰਕਾਰੀ ਏਜੰਸੀਆਂ ਨੇ ਇੰਟਰਪੋਲ ਰੈੱਡ ਨੋਟਿਸ ਵਾਚਲਿਸਟ ਵਿਚ ਸ਼ਾਮਲ ਇਕ ਸਿੱਖ ਕੱਟੜਪੰਥੀ ਸੰਗਠਨ ਦੇ ਤਿੰਨ ਸ਼ੱਕੀ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਇਸ ਮਹੀਨੇ ਸਾਂਝੀ ਕਾਰਵਾਈ ਦੇ ਹਿੱਸੇ ਵਜੋਂ ਕੀਤੀ ਗਈ ਹੈ।

ਇਹ ਵੀ ਪੜ੍ਹੋੋ: ਕੈਨੇਡਾ ਵਿਚ ਮੰਤਰੀ ਬਣੀ ਪੰਜਾਬ ਦੀ ਨੀਨਾ ਤਾਂਗੜੀ, ਓਨਟਾਰੀਓ ’ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ

ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਐਂਡ ਕੋਆਰਡੀਨੇਟਿੰਗ ਸੈਂਟਰ (ਸੀਆਈਸੀਸੀ) ਦੇ ਕਾਰਜਕਾਰੀ ਨਿਰਦੇਸ਼ਕ ਅਲੈਗਜ਼ੈਂਡਰ ਰਾਮੋਸ ਨੇ ਕਿਹਾ ਕਿ ਫਿਲੀਪੀਨ ਬਿਊਰੋ ਆਫ ਇਮੀਗ੍ਰੇਸ਼ਨ, ਸੀਆਈਸੀਸੀ ਅਤੇ ਮਿਲਟਰੀ ਇੰਟੈਲੀਜੈਂਸ ਗਰੁੱਪ ਦੇ ਅਧਿਕਾਰੀਆਂ ਨੇ ਇਕ ਸੰਯੁਕਤ ਆਪ੍ਰੇਸ਼ਨ ਚਲਾਇਆ ਸੀ। ਇਸ ਦੌਰਾਨ ਫਿਲੀਪੀਨ ਦੇ ਕੇਂਦਰੀ ਸ਼ਹਿਰ ਇਲੋਇਲੋ ਤੋਂ ਸਿੱਖ ਕੱਟੜਪੰਥੀ ਸੰਗਠਨ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸਾਰੇ ਭਾਰਤੀ ਨਾਗਰਿਕ ਦੱਸੇ ਜਾ ਰਹੇ ਹਨ।

ਇਹ ਵੀ ਪੜ੍ਹੋੋ: ਛੇੜਛਾੜ ਦੇ ਮਾਮਲੇ ’ਚ ਸਾਬਕਾ ਵਿਧਾਇਕ ਜਸਜੀਤ ਬੰਨੀ ਦੋਸ਼ੀ ਕਰਾਰ, ਸਜ਼ਾ ਦੇਣ ਦੀ ਬਜਾਏ ਅਦਾਲਤ ਨੇ ਦਿੱਤਾ ਸੁਧਰਨ ਦਾ ਮੌਕਾ 

ਰਾਮੋਸ ਨੇ ਇਕ ਬਿਆਨ ਵਿਚ ਕਿਹਾ ਕਿ ਭਾਰੀ ਹਥਿਆਰਾਂ ਨਾਲ ਲੈਸ ਅਧਿਕਾਰੀਆਂ ਨੇ 7 ਮਾਰਚ ਦੀ ਸਵੇਰ ਨੂੰ ਸ਼ਹਿਰ ਦੇ ਇਕ ਅਪਾਰਟਮੈਂਟ ਵਿਚ ਛਾਪਾ ਮਾਰਿਆ। ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ (23), ਅੰਮ੍ਰਿਤਪਾਲ ਸਿੰਘ (24) ਅਤੇ ਅਰਸ਼ਦੀਪ ਸਿੰਘ (26) ਵਜੋਂ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਤਿੰਨੋਂ ਪਾਬੰਦੀਸ਼ੁਦਾ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੈਂਬਰ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement